ਪੰਜਾਬ ਦੇ ‘ਹੋਲੀ ਬੰਪਰ’ ਨੇ ਹਿਮਾਚਲ ਵਾਸੀ ਦੀ ਜ਼ਿੰਦਗੀ ’ਚ ‘ਭਰੇ ਰੰਗ’, ਨਿਕਲਿਆ 3 ਕਰੋੜ ਦਾ ਇਨਾਮ
Published : Jun 30, 2019, 4:49 pm IST
Updated : Jun 30, 2019, 4:49 pm IST
SHARE ARTICLE
Punjab Holi Bumper fills colors in Banker's life
Punjab Holi Bumper fills colors in Banker's life

ਹੁਣ ਸਾਵਨ ਬੰਪਰ-2019 ਰਾਹੀਂ ਫਿਰ ਅਜ਼ਮਾ ਰਿਹਾ ਹੈ ਕਿਸਮਤ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਵੱਖ-ਵੱਖ ਲਾਟਰੀ ਬੰਪਰਾਂ ਨੇ ਸਿਰਫ਼ ਪੰਜਾਬ ਵਾਸੀਆਂ ਦੀ ਹੀ ਕਿਸਮਤ ਨਹੀਂ ਚਮਕਾਈ ਬਲਕਿ ਇਸ ਰਾਹੀਂ ਇਕ ਹਿਮਾਚਲ ਪ੍ਰਦੇਸ਼ ਦਾ ਵਸਨੀਕ ਵੀ ਕਰੋੜਪਤੀ ਬਣ ਗਿਆ ਹੈ। ਪਿਛਲੇ ਦਸ ਸਾਲ ਤੋਂ ਲਗਾਤਾਰ ਲਾਟਰੀ ਦੀ ਟਿਕਟ ਖਰੀਦ ਰਹੇ ਓਮ ਪ੍ਰਕਾਸ਼ ਠਾਕੁਰ ਦਾ ਆਖ਼ਰ ਹੋਲੀ ਬੰਪਰ-2019 ਨਿਕਲ ਆਇਆ ਅਤੇ ਅੱਜ ਉਹ 3 ਕਰੋੜ ਰੁਪਏ ਦਾ ਮਾਲਿਕ ਹੈ। ਓਮ ਪ੍ਰਕਾਸ਼ ਹਿਮਾਚਲ ਪ੍ਰਦੇਸ਼ ਰਾਜ ਕੋਆਪਰੇਟਿਵ ਬੈਂਕ, ਦਲਾਨ (ਜ਼ਿਲ੍ਹਾ ਸ਼ਿਮਲਾ) ਦਾ ਮੈਨੇਜਰ ਹੈ।

Lottery WinnerLottery Winner

ਓਮ ਪ੍ਰਕਾਸ਼ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਉਹ ਡਾਕ ਰਾਹੀਂ ਲਾਟਰੀ ਟਿਕਟ ਮੰਗਵਾ ਰਿਹਾ ਸੀ ਅਤੇ ਆਖ਼ਰ ਹੋਲੀ ਬੰਪਰ-2019 ਦਾ ਪਹਿਲਾ 3 ਕਰੋੜ ਰੁਪਏ ਦਾ ਉਸ ਦਾ ਇਨਾਮ ਨਿਕਲ ਆਇਆ। ਉਨ੍ਹਾਂ ਕਿਹਾ ਕਿ ਉਸ ਨੇ ਸਾਵਨ ਬੰਪਰ-2019 ਦੀ ਟਿਕਟ ਵੀ ਖਰੀਦੀ ਹੈ ਜਿਸ ਦਾ ਡਰਾਅ 8 ਜੁਲਾਈ, 2019 ਨੂੰ ਨਿਕਲਣਾ ਹੈ। ਮੂਲ ਰੂਪ ਵਿਚ ਓਮ ਪ੍ਰਕਾਸ਼ ਜ਼ਿਲ੍ਹਾ ਹਮੀਰਪੁਰ ਦੇ ਪਿੰਡ ਮਾਲੀਅਨ ਦਾ ਰਹਿਣ ਵਾਲਾ ਹੈ।

ਕੁਦਰਤ ਨਾਲ ਪਿਆਰ ਕਰਨ ਵਾਲੇ ਓਮ ਪ੍ਰਕਾਸ਼ ਨੇ ਦੱਸਿਆ ਕਿ ਏਨੀ ਵੱਡੀ ਰਕਮ ਮਿਲਣ ਤੋਂ ਬਾਅਦ ਹਾਲਾਂਕਿ ਉਸ ਨੇ ਭਵਿੱਖ ਦੇ ਕੋਈ ਬਹੁਤ ਵੱਡੇ ਪਲਾਨ ਨਹੀਂ ਬਣਾਏ ਪਰ ਉਹ ਅਪਣੇ ਜੱਦੀ ਪਿੰਡ ਮਾਲੀਅਨ ਵਿਚਲੇ ਸੇਬ ਦੇ ਬਾਗਾਂ ਨੂੰ ਹੋਰ ਫੈਲਾਉਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਬਾਗਬਾਨੀ ਵਿਚ ਕਾਫ਼ੀ ਜ਼ਿਆਦਾ ਰੁਚੀ ਹੈ ਅਤੇ ਜਿੱਤੀ ਗਈ ਰਕਮ ਨਾਲ ਉਹ ਬਾਗਬਾਨੀ ਦੇ ਖੇਤਰ ਵਿਚ ਨਵੇਂ ਤਜ਼ਰਬੇ ਕਰਨਾ ਚਾਹੇਗਾ।

ਪੰਜਾਬ ਦੇ ਲਾਟਰੀ ਵਿਭਾਗ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਦੋਸਤਾਨਾ ਰਵੱਈਏ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਲਾਟਰੀ ਵਿਭਾਗ ਦੀ ਪਹਿਲਕਦਮੀ ਅਤੇ ਸਕਾਰਾਤਮਕ ਰਵੱਈਏ ਸਦਕਾ ਇਨਾਮ ਦੀ ਰਕਮ ਉਨ੍ਹਾਂ ਨੂੰ ਜਲਦ ਹੀ ਮਿਲ ਗਈ ਸੀ।
ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਹੋਲੀ ਬੰਪਰ-2019 ਦਾ ਦੂਜਾ ਇਨਾਮ 1 ਕਰੋੜ ਰੁਪਏ ਵੀ ਕਿਸੇ ਪੰਜਾਬ ਵਾਸੀ ਨੂੰ ਨਹੀਂ ਬਲਕਿ ਮਹਾਰਾਸ਼ਟਰ ਦੇ ਵੈਸਾਲੀ ਧਨਜੇ ਗੋਸਾਵੀ ਦਾ ਨਿਕਲਿਆ ਹੈ।

ਵੈਸਾਲੀ ਨਾਸਿਕ ਸ਼ਹਿਰ ਦਾ ਰਹਿਣ ਵਾਲਾ ਹੈ। ਪੂਰੇ ਦੇਸ਼ ਵਿਚ ਪੰਜਾਬ ਸੂਬੇ ਦੀ ਲਾਟਰੀ ਹੀ ਇਕੋ-ਇਕ ਅਜਿਹੀ ਲਾਟਰੀ ਹੈ ਜੋ ਅਪਣੇ ਵੱਡੇ ਇਨਾਮ ਵਿਕੀਆ ਹੋਈਆਂ ਟਿਕਟਾਂ ਵਿਚੋਂ ਹੀ ਕੱਢਣ ਦੀ ਗਾਰੰਟੀ ਦਿੰਦੀ ਹੈ ਅਤੇ ਇਹ ਦੋਵੇਂ ਜੇਤੂ (ਹਿਮਾਚਲ ਪ੍ਰਦੇਸ਼ ਵਾਸੀ ਅਤੇ ਮਹਾਰਾਸ਼ਟਰ ਵਾਸੀ) ਇਸ ਦੀ ਮਿਸਾਲ ਹਨ। ਪੰਜਾਬ ਸਰਕਾਰ ਦੀ ਲਾਟਰੀ ਦੀ ਪੂਰੇ ਦੇਸ਼ ਵਿਚ ਬਣੀ ਚੰਗੀ ਸਾਖ ਦਾ ਹੀ ਨਤੀਜਾ ਹੈ ਕਿ ਸਿਰਫ਼ ਪੰਜਾਬ ਵਾਸੀ ਹੀ ਨਹੀਂ ਬਲਕਿ ਬਾਹਰਲੇ ਰਾਜਾਂ ਦੇ ਲੋਕ ਵੀ ਇਸ ਨੂੰ ਖਰੀਦਣ ਵਿਚ ਦਿਲਚਸਪੀ ਵਿਖਾਉਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement