
ਉਤਰਾਖੰਡ ਦੇ ਰੁੜਕੀ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਉਣ ਨਾਲ...
ਉਤਰਾਖੰਡ: ਉਤਰਾਖੰਡ ਦੇ ਰੁੜਕੀ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਉਣ ਨਾਲ ਹੜਕੰਪ ਮਚ ਗਿਆ ਹੈ। ਇੱਥੇ ਇੱਕ ਕਲਜੁਗੀ ਮਾਮੇ ਨੇ ਆਪਣੀ ਨਬਾਲਿਗ ਭਾਣਜੀ ਨੂੰ ਨਸ਼ੀਲਾ ਪਦਾਰਥ ਖਿਲਾ ਕੇ ਕਈ ਦਿਨਾਂ ਤੱਕ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਇੰਨਾ ਹੀ ਨਹੀਂ, ਆਰੋਪੀ ਨੇ ਮੋਬਾਇਲ ਨਾਲ ਫੋਟੋਆਂ ਵੀ ਖਿੱਚ ਲਈਆਂ ਅਤੇ ਵੀਡੀਓ ਵੀ ਬਣਾ ਕੇ ਰੱਖ ਲਈ। ਆਰੋਪੀ ਮਾਮਾ ਨਬਾਲਿਗ ਕੁੜੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਰਿਹਾ। ਇਸਦੇ ਨਾਲ ਹੀ ਕੁੜੀ ਦੀ ਵੀਡੀਓ ਅਤੇ ਫੋਟੋ ਨੂੰ ਨੈਟ ਉੱਤੇ ਪਾ ਕੇ ਬਦਨਾਮ ਕਰਨ ਦੀ ਵੀ ਧਮਕੀ ਦਿੰਦਾ ਰਿਹਾ।
Rape Case
ਇਸ ਤੋਂ ਡਰੀ ਸਹਿਮੀ ਪੀੜਿਤ ਭਾਣਜੀ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ। ਬੇਟੀ ਨਾਲ ਗੱਲ ਨਾ ਹੋਣ ਉੱਤੇ ਜਦੋਂ ਪਰਵਾਰ ਵਾਲੇ ਰੁੜਕੀ ਪੁੱਜੇ ਤਾਂ ਆਪਣੀ ਬੇਟੀ ਦੀ ਹਾਲਤ ਵੇਖਕੇ ਸਹਿਮ ਗਏ। ਨਬਾਲਿਗ ਲੜਕੀ ਨੇ ਆਪਣੇ ਮਾਮੇ ਦੀ ਕਰਤੂਤ ਜਦੋਂ ਆਪਣੇ ਮਾਤਾ-ਪਿਤਾ ਨੂੰ ਦੱਸੀ ਤਾਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਤੁਰੰਤ ਕਾਹਲੀ-ਕਾਹਲੀ ‘ਚ ਪਰਵਾਰ ਵਾਲੇ ਰੁੜਕੀ ਗੰਗਨਹਰ ਕੋਤਵਾਲੀ ਪੁੱਜੇ। ਲੜਕੀ ਦੇ ਪਿਤਾ ਨੇ ਇਸਦੀ ਪੁਲਿਸ ‘ਚ ਸ਼ਿਕਾਇਤ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਗੰਗਨਹਰ ਕੋਤਵਾਲੀ ਪੁਲਿਸ ਨੇ ਆਰੋਪੀ ਮਾਮੇ ਦੇ ਖਿਲਾਫ ਪੋਕਸੋ ਅਤੇ ਕਈ ਗੰਭੀਰ ਧਾਰਾਵਾਂ ‘ਚ ਮੁਕੱਦਮਾ ਦਰਜ ਕਰ ਲਿਆ ਹੈ।
Rape Case
ਘਟਨਾ ਤੋਂ ਬਾਅਦ ਤੋਂ ਹੀ ਆਰੋਪੀ ਮਾਮਾ ਫਰਾਰ ਹੈ। ਪੁਲਿਸ ਨੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਨਬਾਲਿਗ ਕੁੜੀ ਦੀ ਮੈਡੀਕਲ ਜਾਂਚ ਕਰਾਉਣ ਲਈ ਸਿਵਲ ਹਸਪਤਾਲ ਵਿੱਚ ਭੇਜਿਆ। ਗੰਗਨਹਰ ਰੁੜਕੀ ਕੋਤਵਾਲ ਰਾਜੇਸ਼ ਸ਼ਾਹ ਨੇ ਦੱਸਿਆ ਕਿ ਸਹਾਰਨਪੁਰ ਨਿਵਾਸੀ ਨਾਬਾਲਿਗ ਲੜਕੀ ਆਪਣੇ ਮਾਮੇ ਦੇ ਇੱਥੇ ਰਹਿਣ ਆਈ ਸੀ ਜਿੱਥੇ ਮਾਮਾ ਨੇ ਭਾਣਜੀ ਨੂੰ ਹੀ ਹਵਸ ਦਾ ਸ਼ਿਕਾਰ ਬਣਾ ਲਿਆ।
Arrest
ਕੁੜੀ ਦੇ ਪਿਤਾ ਦੀ ਸ਼ਿਕਾਇਤ ‘ਤੇ 377/2019 ਧਾਰਾ 376 ਆਈਪੀਸੀ ਅਤੇ ਪੋਕਸੋ ਐਕਟ ਧਾਰਾ 5,6ਦੇ ਅਨੁਸਾਰ ਕੇਸ ਦਰਜ ਕੀਤਾ ਗਿਆ ਹੈ। ਪੀੜਿਤ ਨਬਾਲਿਗ ਲੜਕੀ ਨੂੰ ਮੈਡੀਕਲ ਲਈ ਭੇਜਿਆ ਗਿਆ। ਆਰੋਪੀ ਮਾਮਾ ਦੀ ਗਿਰਫਤਾਰੀ ਨੂੰ ਲੈ ਕੇ ਭਾਲ ਜਰੀ ਕਰ ਦਿੱਤੀ ਹੈ।