
ਗੁਜਰਾਤ 'ਚ 24 ਸਾਲ ਦੀ ਪੁਲਿਸ ਕਾਂਸਟੇਬਲ ਨੂੰ ਥਾਣੇ ਦੇ ਅੰਦਰ TikTok ਵੀਡੀਓ ਬਣਾਉਣ 'ਤੇ ਸਸਪੈਂਡ ਕਰ ਦਿੱਤਾ ਗਿਆ ਸੀ।
ਗੁਜਰਾਤ : ਗੁਜਰਾਤ 'ਚ 24 ਸਾਲ ਦੀ ਪੁਲਿਸ ਕਾਂਸਟੇਬਲ ਨੂੰ ਥਾਣੇ ਦੇ ਅੰਦਰ TikTok ਵੀਡੀਓ ਬਣਾਉਣ 'ਤੇ ਸਸਪੈਂਡ ਕਰ ਦਿੱਤਾ ਗਿਆ ਸੀ। ਹੁਣ ਇਸ ਕੇਸ ਦੀ ਜਾਂਚ ਕਰਨ ਵਾਲੀ ਅਹਿਮਦਾਬਾਦ ਦੀ ਪੁਲਿਸ ਅਧਿਕਾਰੀ ਮੰਜੀਤਾ ਵਣਜਾਰਾ ਦਾ TikTok ਵੀਡੀਓ ਵਾਇਰਲ ਹੋ ਗਿਆ ਹੈ। TikTok ਵੀਡੀਓ 'ਚ 30 ਸਾਲ ਦੀ ਡੀਐਸਪੀ ਕਿਸੇ ਫਰੈਂਡ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਵਣਜਾਰਾ ਦਾ ਕਹਿਣਾ ਹੈ ਕਿ ਕਾਂਸਟੇਬਲ ਅਲਪਿਤਾ ਚੌਧਰੀ ਨੂੰ TikTok ਵੀਡੀਓ ਲਈ ਨਹੀਂ, ਸਗੋਂ ਡਿਊਟੀ ਦੇ ਸਮੇਂ ਯੂਨੀਫਾਰਮ ਨਾ ਪਹਿਨਣ ਲਈ ਸਸਪੈਂਡ ਕੀਤਾ ਗਿਆ।
Police DSP Manjita Vanzara tiktok video
ਅਲਪਿਤਾ ਦਾ ਵੀਡੀਓ ਥਾਣੇ 'ਚ ਰਿਕਾਰਡ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਆਪਣੇ TikTok ਵੀਡੀਓ ਦਾ ਬਚਾਅ ਕਰਦੇ ਹੋਏ ਡੀਐਸਪੀ ਨੇ ਕਿਹਾ ਕਿ ਨੌਜਵਾਨ ਪੁਲਿਸ ਅਫ਼ਸਰ ਦੇ ਤੌਰ 'ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਹੋਣ ਦਾ ਪੂਰਾ ਹੱਕ ਹੈ। ਉਥੇ ਹੀ ਸਥਾਨਕ ਮੀਡੀਆ ਦੇ ਮੁਤਾਬਕ ਅਲਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗਲਤ ਵਜ੍ਹਾ ਨਾਲ ਸਜ਼ਾ ਦਿੱਤੀ ਗਈ ਹੈ। ਵਣਜਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀਡੀਓ ਅਪਲੋਡ ਨਹੀਂ ਕੀਤਾ ਹੈ।
Police DSP Manjita Vanzara tiktok videoਉਨ੍ਹਾਂ ਦੀ ਦੋਸਤ ਦੇ ਅਕਾਊਂਟ ਤੋਂ ਵੀਡੀਓ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਡਾਂਸ ਅਤੇ ਕੂਕਿੰਗ ਵਿੱਚ ਉਨ੍ਹਾਂ ਦੀ ਰੁਚੀ ਹੈ ਅਤੇ ਉਹ ਡਿਊਟੀ ਤੋਂ ਬਾਅਦ ਆਪਣੀ ਪਸੰਦ ਦਾ ਕੰਮ ਕਰ ਸਕਦੀ ਹੈ। ਉਥੇ ਹੀ ਅਹਿਮਦਾਬਾਦ ਅਤੇ ਵਡੋਦਰਾ ਦੇ ਪੁਲਿਸ ਮੁਖੀ ਨੇ ਕਿਹਾ ਹੈ ਕਿ ਪੁਲਿਸ ਕਰਮਚਾਰੀਆਂ ਨੂੰ ਯੂਨੀਫਾਰਮ ਪਹਿਨਣ ਦੇ ਦੌਰਾਨ ਅਜਿਹਾ ਕੁੱਝ ਨਹੀਂ ਕਰਨਾ ਚਾਹੀਦਾ ਜਿਸਦੇ ਨਾਲ ਪੁਲਿਸ ਦੀ ਛਵੀ ਖ਼ਰਾਬ ਹੁੰਦੀ ਹੋਵੇ।