
ਹੈਦਰਾਬਾਦ ਵਿਖੇ ਇਕ ਝੀਲ ਵਿਚ ਨਹਾਉਂਦੇ ਸਮੇਂ ਟਿਕਟਾਕ ‘ਤੇ ਵੀਡੀਓ ਬਣਾ ਰਹੇ ਦੋ ਨੌਜਵਾਨਾਂ ਵਿਚੋਂ ਇਕ ਦੀ ਕਥਿਤ ਰੂਪ ਵਿਚ ਡੁੱਬਣ ਨਾਲ ਮੌਤ ਹੋ ਗਈ।
ਹੈਦਰਾਬਾਦ: ਤੇਲੰਗਾਨਾ ਦੀ ਰਾਜਧਾਨੀ ਵਿਚ ਇਕ ਅਜਿਹਾ ਹਾਦਸਾ ਵਾਪਰਿਆ ਹੈ, ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਜਾਣਗੇ। ਮੋਬਾਈਲ ਐਪ ਟਿਕ ਟਾਕ ਦਾ ਕ੍ਰੇਜ਼ ਲਗਾਤਾਰ ਵਧ ਰਿਹਾ ਹੈ। ਲੋਕ ਟਿਕ ਟਾਕ ‘ਤੇ ਵੀਡੀਓ ਦੇਖਣਾ ਅਤੇ ਬਣਾਉਣਾ ਕਾਫ਼ੀ ਪਸੰਦ ਕਰਦੇ ਹਨ। ਇਸ ਦੇ ਨਾਲ ਰੋਜ਼ਾਨਾ ਕਈ ਹਾਦਸੇ ਵਾਪਰ ਰਹੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਹਾਦਸਾ ਵਾਪਰ ਗਿਆ ਹੈ।
TikTok video while bathing in pond
ਦਰਅਸਲ ਹੈਦਰਾਬਾਦ ਵਿਖੇ ਇਕ ਝੀਲ ਵਿਚ ਨਹਾਉਂਦੇ ਸਮੇਂ ਟਿਕ ਟਾਕ ‘ਤੇ ਵੀਡੀਓ ਬਣਾ ਰਹੇ ਦੋ ਨੌਜਵਾਨਾਂ ਵਿਚੋਂ ਇਕ ਦੀ ਕਥਿਤ ਤੌਰ 'ਤੇ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਮੰਗਲਵਾਰ ਦੀ ਸ਼ਾਮ ਨੂੰ ਇਕ ਵਿਅਕਤੀ ਝੀਲ ਵਿਚ ਡੁੱਬ ਗਿਆ। ਇਸ ਦੌਰਾਨ ਉਸ ਦੇ ਚਾਚੇ ਦਾ ਲੜਕਾ ਅਪਣੇ ਨਹਾਉਣ ਦੀ ਵੀਡੀਓ ਬਣਾ ਰਿਹਾ ਸੀ।
Boy Dead While Tiktok
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੂੰ ਤੈਰਨਾ ਨਹੀਂ ਆਉਂਦਾ ਸੀ। ਉਸ ਨੂੰ ਡੁੱਬਦੇ ਵੇਖ ਕੇ ਉਸ ਦੇ ਭਰਾ ਨੇ ਸਥਾਨਕ ਲੋਕਾਂ ਤੋਂ ਮਦਦ ਮੰਗੀ। ਜਦੋਂ ਉਸ ਨੂੰ ਪਾਣੀ ਤੋਂ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਵੀਡੀਓ ਵੀਰਵਾਰ ਨੂੰ ਕਾਫ਼ੀ ਵਾਇਰਲ ਹੋਈ ਸੀ, ਜਿਸ ਵਿਚ ਦੋ ਵਿਅਕਤੀ ਪਾਣੀ ਵਿਚ ਮਸਤੀ ਕਰਦੇ ਅਤੇ ਨੱਚਦੇ ਨਜ਼ਰ ਆ ਰਹੇ ਸਨ।