
ਤਿੰਨ ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ’ਚ ਤੈਨਾਤ ਦੋ ਸੰਯੁਕਤ ਡਾਇਰੈਕਟਰ ਰੈਂਕ ਦੇ ਅਧਿਕਾਰੀਆਂ ਅਤੇ ਆਲੋਕ ਇੰਡਸਟਰੀਜ਼ ਦੇ ਇਕ ਸਹਿਯੋਗੀ ਸਮੇਤ ਚਾਰ ਵਿਅਕਤੀਆਂ ਨੂੰ ਤਿੰਨ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਭਾਰੀ ਬਾਰਸ਼ ਦੀ ਚੇਤਾਵਨੀ
ਸੀ.ਬੀ.ਆਈ. ਨੇ ਇਕ ਬਿਆਨ ’ਚ ਕਿਹਾ, ‘‘ਦਿੱਲੀ, ਗੁਰੂਗ੍ਰਾਮ ਅਤੇ ਚੇਨਈ ’ਚ ਮੁਲਜ਼ਮਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ, ਜਿਸ ’ਚ (ਲਗਭਗ) 59.80 ਲੱਖ ਰੁਪਏ ਦੀ ਨਕਦੀ, ਜੁਰਮ ’ਚ ਵਰਤੇ ਗਏ ਕਈ ਦਸਤਾਵੇਜ਼ ਅਤੇ ਡਿਜੀਟਲ ਸਬੂਤ ਬਰਾਮਦ ਕੀਤੇ ਗਏ।’’
ਇਹ ਵੀ ਪੜ੍ਹੋ: ‘ਬਵਾਲ’ ਫਿਲਮ ’ਤੇ ਪੈਦਾ ਹੋਇਆ ਵਿਵਾਦ, ਯਹੂਦੀ ਨਸਲਕੁਸ਼ੀ ਨੂੰ ‘ਮਾਮੂਲੀ ਦੱਸਣ’ ਤੋਂ ਇਜ਼ਰਾਈਲ ਹੋਇਆ ਨਾਰਾਜ਼
ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ’ਚ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਦਫਤਰਾਂ ’ਚ ਤੈਨਾਤ ਸੰਯੁਕਤ ਨਿਰਦੇਸ਼ਕ ਮਨਜੀਤ ਸਿੰਘ ਅਤੇ ਪੁਨੀਤ ਦੁੱਗਲ, ਸੀਨੀਅਰ ਤਕਨੀਕੀ ਸਹਾਇਕ ਰੂਹੀ ਅਰੋੜਾ ਅਤੇ ਆਲੋਕ ਇੰਡਸਟਰੀਜ਼ ਦੇ ਸਹਿਯੋਗੀ ਰੇਸ਼ਮ ਰਾਏਜ਼ਾਦਾ ਸ਼ਾਮਲ ਹਨ।
ਸਿੰਘ ਅਤੇ ਅਰੋੜਾ ਕਾਰਪੋਰੇਟ ਮਾਮਲਿਆਂ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ ’ਚ ਤਾਇਨਾਤ ਹਨ, ਜਦੋਂ ਕਿ ਦੁੱਗਲ ਚੇਨਈ ’ਚ ਅਧਿਕਾਰਤ ਦਿਵਾਲੀਆ ਅਧਿਕਾਰੀ ਵਜੋਂ ਤਾਇਨਾਤ ਹਨ।
ਇਹ ਵੀ ਪੜ੍ਹੋ: ਖੰਨਾ ਵਿਖੇ ਵਾਪਰੇ ਸੜਕ ਹਾਦਸੇ ਨੇ ਲਈ ਨੌਜੁਆਨ ਦੀ ਜਾਨ
ਏਜੰਸੀ ਨੇ ਸ਼ੁਕਰਵਾਰ ਨੂੰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਹੋਣ, ਸਾਜ਼ਸ਼ ਰਚਣ ਅਤੇ ਨਾਜਾਇਜ਼ ਤੇ ਅਨੈਤਿਕ ਕਾਰੋਬਾਰੀ ਗਤੀਵਿਧੀਆਂ ਨਾਲ ਸਬੰਧਤ ਮਾਮਲੇ ’ਚ ਮੰਤਰਾਲੇ ਵਲੋਂ ਕੀਤੀ ਜਾ ਰਹੀ ਜਾਂਚ ਨਾਲ ਸਬੰਧ ਆਲੋਕ ਇੰਡਸਟਰੀਜ਼ ਦੀਆਂ ਫ਼ਾਈਲਾਂ ’ਚ ਮਦਦ ਲਈ ਨਿਜੀ ਵਿਅਕਤੀ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।