ਸ੍ਰੀਹਰਿਕੋਟਾ ਤੋਂ ਸਫਲਤਾਪੂਰਵਕ ਲਾਂਚ ਹੋਇਆ PSLV-C56

By : KOMALJEET

Published : Jul 30, 2023, 9:00 am IST
Updated : Jul 30, 2023, 9:00 am IST
SHARE ARTICLE
ISRO PSLV launch: 7 Singaporean satellites placed into intended orbits
ISRO PSLV launch: 7 Singaporean satellites placed into intended orbits

ਸੱਤ ਉਪਗ੍ਰਹਿ ਲੈ ਕੇ ਰਵਾਨਾ ਹੋਇਆ ਰਾਕੇਟ

ਭਾਰਤ ਨੇ ਪੁਲਾੜ ਦੇ ਖੇਤਰ ਵਿਚ ਇਕ ਨਵਾਂ ਇਤਿਹਾਸ ਲਿਖਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਯਾਨੀ ਅੱਜ ਇਕੋ ਸਮੇਂ 7 ਉਪਗ੍ਰਹਿ ਲਾਂਚ ਕੀਤੇ ਹਨ। ਇਨ੍ਹਾਂ ਵਿਚ 1 ਸਵਦੇਸ਼ੀ ਅਤੇ ਸਿੰਗਾਪੁਰ ਦੇ ਛੇ ਉਪਗ੍ਰਹਿ ਸ਼ਾਮਲ ਹਨ। ਇਨ੍ਹਾਂ ਉਪਗ੍ਰਹਿਆਂ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਪੀਐਸਐਲ-ਸੀ56 ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ। PSLV-C56 ਨਿਊ ਸਪੇਸ ਇੰਡੀਆ ਲਿਮਟਿਡ ਦਾ ਮਿਸ਼ਨ ਹੈ, ਜੋ ਕਿ ਇਸਰੋ ਦੀ ਵਪਾਰਕ ਸ਼ਾਖਾ ਹੈ।

ਇਹ ਵੀ ਪੜ੍ਹੋ: ਖੰਨਾ ਵਿਖੇ ਵਾਪਰੇ ਸੜਕ ਹਾਦਸੇ ਨੇ ਲਈ ਨੌਜੁਆਨ ਦੀ ਜਾਨ  

PSLV-C56 ਰਾਕੇਟ ਨੇ ਸਿੰਗਾਪੁਰ ਦੇ ਧਰਤੀ ਨਿਰੀਖਣ ਉਪਗ੍ਰਹਿ DS-SAR ਅਤੇ 6 ਹੋਰ ਉਪਗ੍ਰਹਿਆਂ ਨੂੰ ਲੈ ਕੇ ਐਤਵਾਰ ਸਵੇਰੇ 6.30 ਵਜੇ ਉਡਾਣ ਭਰੀ। ਇਸ ਮਹੀਨੇ ਬਹੁਤ ਉਡੀਕੇ ਜਾ ਰਹੇ ਚੰਦਰਯਾਨ-3 ਨੂੰ ਲਾਂਚ ਕਰਨ ਤੋਂ ਬਾਅਦ, ਹੁਣ ਇਕ ਮਹੀਨੇ ਦੇ ਅੰਦਰ PSLV-C56 ਲਾਂਚ ਇਸਰੋ ਦੀ ਇਕ ਹੋਰ ਵੱਡੀ ਪ੍ਰਾਪਤੀ ਹੈ। ਇਸ ਤੋਂ ਪਹਿਲਾਂ 14 ਜੁਲਾਈ ਨੂੰ, ਇਸਰੋ ਨੇ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ LVM-3 ਲਾਂਚ ਵਾਹਨ ਨੂੰ ਸਫਲਤਾਪੂਰਵਕ ਆਰਬਿਟ ਵਿਚ ਰੱਖਿਆ ਸੀ।

ਇਸ ਸਾਲ ਭਾਰਤੀ ਪੁਲਾੜ ਏਜੰਸੀ ਦਾ ਇਹ ਤੀਜਾ ਵਪਾਰਕ ਮਿਸ਼ਨ ਹੈ। ਇਸਰੋ ਨੇ ਇਸ ਤੋਂ ਪਹਿਲਾਂ ਮਾਰਚ ਵਿਚ ਐਲ.ਵੀ.ਐਮ.-3 ਰਾਕੇਟ ਨਾਲ ਬ੍ਰਿਟੇਨ ਦੇ ਵਨ-ਵੇਵ ਨਾਲ ਜੁੜੇ 36 ਉਪਗ੍ਰਹਿ ਲਾਂਚ ਕੀਤੇ ਸਨ। ਇਸ ਤੋਂ ਬਾਅਦ ਅਪ੍ਰੈਲ ਵਿਚ ਪੀ.ਐਸ.ਐਲ.ਵੀ. ਰਾਕੇਟ ਤੋਂ ਸਿੰਗਾਪੁਰ ਦੇ 2 ਉਪਗ੍ਰਹਿ ਲਾਂਚ ਕੀਤੇ ਗਏ ਸਨ। DS-SAR ਨੂੰ ਸਿੰਗਾਪੁਰ ਦੀ ਰੱਖਿਆ ਵਿਗਿਆਨ ਅਤੇ ਤਕਨਾਲੋਜੀ ਏਜੰਸੀ ਅਤੇ ਸਿੰਗਾਪੁਰ ਦੀ ST ਇੰਜੀਨੀਅਰਿੰਗ ਵਿਚਕਾਰ ਸਾਂਝੇਦਾਰੀ ਦੇ ਤਹਿਤ ਵਿਕਸਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਭਾਰੀ ਬਾਰਸ਼ ਦੀ ਚੇਤਾਵਨੀ 

ਲਾਂਚ ਤੋਂ ਬਾਅਦ, ਇਸ ਸੈਟੇਲਾਈਟ ਦੀ ਵਰਤੋਂ ਸਿੰਗਾਪੁਰ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਦੀਆਂ ਸੈਟੇਲਾਈਟ ਇਮੇਜਿੰਗ ਲੋੜਾਂ ਲਈ ਕੀਤੀ ਜਾਵੇਗੀ। DS-SAR ਇਜ਼ਰਾਈਲ ਏਰੋਸਪੇਸ ਇੰਡਸਟਰੀਜ਼ ਤੋਂ ਵਿਕਸਤ ਸਿੰਥੈਟਿਕ ਅਪਰਚਰ ਰਡਾਰ (SAR) ਨਾਲ ਫਿੱਟ ਹੈ। ਇਹ ਸੈਟੇਲਾਈਟ ਨੂੰ ਹਰ ਮੌਸਮ ਵਿਚ ਦਿਨ ਅਤੇ ਰਾਤ ਦੀਆਂ ਤਸਵੀਰਾਂ ਲੈਣ ਦੇ ਯੋਗ ਬਣਾਵੇਗਾ।

ਇਹ ਇਸਰੋ ਦੇ ਭਰੋਸੇਯੋਗ ਰਾਕੇਟ ਪੀ.ਐਸ.ਐਲ.ਵੀ. ਦੀ 58ਵੀਂ ਉਡਾਣ ਸੀ ਅਤੇ 'ਕੋਰ ਅਲੋਨ ਕੰਫਿਗਰੇਸ਼ਨ' ਵਾਲੀ 17ਵੀਂ ਉਡਾਣ ਸੀ। ਪੀ.ਐਸ.ਐਲ.ਵੀ. ਰਾਕੇਟ ਨੂੰ ਇਸਰੋ ਦਾ ਵਰਕ ਹਾਰਸ ਕਿਹਾ ਜਾਂਦਾ ਹੈ। ਇਹ ਵਿਸ਼ਾਲ ਰਾਕੇਟ ਧਰਤੀ ਦੇ ਹੇਠਲੇ ਪੰਧ ਵਿਚ ਗ੍ਰਹਿਆਂ ਨੂੰ ਸਫਲਤਾਪੂਰਵਕ ਸਥਾਪਤ ਕਰ ਰਿਹਾ ਹੈ। 
 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement