ਹਾਈਵੇਅ ਉਤੇ ਅਚਾਨਕ ਬ੍ਰੇਕ ਲਗਾਉਣਾ ਲਾਪਰਵਾਹੀ ਮੰਨਿਆ ਜਾਵੇਗਾ : ਸੁਪਰੀਮ ਕੋਰਟ
Published : Jul 30, 2025, 7:36 pm IST
Updated : Jul 30, 2025, 7:36 pm IST
SHARE ARTICLE
Highway and sudden braking will be considered negligence: Supreme Court
Highway and sudden braking will be considered negligence: Supreme Court

ਹਾਈਵੇਅ ਦੇ ਵਿਚਕਾਰ ਕਿਸੇ ਡਰਾਈਵਰ ਦੇ ਅਚਾਨਕ ਰੁਕਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਕ ਮਹੱਤਵਪੂਰਨ ਫ਼ੈਸਲੇ ’ਚ ਕਿਹਾ ਹੈ ਕਿ ਬਿਨਾਂ ਕਿਸੇ ਚੇਤਾਵਨੀ ਦੇ ਹਾਈਵੇਅ ਉਤੇ ਅਚਾਨਕ ਬਰੇਕ ਲਗਾਉਣ ਵਾਲੇ ਕਾਰ ਡਰਾਈਵਰ ਨੂੰ ਸੜਕ ਹਾਦਸੇ ਦੀ ਸੂਰਤ ’ਚ ਲਾਪਰਵਾਹੀ ਦਾ ਦੋਸ਼ੀ ਮੰਨਿਆ ਜਾਵੇਗਾ।

ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਮੰਗਲਵਾਰ ਨੂੰ ਕਿਹਾ ਕਿ ਹਾਈਵੇਅ ਦੇ ਵਿਚਕਾਰ ਕਿਸੇ ਡਰਾਈਵਰ ਦੇ ਅਚਾਨਕ ਰੁਕਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਭਾਵੇਂ ਇਹ ਨਿੱਜੀ ਐਮਰਜੈਂਸੀ ਕਾਰਨ ਹੀ ਕਿਉਂ ਨਾ ਹੋਵੇ।  

ਬੈਂਚ ਲਈ ਫੈਸਲਾ ਲਿਖਣ ਵਾਲੇ ਜਸਟਿਸ ਧੂਲੀਆ ਨੇ ਕਿਹਾ ਕਿ ਹਾਈਵੇਅ ਉਤੇ ਗੱਡੀਆਂ ਦੇ ਤੇਜ਼ ਰਫਤਾਰ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਡਰਾਈਵਰ ਅਪਣੀ ਗੱਡੀ ਰੋਕਣਾ ਚਾਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੜਕ ਉਤੇ ਪਿੱਛੇ ਚੱਲ ਰਹੀਆਂ ਹੋਰ ਗੱਡੀਆਂ ਨੂੰ ਚੇਤਾਵਨੀ ਜਾਂ ਸਿਗਨਲ ਦੇਵੇ।

ਇਹ ਫੈਸਲਾ ਇੰਜੀਨੀਅਰਿੰਗ ਦੇ ਵਿਦਿਆਰਥੀ ਐਸ. ਮੁਹੰਮਦ ਹਕੀਮ ਦੀ ਪਟੀਸ਼ਨ ਉਤੇ ਆਇਆ ਹੈ, ਜਿਸ ਦੀ ਖੱਬੀ ਲੱਤ 7 ਜਨਵਰੀ, 2017 ਨੂੰ ਕੋਇੰਬਟੂਰ ਵਿਚ ਇਕ ਸੜਕ ਹਾਦਸੇ ਤੋਂ ਬਾਅਦ ਕੱਟਣੀ ਪਈ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹਕੀਮ ਦਾ ਮੋਟਰਸਾਈਕਲ ਇਕ ਕਾਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ ਜੋ ਅਚਾਨਕ ਰੁਕ ਗਈ ਸੀ। ਨਤੀਜੇ ਵਜੋਂ, ਹਕੀਮ ਸੜਕ ਉਤੇ ਡਿੱਗ ਪਿਆ ਅਤੇ ਪਿੱਛੋਂ ਆ ਰਹੀ ਬੱਸ ਨੇ ਉਸ ਨੂੰ ਕੁਚਲ ਦਿਤਾ। ਕਾਰ ਡਰਾਈਵਰ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਅਚਾਨਕ ਬਰੇਕ ਲਗਾ ਦਿਤੀ ਕਿਉਂਕਿ ਉਸ ਦੀ ਗਰਭਵਤੀ ਪਤਨੀ ਨੂੰ ਉਲਟੀਆਂ ਹੋਣ ਦਾ ਅਨੁਭਵ ਹੋਇਆ ਸੀ।

ਹਾਲਾਂਕਿ, ਅਦਾਲਤ ਨੇ ਇਸ ਸਪੱਸ਼ਟੀਕਰਨ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿਤਾ, ‘‘ਕਾਰ ਡਰਾਈਵਰ ਵਲੋਂ ਹਾਈਵੇਅ ਦੇ ਵਿਚਕਾਰ ਅਚਾਨਕ ਅਪਣੀ ਕਾਰ ਰੋਕਣ ਲਈ ਦਿਤਾ ਗਿਆ ਸਪੱਸ਼ਟੀਕਰਨ ਕਿਸੇ ਵੀ ਨਜ਼ਰੀਏ ਤੋਂ ਵਾਜਬ ਸਪੱਸ਼ਟੀਕਰਨ ਨਹੀਂ ਹੈ।’’
ਮੁਆਵਜ਼ੇ ਵਿਚ ਵਾਧੇ ਦੀ ਉਸ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ। ਬੈਂਚ ਨੇ ਕਿਹਾ ਕਿ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਹਾਦਸੇ ਦਾ ਮੂਲ ਕਾਰਨ ਕਾਰ ਚਾਲਕ ਵਲੋਂ ਅਚਾਨਕ ਲਗਾਏ ਗਏ ਬਰੇਕ ਹਨ। ਅਦਾਲਤ ਨੇ ਮੁਆਵਜ਼ੇ ਦੀ ਕੁਲ ਰਕਮ 1.14 ਕਰੋੜ ਰੁਪਏ ਦੱਸੀ ਪਰ ਅਪੀਲਕਰਤਾ ਦੀ ਲਾਪਰਵਾਹੀ ਕਾਰਨ ਇਸ ਨੂੰ 20 ਫੀ ਸਦੀ ਘਟਾ ਦਿਤਾ। ਉਸ ਨੇ ਅਗਲੀ ਗੱਡੀ ਤੋਂ ਜ਼ਰੂਰੀ ਦੂਰੀ ਨਹੀਂ ਬਣਾਈ ਸੀ।
ਇਸ ਮਾਮਲੇ ’ਚ, ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਕਾਰ ਡਰਾਈਵਰ ਨੂੰ ਬਰੀ ਕਰ ਦਿਤਾ ਸੀ ਅਤੇ ਅਪੀਲਕਰਤਾ ਤੇ ਬੱਸ ਡਰਾਈਵਰ ਦੀ ਲਾਪਰਵਾਹੀ ਨੂੰ 20:80 ਦੇ ਅਨੁਪਾਤ ਵਿਚ ਨਿਰਧਾਰਤ ਕੀਤਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement