ਬਿਹਾਰ: ਸੜਕ ਹਾਦਸੇ ਦੌਰਾਨ ਇਕੋ ਪ੍ਰਵਾਰ ਦੇ 7 ਜੀਆਂ ਦੀ ਮੌਤ
Published : Aug 30, 2023, 2:03 pm IST
Updated : Aug 30, 2023, 2:46 pm IST
SHARE ARTICLE
Bihar: Seven dead as SUV crashes into truck in Rohtas
Bihar: Seven dead as SUV crashes into truck in Rohtas

ਡਰਾਈਵਰ ਨੂੰ ਨੀਂਦ ਆਉਣ ਕਾਰਨ ਟਰੱਕ ਨਾਲ ਟਕਰਾਈ ਸਕੋਰਪੀਓ

 

ਪਟਨਾ: ਬਿਹਾਰ ਦੇ ਰੋਹਤਾਸ ਜ਼ਿਲ੍ਹੇ ਵਿਚ ਬੁਧਵਾਰ ਤੜਕੇ ਇਕ ਐਸ.ਯੂ.ਵੀ. ਦੇ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾ ਜਾਣ ਕਾਰਨ ਇਕ ਹੀ ਪ੍ਰਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ । ਦਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹੈ।

ਇਹ ਵੀ ਪੜ੍ਹੋ: 14 ਸਾਲਾਂ ਤੋਂ ਮਨੀਲਾ ਵਿਚ ਰਹਿ ਰਹੀ ਪੰਜਾਬਣ ਦੀ ਗੋਲੀ ਮਾਰ ਕੇ ਹਤਿਆ

ਸ਼ਿਵਸਾਗਰ ਥਾਣਾ ਮੁਖੀ ਰਾਕੇਸ਼ ਗੋਸਾਈ ਨੇ ਦਸਿਆ, "ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿਤਾ ਗਿਆ ਹੈ। ਪੁਲਿਸ ਨੇ ਹਾਦਸਾਗ੍ਰਸਤ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਹੈ।" ਉਨ੍ਹਾਂ ਦਸਿਆ ਕਿ ਇਹ ਹਾਦਸਾ ਰੋਹਤਾਸ ਜ਼ਿਲ੍ਹਾ ਹੈੱਡਕੁਆਰਟਰ ਸਾਸਾਰਾਮ ਦੇ ਸ਼ਿਵਸਾਗਰ ਇਲਾਕੇ 'ਚ ਨੈਸ਼ਨਲ ਹਾਈਵੇਅ 2 'ਤੇ ਸਵੇਰੇ ਕਰੀਬ 4 ਵਜੇ ਵਾਪਰਿਆ।

ਇਹ ਵੀ ਪੜ੍ਹੋ: ਤਹਿਸੀਲਦਾਰਾਂ ਦੀ ਕਲਮਛੋੜ ਹੜਤਾਲ ਨੂੰ ਲੈ ਕੇ CM ਭਗਵੰਤ ਮਾਨ ਦੀ ਚਿਤਾਵਨੀ

ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਵਸਨੀਕ ਉਕਤ ਪ੍ਰਵਾਰ ਦੇ ਮੈਂਬਰ ਐਸ.ਯੂ.ਵੀ. 'ਤੇ ਸਵਾਰ ਹੋ ਕੇ ਗੁਆਂਢੀ ਰਾਜ ਝਾਰਖੰਡ ਦੇ ਰਾਜਰੱਪਾ ਮੰਦਰ ਤੋਂ ਵਾਪਸ ਆ ਰਹੇ ਸਨ। ਐਸ.ਯੂ.ਵੀ. ਵਿਚ ਡਰਾਈਵਰ ਤੋਂ ਇਲਾਵਾ 11 ਹੋਰ ਲੋਕ ਸਵਾਰ ਸਨ। ਪੁਲਿਸ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਤੇਜ਼ ਰਫ਼ਤਾਰ ਕਾਰਨ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ।

ਇਹ ਵੀ ਪੜ੍ਹੋ: ਅਮਰੀਕਾ: ਪੰਜਾਬੀ ਦੀ ਟਰੱਕ ਹਾਦਸੇ ਵਿਚ ਮੌਤ: 7 ਸਾਲਾਂ ਬਾਅਦ ਮਿਲਣ ਗਏ ਪ੍ਰਵਾਰ ਨਾਲ ਨਹੀਂ ਹੋ ਸਕਿਆ ਮੇਲ  

ਮ੍ਰਿਤਕਾਂ ਦੀ ਪਛਾਣ ਰਾਜਮਤੀ ਦੇਵੀ (55), ਉਸ ਦੀ ਬੇਟੀ ਸੋਨੀ ਕੁਮਾਰੀ (35), ਉਸ ਦੇ ਜਵਾਈ ਅਰਵਿੰਦ ਸ਼ਰਮਾ (40), ਉਸ ਦੇ ਪੋਤੇ ਆਦਿਤਿਆ ਕੁਮਾਰ (8) ਅਤੇ ਰੀਆ ਕੁਮਾਰੀ (9) ਵਜੋਂ ਹੋਈ ਹੈ। ਗੋਸਾਈ ਨੇ ਦਸਿਆ ਕਿ ਹਾਦਸੇ ਵਿਚ ਅਰਵਿੰਦ ਦੀਆਂ ਦੋ ਭਤੀਜੀਆਂ ਤਾਰਾ ਕੁਮਾਰੀ (22) ਅਤੇ ਚਾਂਦਨੀ ਕੁਮਾਰੀ (15) ਦੀ ਵੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement