Vistara-Air India Merger : ਸਿੰਗਾਪੁਰ ਏਅਰਲਾਈਨਜ਼ ਨੂੰ ਮਿਲੀ FDI ਦੀ ਮਨਜ਼ੂਰੀ , ਵਿਸਤਾਰਾ ਅਤੇ Air India ਦਾ ਹੋਵੇਗਾ ਰਲੇਵਾਂ
Published : Aug 30, 2024, 9:26 pm IST
Updated : Aug 30, 2024, 9:26 pm IST
SHARE ARTICLE
Vistara-Air India Merger
Vistara-Air India Merger

3 ਸਤੰਬਰ ਤੋਂ ਗਾਹਕ 12 ਨਵੰਬਰ ਨੂੰ ਜਾਂ ਉਸ ਤੋਂ ਬਾਅਦ ਯਾਤਰਾ ਲਈ ਵਿਸਤਾਰਾ ਦੀ ਉਡਾਣ ਬੁੱਕ ਨਹੀਂ ਕਰ ਸਕਣਗੇ

Vistara-Air India Merger :  ਸਰਕਾਰ ਨੇ ਏਅਰ ਇੰਡੀਆ ਸਮੂਹ ’ਚ ਸਿੰਗਾਪੁਰ ਏਅਰਲਾਈਨਜ਼ (ਐੱਸ.ਆਈ.ਏ.) ਦੇ 2,058.5 ਕਰੋੜ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਨੂੰ ਮਨਜ਼ੂਰੀ ਦੇ ਦਿਤੀ।

ਇਹ ਮਨਜ਼ੂਰੀ ਵਿਸਤਾਰਾ ਦੇ ਏਅਰ ਇੰਡੀਆ ਨਾਲ ਰਲੇਵੇਂ ਤਹਿਤ ਦਿਤੀ ਗਈ ਹੈ। ਇਹ ਸੌਦਾ ਦੁਨੀਆਂ ਦੇ ਸੱਭ ਤੋਂ ਵੱਡੇ ਏਅਰਲਾਈਨ ਸਮੂਹਾਂ ਵਿਚੋਂ ਇਕ ਬਣਾਏਗਾ।

ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਈਨਜ਼ ਵਿਚਾਲੇ ਸੰਯੁਕਤ ਉੱਦਮ (ਜੇ.ਵੀ.) ਵਿਸਤਾਰਾ ਰਲੇਵੇਂ ਦੇ ਸੌਦੇ ਤਹਿਤ 11 ਨਵੰਬਰ ਨੂੰ ਬੰਦ ਹੋ ਜਾਵੇਗਾ। ਇਸ ਰਲੇਵੇਂ ਤੋਂ ਬਾਅਦ ਸਿੰਗਾਪੁਰ ਦੀ ਏਅਰਲਾਈਨ ਦੀ ਏਅਰ ਇੰਡੀਆ ਸਮੂਹ ’ਚ 25.1 ਫੀ ਸਦੀ ਹਿੱਸੇਦਾਰੀ ਹੋਵੇਗੀ।

ਐਸ.ਆਈ.ਏ. ਨੇ ਇਕ ਬਿਆਨ ਵਿਚ ਕਿਹਾ ਕਿ ਇਹ ਮਨਜ਼ੂਰੀ ਰਲੇਵੇਂ ਦੀ ਦਿਸ਼ਾ ਵਿਚ ਇਕ ਮਹੱਤਵਪੂਰਣ ਪ੍ਰਗਤੀ ਹੈ। ਇਹ ਰਲੇਵਾਂ ਇਸ ਸਾਲ ਦੇ ਅੰਤ ਤਕ ਪੂਰਾ ਹੋਣ ਦੀ ਉਮੀਦ ਹੈ।

ਏਅਰ ਇੰਡੀਆ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੈਲ ਵਿਲਸਨ ਨੇ ਸ਼ੁਕਰਵਾਰ ਨੂੰ ਕਰਮਚਾਰੀਆਂ ਨੂੰ ਦਸਿਆ ਕਿ ਵਿਸਤਾਰਾ ਦੇ ਜਹਾਜ਼ਾਂ ਅਤੇ ਚਾਲਕ ਦਲ ਨੂੰ ਏਅਰ ਇੰਡੀਆ ਵਿਚ ਸ਼ਾਮਲ ਕਰਨ ਦੀ ਤਰੀਕ 12 ਨਵੰਬਰ ਤੈਅ ਕੀਤੀ ਗਈ ਹੈ।

ਵਿਸਤਾਰਾ ਇਸ ਸਮੇਂ ਘਾਟੇ ’ਚ ਹੈ ਅਤੇ ਉਸ ਕੋਲ 70 ਜਹਾਜ਼ਾਂ ਦਾ ਬੇੜਾ ਹੈ। ਇਹ 50 ਮੰਜ਼ਿਲਾਂ ਵਲ ਉਡਾਣ ਭਰਦਾ ਹੈ। ਕੰਪਨੀ 11 ਨਵੰਬਰ ਨੂੰ ਅਪਣੇ ਬ੍ਰਾਂਡ ਦੇ ਤਹਿਤ ਅਪਣੀ ਆਖਰੀ ਉਡਾਣ ਭਰੇਗੀ। ਜੁਲਾਈ ’ਚ ਇਸ ਦੀ ਘਰੇਲੂ ਬਾਜ਼ਾਰ ਹਿੱਸੇਦਾਰੀ 10 ਫੀ ਸਦੀ ਸੀ।

ਵਿਸਤਾਰਾ ਨੇ ਇਕ ਬਿਆਨ ’ਚ ਕਿਹਾ, ‘‘3 ਸਤੰਬਰ, 2024 ਤੋਂ ਗਾਹਕ 12 ਨਵੰਬਰ, 2024 ਨੂੰ ਜਾਂ ਉਸ ਤੋਂ ਬਾਅਦ ਯਾਤਰਾ ਲਈ ਵਿਸਤਾਰਾ ਦੀ ਉਡਾਣ ਬੁੱਕ ਨਹੀਂ ਕਰ ਸਕਣਗੇ।’’

ਇਸ ਤੋਂ ਬਾਅਦ ਵਿਸਤਾਰਾ ਦੀਆਂ ਉਡਾਣਾਂ ਏਅਰ ਇੰਡੀਆ ਵਲੋਂ ਚਲਾਈਆਂ ਜਾਣਗੀਆਂ ਅਤੇ ਇਨ੍ਹਾਂ ਜਹਾਜ਼ਾਂ ਵਲੋਂ ਸੰਚਾਲਿਤ ਰੂਟਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈੱਬਸਾਈਟ ’ਤੇ ਰੀਡਾਇਰੈਕਟ ਕੀਤੀ ਜਾਵੇਗੀ। 

Location: India, Delhi

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement