ਬੀਐਸਐਫ ਦੇ ਡੀਜੀ ਦਾ ਦਾਅਵਾ, ਭਾਰਤੀ ਫੌਜ ਨੇ ਢੇਰ ਕੀਤੇ ਪਾਕ ਦੇ 11 ਫੌਜੀ
Published : Sep 30, 2018, 12:43 pm IST
Updated : Sep 30, 2018, 12:43 pm IST
SHARE ARTICLE
Director General KK Sharma
Director General KK Sharma

ਭਾਰਤ - ਪਾਕਿਸਤਾਨ ਅੰਤਰਰਾਸ਼ਟਰੀ ਸੀਮਾ ਦੇ ਜੰਮੂ ਇਲਾਕੇ ਵਿਚ ਬੀਐਸਐਫ ਦੇ ਹੈਡ ਕਾਂਸਟੇਬਲ ਨਰਿੰਦਰ ਸ਼ਰਮਾ ਦੇ ਨਾਲ ਕੀਤੀ ਗਈ ਘਿਨੌਣੀ ਹਰਕਤ ਦਾ ਬਦਲਾ ਲੈ ਲਿਆ ਗਿਆ ਹੈ। ...

ਨਵੀਂ ਦਿੱਲੀ :- ਭਾਰਤ - ਪਾਕਿਸਤਾਨ ਅੰਤਰਰਾਸ਼ਟਰੀ ਸੀਮਾ ਦੇ ਜੰਮੂ ਇਲਾਕੇ ਵਿਚ ਬੀਐਸਐਫ ਦੇ ਹੈਡ ਕਾਂਸਟੇਬਲ ਨਰਿੰਦਰ ਸ਼ਰਮਾ ਦੇ ਨਾਲ ਕੀਤੀ ਗਈ ਘਿਨੌਣੀ ਹਰਕਤ ਦਾ ਬਦਲਾ ਲੈ ਲਿਆ ਗਿਆ ਹੈ। ਬੀਐਸਐਫ ਦੇ ਡਾਇਰੈਕਟਰ ਜਨਰਲ ਕੇ ਕੇ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ। ਰਾਜਨਾਥ ਸਿੰਘ ਨੇ ਮੁਜੱਫਰਨਗਰ ਵਿਚ ਕਿਹਾ ਕਿ ਫੌਜ ਅਤੇ ਬੀਐਸਐਫ ਨੂੰ ਆਪਣੀ ਜ਼ਰੂਰਤ ਦੇ ਮੁਤਾਬਕ ਸੀਮਾ ਉਤੇ ਕਾਰਵਾਈ ਦੀ ਛੁੱਟ ਹੈ। ਸ਼ਰਮਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਐਲ.ਓ.ਸੀ. ਉੱਤੇ ਬੀਐਸਐਫ ਨੇ ਫੌਜ ਦੀ ਮਦਦ ਨਾਲ ਭਿਆਨਕ ਕਾਰਵਾਈ ਨੂੰ ਅੰਜਾਮ ਦਿਤਾ।

armyBorder Security Force

ਇਸ ਵਿਚ ਪਾਕਿਸਤਾਨੀ ਫੌਜ ਅਤੇ ਰੇਂਜਰਾਂ ਦੇ ਘੱਟ ਤੋਂ ਘੱਟ 11 ਜਵਾਨ ਮਾਰਨ ਦਾ ਦਾਅਵਾ ਕੀਤਾ ਹੈ। ਸੀਮਾ ਸੁਰੱਖਿਆ ਬਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਆਪਣੇ ਫੌਜੀ ਦੀ ਮੌਤ ਦਾ ਬਦਲਾ ਲੈਣ ਲਈ ਅਸੀਂ ਕੰਟਰੋਲ ਲਾਈਨ ਉੱਤੇ ਲੋੜੀਂਦੀ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ  ਦੇ ਵੱਲੋਂ ਇੰਨੀ ਮਜਬੂਤੀ ਨਾਲ ਪਾਕ ਰੇਂਜਰਸ ਉੱਤੇ ਹੱਲਾ ਬੋਲਿਆ ਗਿਆ ਕਿ ਉਹ ਡਰ ਕੇ ਸੀਮਾ ਛੱਡ ਕੇ ਭੱਜ ਗਏ। ਬੀਐਸਐਫ ਦੇ ਮੌਜੂਦਾ ਡਾਇਰੈਕਟਰ ਜਨਰਲ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਸਾਡੇ ਕੋਲ ਉਚਿਤ ਸਮੇਂ 'ਤੇ ਆਪਣੀ ਪਸੰਦ ਦੇ ਸਥਾਨ ਉੱਤੇ ਜਵਾਬੀ ਕਾਰਵਾਈ ਕਰਨ ਦਾ ਅਧਿਕਾਰ ਹੈ।

ਉਥੇ ਹੀ ਮੁਜੱਫਰਨਗਰ ਵਿਚ ਇਕ ਪ੍ਰੋਗਰਾਮ ਦੇ ਦੌਰਾਨ ਰਾਜਨਾਥ ਨੇ ਕਿਹਾ ਕਿ ਬੀਐਸਐਫ ਦੇ ਇਕ ਜਵਾਨ ਦੇ ਨਾਲ ਪਾਕਿਸਤਾਨ ਨੇ ਜਿਸ ਤਰ੍ਹਾਂ ਦੀ ਬਦਸਲੂਕੀ ਕੀਤੀ ਉਸ ਨੂੰ ਸ਼ਾਇਦ ਤੁਸੀਂ ਵੇਖਿਆ ਹੋਵੇਗਾ। ਇਸ ਦੇ ਮੱਦੇਨਜਰ ਸੀਮਾ ਉੱਤੇ ਕੁੱਝ ਹੋਇਆ ਹੈ। ਮੈਂ ਦੱਸਾਂਗਾ ਨਹੀਂ ਕੀ ਹੋਇਆ ਹੈ, ਪਰ ਜੋ ਹੋਇਆ ਹੈ ਠੀਕ - ਠਾਕ ਹੋਇਆ ਹੈ। ਵਿਸ਼ਵਾਸ ਰੱਖਣਾ ਅਤੇ ਅੱਗੇ ਵੀ ਦੇਖਣਾ ਕੀ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement