
ਕੇਂਦਰੀ ਸੁਰੱਖਿਆ ਬਲਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਮੁਫਤ ਸਿਖਲਾਈ ਲੈਣ ਲਈ ਨੌਜਵਾਨ ਹੁਣ 17 ਸਤੰਬਰ ਤੱਕ ਰਿਪੋਰਟ ਕਰ ਸਕਦੇ ਹਨ
ਚੰਡੀਗੜ : ਪੰਜਾਬ ਸਰਕਾਰ ਨੇ ਵੱਖ-ਵੱਖ ਕੇਂਦਰੀ ਸੁਰੱਖਿਆ ਬਲਾਂ 'ਚ ਹੋਣ ਵਾਲੀ 55 ਹਜ਼ਾਰ ਕਾਂਸਟੇਬਲਾਂ ਦੀ ਭਰਤੀ ਦੀ ਟ੍ਰੇਨਿੰਗ ਦੇ ਲਈ ਨੌਜਵਾਨਾਂ ਦਾ ਉਤਸ਼ਾਹ ਦੇਖਦਿਆਂ ਸਰੀਰਕ ਮਾਪਦੰਡ ਚੈਕ ਕਰਵਾਉਣ ਲਈ ਰਿਪੋਰਟ ਕਰਨ ਦੀ ਮਿਤੀ ਵਿਚ ਵਾਧਾ ਕੀਤਾ ਹੈ।ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਨੌਜਵਾਨ ਹੁਣ 17 ਸਤੰਬਰ ਤੱਕ ਆਪਣੇ ਨੇੜਲੇ ਪੁਲਿਸ ਲੀÂਨਜ ਵਿਖੇ ਬਣਾਏ ਸੈਂਟਰ ਵਿਚ ਜਾ ਕੇ ਸਰੀਰਕ ਮਾਪਦੰਡ ਚੈਕ ਕਰਵਾਉਣ ਲਈ ਰਿਪੋਰਟ ਕਰ ਸਕਦੇ ਹਨ।
ਬੁਲਾਰੇ ਨੇ ਦੱਸਿਆ ਕਿ ਰੋਜ਼ਗਾਰ ਉੱਤਪਤੀ ਅਤੇ ਟ੍ਰੇਨਿੰਗ ਵਿਭਾਗ, ਪੰਜਾਬ ਵੱਖ-ਵੱਖ ਕੇਂਦਰੀ ਸੁਰੱਖਿਆ ਬਲਾਂ 'ਚ ਹੋਣ ਵਾਲੀ 55 ਹਜ਼ਾਰ ਕਾਂਸਟੇਬਲਾਂ ਦੀ ਭਰਤੀ ਲਈ ਪੰਜਾਬ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੇ ਖ਼ਰਚੇ 'ਤੇ ਸਿਖਲਾਈ ਦੇਣ ਦਾ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ।ਭਾਰਤ ਸਰਕਾਰ ਦੇ ਅਧੀਨ ਸਟਾਫ ਸਿਲੈਕਸ਼ਨ ਬੋਰਡ ਵਲੋਂ ਦੇਸ਼ ਦੇ ਵੱਖ ਵੱਖ ਪੈਰਾਮਿਲਟਰੀ ਫੋਰਸਿਜ ਬੀ.ਐਸ.ਐਫ, ਐਸ.ਆਈ.ਐਸ.ਐਫ, ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ, ਐਸ.ਐਸ.ਬੀ, ਐਨ.ਆਈ.ਏ, ਐਸ.ਐਸ.ਐਫ ਅਤੇ ਅਸਾਮ ਰਾਈਫਲ ਵਿਚ ਕੁੱਲ 54,953 ਖਾਲੀ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ।
ਇੰਨਾਂ ਪੋਸਟਾਂ ਲਈ 17 ਸਤੰਬਰ 2018 ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਇਸ ਭਰਤੀ ਲਈ ਨੌਜਵਾਨ ਖੁਦ ਆਨਲਾਈਨ ਅਪਲਾਈ ਕਰਨ ਅਤੇ ਇਸ ਮੌਕੇ ਦਾ ਲਾਭ ਲੈਣ।ਮੁਫਤ ਸਿਖਲਾਈ ਦੇਣ ਸਬੰਧੀ ਸਿਖਲਾਈ ਪੰਜਾਬ ਸਰਕਾਰ ਵਲੋਂ ਵਿਸਥਾਰਤ ਇਸ਼ਤਿਹਾਰ 28 ਅਗਸਤ ਨੂੰ ਜਾਰੀ ਕੀਤਾ ਜਾ ਚੁੱਕਾ ਹੈ। ਸੂਬੇ ਦੇ ਰੋਜ਼ਗਾਰ ਉੱਤਪਤੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬੀ ਨੌਜਵਾਨਾਂ ਨੂੰ ਕੇਂਦਰੀ ਸੁਰੱਖਿਆ ਬਲਾਂ 'ਚ ਭਰਤੀ ਲਈ ਸਫਲ ਬਣਾਉਣ ਲਈ ਸਰੀਰਕ ਅਤੇ ਲਿਖਤੀ ਪ੍ਰੀਖਿਆ ਲਈ ਨੌਜਵਾਨਾਂ ਨੂੰ ਤਿਆਰ ਕਰਨ ਹਿੱਤ ਪੰਜਾਬ ਪੁਲਿਸ ਦੀ ਮਦਦ ਨਾਲ 25 ਥਾਵਾਂ 'ਤੇ ਟਰੇਨਿੰਗ ਸੈਂਟਰ ਬਣਾਏ ਗਏ ਹਨ।
ਇਹ ਕੇਂਦਰ ਅੰਮ੍ਰਿਤਸਰ/, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਬਟਾਲਾ, ਗੁਰਦਾਸਪੁਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਪਟਿਆਲਾ, ਸੰਗਰੂਰ, ਬਰਨਾਲਾ, ਹੁਸ਼ਿਆਰਪੁਰ, ਕਪੂਰਥਲਾ (ਪੁਲਿਸ ਲਾਈਨ), ਪੀ.ਏ.ਪੀ ਹੈੱਡ ਕੁਆਰਟਰ ਜਲੰਧਰ, ਰੂਪਨਗਰ, ਐਸ.ਬੀ.ਐਸ ਨਗਰ, ਐਸ.ਏ.ਐਸ ਨਗਰ, ਲੁਧਿਆਣਾ, ਫਤਿਹਗੜ ਸਾਹਿਬ, ਖੰਨਾ, ਲੁਧਿਆਣਾ, ਜਗਰਾਉਂ, ਲੁਧਿਆਣਾ ਵਿਖੇ ਬਣਾਏ ਗਏ ਹਨ। ਉਨਾ ਦੱਸਿਆ ਕਿ ਪੰਜਾਬ ਦੇ ਜੋ ਵੀ ਲੜਕੇ ਅਤੇ ਲੜਕੀਆਂ ਕੇਂਦਰੀ ਸੁਰੱਖਿਆ ਬਲਾਂ ਵਿਚ ਭਰਤੀ ਲਈ ਟੈਸਟ ਦੇਣਾ ਚਾਹੁਣਗੇ,
ਉਨਾਂ ਲਈ ਸਤੰਬਰ ਮਹੀਨੇ ਦੌਰਾਨ ਸਰੀਰਕ ਟੈਸਟ ਪਾਸ ਕਰਨ ਲਈ ਟਰੇਨਿੰਗ ਦੇ ਕੇ ਤਿਆਰ ਕੀਤਾ ਜਾਵੇਗਾ। ਸਰੀਰਕ ਸਿਖਲਾਈ ਕੈਂਪ ਤੋਂ ਬਾਅਦ ਲੜਕੇ ਤੇ ਲੜਕੀਆਂ ਨੂੰ ਰਾਜ ਸਰਕਾਰ ਵਲੋਂ 2 ਮਹੀਨੇ ਲਈ ਲਿਖਤੀ ਟੈਸਟ ਲਈ ਤਿਆਰ ਕੀਤਾ ਜਾਵੇਗਾ ਅਤੇ ਇਸ ਲਈ ਕੋਈ 10 ਤੋਂ 15 ਹਜ਼ਾਰ ਉਮੀਦਵਾਰਾਂ ਲਈ ਸੀ-ਪਾਈਟ ਦੀ ਮੱਦਦ ਨਾਲ ਅਕਤੂਬਰ-ਨਵੰਬਰ ਦੌਰਾਨ ਸਵੇਰ ਅਤੇ ਸ਼ਾਮ ਦੇ ਸ਼ੈਸਨਾ ਵਿਚ ਵੰਡ ਕੇ ਸਿਖਲਾਈ ਦਿੱਤੀ ਜਾਵੇਗੀ।