ਕੋਲ ਇੰਡੀਆ ਨੇ ਬਿਜਲੀ ਖੇਤਰ ਨੂੰ 12 ਫ਼ੀ ਸਦੀ ਵੱਧ ਕੋਲੇ ਦੀ ਸਪਲਾਈ ਕੀਤੀ 
Published : Sep 30, 2018, 4:52 pm IST
Updated : Sep 30, 2018, 4:52 pm IST
SHARE ARTICLE
Finance Piyush Goyal
Finance Piyush Goyal

ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਲਿਮਟਿਡ (ਸੀਆਈਐਲ) ਨੇ ਪਿਛਲੇ ਪੰਜ ਮਹੀਨਿਆ ਵਿਚ ਬਿਜਲੀ ਖੇਤਰ ਨੂੰ 12.1 ਫ਼ੀ ਸਦੀ ਵੱਧ ਕੋਲੇ ਦੀ ਸਪਲਾਈ ਕੀਤੀ ਹੈ। ਕੰਪਨੀ ਨੇ ਇਸ...

ਨਵੀਂ ਦਿੱਲੀ : ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਲਿਮਟਿਡ (ਸੀਆਈਐਲ) ਨੇ ਪਿਛਲੇ ਪੰਜ ਮਹੀਨਿਆ ਵਿਚ ਬਿਜਲੀ ਖੇਤਰ ਨੂੰ 12.1 ਫ਼ੀ ਸਦੀ ਵੱਧ ਕੋਲੇ ਦੀ ਸਪਲਾਈ ਕੀਤੀ ਹੈ। ਕੰਪਨੀ ਨੇ ਇਸ ਵਿੱਤੀ ਸਾਲ ਵਿਚ ਅਪ੍ਰੈਲ ਤੋਂ ਅਗਸਤ ਤੱਕ ਬਿਜਲੀ ਖੇਤਰ ਨੂੰ 19.69 ਕਰੋਡ਼ ਟਨ ਕੋਲੇ ਦੀ ਸਪਲਾਈ ਕੀਤੀ ਹੈ। ਕੋਲ ਇੰਡੀਆ ਨੇ ਪਿਛਲੇ ਸਾਲ ਇਸ ਮਿਆਦ ਦੇ ਦੌਰਾਨ 17.56 ਕਰੋਡ਼ ਟਨ ਕੋਲੇ ਦੀ ਸਪਲਾਈ ਕੀਤੀ ਸੀ।

COAL INDIACOAL INDIA

ਖਬਰਾਂ ਦੇ ਮੁਤਾਬਕ, ਕੰਪਨੀ ਨੇ ਅਗਸਤ ਵਿਚ 3.67 ਕਰੋਡ਼ ਟਨ ਕੋਲੇ ਦੀ ਸਪਲਾਈ ਕੀਤੀ। ਜਦੋਂ ਕਿ ਪਿਛਲੇ ਸਾਲ ਇਸ ਮਹੀਨੇ ਵਿਚ ਇਹ ਸਪਲਾਈ 7.3 ਫ਼ੀ ਸਦੀ ਘੱਟ ਯਾਨੀ 3.42 ਕਰੋਡ਼ ਟਨ ਸੀ। ਸਿੰਗਰੇਨੀ ਕੋਲਰੀਜ ਕੰਪਨੀ ਲਿਮਟਿਡ (ਐਸਸੀਸੀਐਲ) ਨੇ ਮੌਜੂਦਾ ਵਿੱਤੀ ਸਾਲ ਦੇ ਅਪ੍ਰੈਲ - ਅਗਸਤ ਮਿਆਦ ਵਿਚ 2.12 ਕਰੋਡ਼ ਟਨ ਕੋਲੇ ਦੀ ਸਪਲਾਈ ਕੀਤੀ। ਜਦੋਂ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ ਵਿਚ ਉਸ ਨੇ ਦੋ ਕਰੋਡ਼ ਟਨ ਕੋਲਾ ਬਿਜਲੀ ਖੇਤਰ ਨੂੰ ਪਹੁੰਚਾਇਆ ਸੀ।

CoalCoal

ਕੋਲ ਇੰਡੀਆ ਨੇ  ਮੌਜੂਦਾ ਵਿੱਤੀ ਸਾਲ ਵਿਚ 52.5 ਕਰੋਡ਼ ਟਨ ਕੋਲੇ ਦੀ ਸਪਲਾਈ ਦਾ ਅੰਦਾਜਾ ਜਤਾਇਆ ਹੈ, ਜੋ 2017 -18 ਵਿਚ 45.4 ਕਰੋਡ਼ ਟਨ ਰਹੀ ਸੀ। ਕੋਲਾ ਮੰਤਰੀ ਪੀਊਸ਼ ਗੋਇਲ ਨੇ ਜੁਲਾਈ ਵਿਚ ਕੋਲ ਇੰਡੀਆ ਨੂੰ ਸਾਰੇ ਖੇਤਰਾਂ ਖਾਸਕਰ ਬਿਜਲੀ ਖੇਤਰ ਦੀ ਕੋਲੇ ਦੀ ਮੰਗ ਨੂੰ ਪੂਰਾ ਕਰਨ ਨੂੰ ਕਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement