
ਦੱਖਣੀ ਕਸ਼ਮੀਰ ਵਿਚ ਅੱਤਵਾਦ ਪ੍ਰਭਾਵਿਤ ਸ਼ੋਪੀਆਂ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਅੱਤਵਾਦੀਆਂ ਨੇ ਇੱਕ ਪੁਲਿਸ...
ਸ਼੍ਰੀਨਗਰ : ਦੱਖਣੀ ਕਸ਼ਮੀਰ ਵਿਚ ਅਤਿਵਾਦੀ ਪ੍ਰਭਾਵਿਤ ਸ਼ੋਪੀਆਂ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਅਤਿਵਾਦੀਆਂ ਨੇ ਇੱਕ ਪੁਲਿਸ ਸਟੇਸ਼ਨ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ ਪੁਲਿਸ ਕਰਮਚਾਰੀ ਸ਼ਹੀਦ ਹੋ ਗਿਆ ਹੈ। ਹਮਲੇ ਦੇ ਬਾਅਦ ਅਤਿਵਾਦੀ ਫਰਾਰ ਹੋ ਗਏ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਛਾਣਬੀਣ ਅਭਿਆਨ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਤਿਵਾਦੀ ਇਸ ਇਲਾਕੇ ਵਿਚ ਲੁਕੇ ਹੋਏ ਹਨ। ਇਹਨਾਂ ਅਤਿਵਾਦੀਆਂ ਨੂੰ ਫੜਨ ਲਈ ਸੁਰੱਖਿਆ ਬਲ ਦੇ ਸੈਨਿਕ ਘਰ-ਘਰ ਤਲਾਸ਼ੀ ਲੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅਤਿਵਾਦੀਆਂ ਨੇ ਪੁਲਿਸ ਸਟੇਸ਼ਨ ਉਤੇ ਚਾਰੋਂ ਤਰਫ਼ੋਂ ਹਮਲਾ ਕੀਤਾ ਸੀ ਅਤੇ ਉਹ ਸ਼ਹੀਦ ਪੁਲਿਸ ਕਰਮੀ ਦੀ ਰਾਇਫ਼ਲ ਲੈ ਕੇ ਫਰਾਰ ਹੋ ਗਏ।
Campaignਸੂਤਰਾਂ ਦੇ ਮੁਤਾਬਕ ਇਹ ਅਤਿਵਾਦੀ ਐੱਫ.ਆਈ.ਆਰ. ਦਰਜ ਕਰਾਉਣ ਦੇ ਨਾਮ ਉਤੇ ਪੁਲਿਸ ਥਾਣੇ ਵਿਚ ਦਾਖਲ ਵਿੱਚ ਕਾਮਯਾਬ ਹੋਏ। ਦੱਸਿਆ ਜਾਂਦਾ ਹੈ ਕਿ ਸ਼ੋਪੀਆਂ ਵਿਚ ਵੱਡੀ ਸੰਖਿਆ ਵਿੱਚ ਅਤਿਵਾਦੀ ਸਰਗਰਮ ਹਨ। ਇੱਥੇ ਅਕਸਰ ਹਮਲੇ ਹੁੰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਤਿਵਾਦੀ ਦੇ ਖ਼ਿਲਾਫ਼ ਚਾਰ ਵੱਖ-ਵੱਖ ਅਭਿਆਨ ਵਿਚ ਇਕ ਫੌਜੀ ਸ਼ਹੀਦ ਹੋ ਗਿਆ ਸੀ ਅਤੇ ਹਿਜਬੁਲ ਮੁਜਾਹੀਦੀਨ ਅਤੇ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀ ਮਾਰੇ ਗਏ ਸਨ। ਇਹਨਾਂ ਅਭਿਆਨਾਂ ਵਿਚ ਕੁਲ ਮਿਲਾ ਕੇ ਛੇ ਲੋਕ ਮਾਰੇ ਗਏ ਸਨ। ਅਨੰਤਨਾਗ ਜ਼ਿਲ੍ਹੇ ਦੇ ਕਾਜੀਗੁੰਡ ਵਿੱਚ ਅਤਿਵਾਦੀਆਂ ਦੀ ਹਾਜ਼ਰੀ ਦੀ ਸੂਚਨਾ ਮਿਲਣ ਦੇ ਬਾਅਦ ਸੁਰੱਖਿਆ ਬਲਾਂ ਨੇ ਸਵੇਰੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ ਸੀ। ਅਭਿਆਨ ਦੇ ਦੌਰਾਨ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਮੁੱਠਭੇੜ ਸ਼ੁਰੂ ਹੋ ਗਈ। ਜਿਸ ਵਿੱਚ ਇਕ ਮਕਾਮੀ ਅਤਿਵਾਦੀ ਆਸਿਫ ਮਲਿਕ ਢੇਰ ਹੋ ਗਿਆ।
Security Forceਉਹ ਲਸ਼ਕਰ ਦਾ ਕਮਾਂਡਰ ਸੀ। ਮੁੱਠਭੇੜ ਵਿੱਚ 19 ਰਾਸ਼ਟਰੀ ਰਾਇਫਲਾਂ ਦੇ ਜਵਾਨ ਹੈਪੀ ਸਿੰਘ ਸ਼ਹੀਦ ਹੋ ਗਏ। ਅਤਿਵਾਦੀ ਮਲਿਕ ਸੁਰੱਖਿਆ ਬਲਾਂ ਉਤੇ ਹੋਏ ਅਨੇਕ ਹਮਲਿਆਂ ਵਿੱਚ ਸ਼ਾਮਿਲ ਸੀ ਜਿਸ ਵਿਚ ਇਸ ਸਾਲ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੀ ਹੱਤਿਆ ਵੀ ਸ਼ਾਮਿਲ ਸੀ। ਮੁੱਠਭੇੜ ਵਾਲੀ ਜਗ੍ਹਾਂ ਤੋਂ ਅਨੇਕ ਹਥਿਆਰ ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਬੜਗਾਮ ਜ਼ਿਲ੍ਹੇ ਦੇ ਪਨਜਾਨ ਵਿੱਚ ਮੁੱਠਭੇੜ ਵਿਚ ਦੋ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀਆਂ ਦੀ ਪਹਿਚਾਣ ਹਿਜਬੁਲ ਮੁਜਾਹੀਦੀਨ ਦੇ ਸ਼ਿਰਾਜ ਅਹਿਮਦ ਭੱਟ ਅਤੇ ਇਰਫਾਨ ਅਹਿਮਦ ਡਾਰ ਦੇ ਤੌਰ ਉਤੇ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਡਾਰ ਕੁੱਝ ਮਹੀਨੇ ਪਹਿਲਾਂ ਪੁਲਿਸ ਮਹਿਕਮਾ ਛੱਡਣ ਤੋਂ ਪਹਿਲਾਂ ਐੱਸ.ਪੀ.ਓ. ਸੀ ।