
ਬਾਜ਼ਾਰ ਬੰਦ ਰਹੇ, ਸਕੂਲਾਂ ਵਿਚ ਬੱਚੇ ਨਾ ਬਹੁੜੇ
ਸ੍ਰੀਨਗਰ : ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਸੋਮਵਾਰ ਨੂੰ ਲਗਾਤਾਰ 57ਵੇਂ ਦਿਨ ਵੀ ਬਾਜ਼ਾਰ ਬੰਦ ਰਹੇ ਅਤੇ ਜਨਤਕ ਵਾਹਨ ਸੜਕਾਂ 'ਤੇ ਨਾ ਦਿਸੇ ਜਿਸ ਕਾਰਨ ਘਾਟੀ ਵਿਚ ਆਮ ਜਨਜੀਵਨ ਪ੍ਰਭਾਵਤ ਰਿਹਾ। ਅÎਧਿਕਾਰੀਆਂ ਨੇ ਕਿਹਾ ਕਿ ਬੇਸ਼ੱਕ ਸੁਰੱਖਿਆ ਬਲ ਭਾਰੀ ਗਿਣਤੀ ਵਿਚ ਕਸ਼ਮੀਰ ਵਿਚ ਤੈਨਾਤ ਹਨ ਪਰ ਮੋਬਾਈਲ ਸੇਵਾਵਾਂ ਬੰਦ ਹੋਣ ਤੋਂ ਇਲਾਵਾ ਘਾਟੀ ਵਿਚ ਕਿਤੇ ਵੀ ਕੋਈ ਪਾਬੰਦੀ ਨਹੀਂ ਹੈ। ਉੁਨ੍ਹਾਂ ਦਸਿਆ ਕਿ ਸਮਾਜ ਵਿਰੋਧੀ ਅਨਸਰਾਂ ਦੇ ਕਈ ਥਾਵਾਂ 'ਤੇ ਭੰਨਤੋੜ ਕੀਤੇ ਜਾਣ ਅਤੇ ਦੁਕਾਨਦਾਰਾਂ ਨੂੰ ਧਮਕਾਉਣ ਮਗਰੋਂ ਬੰਦ ਦਾ ਅਸਰ ਜ਼ਿਆਦਾ ਦਿਸਿਆ।
Jammu Kashmir Curfew
ਉਨ੍ਹਾਂ ਦਸਿਆ ਕਿ ਅਜਿਹੀਆਂ ਘਟਨਾਵਾਂ ਦਾ ਨੋਟਿਸ ਲਿਆ ਗਿਆ ਹੈ। ਕੁੱਝ ਇਲਾਕਿਆਂ ਵਿਚ ਕੁੱਝ ਨਿਜੀ ਕਾਰਾਂ ਅਤੇ ਕੁੱਝ ਅੰਤਰ ਜ਼ਿਲ੍ਹਾ ਕੈਬ ਤੇ ਆਟੋ ਰਿਕਸ਼ਾ ਨਜ਼ਰ ਆਏ। ਕੇਂਦਰ ਨੇ ਪੰਜ ਅਗੱਸਤ ਨੂੰ ਵਿਸ਼ੇਸ਼ ਦਰਜਾ ਵਾਪਸ ਲੈ ਲਿਆ ਸੀ ਜਿਸ ਤੋਂ ਬਾਅਦ ਪਾਬੰਦੀਆਂ ਲਾਈਆਂ ਗਈਆਂ ਸਨ। ਅਧਿਕਾਰੀਆਂ ਨੇ ਦਸਿਆ ਕਿ ਸਕੂਲਾਂ ਨੂੰ ਬੇਸ਼ੱਕ ਖੋਲ੍ਹਿਆ ਗਿਆ ਹੈ ਪਰ ਬੱਚੇ ਸਕੂਲ ਨਹੀਂ ਆ ਰਹੇ ਕਿਉਂਕਿ ਮਾਤਾ ਪਿਤਾ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਘਰ ਤੋਂ ਬਾਹਰ ਭੇਜਣ ਲਈ ਤਿਆਰ ਨਹੀਂ।
Curfew continues in Jammu Kashmir
ਉੱਤਰ ਵਿਚ ਹਿੰਦਵਾੜਾ ਅਤੇ ਕੁਪਵਾੜਾ ਇਲਾਕਿਆਂ ਨੂੰ ਛੱਡ ਕੇ ਕਸ਼ਮੀਰ ਵਿਚ ਮੋਬਾਈਲ ਸੇਵਾਵਾਂ ਹਰ ਜਗ੍ਹਾ ਬੰਦ ਹਨ ਅਤੇ ਲਗਾਤਾਰ 57ਵੇਂ ਦਿਨ ਇੰਟਰਨੈਟ ਸੇਵਾਵਾਂ ਹਰ ਮੰਚ 'ਤੇ ਬੰਦ ਰਹੀਆਂ। ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਮੁੱਖ ਧਾਰਾ ਦੇ ਕਈ ਨੇਤਾ ਹਾਲੇ ਵੀ ਨਜ਼ਰਬੰਦ ਜਾਂ ਹਿਰਾਸਤ ਵਿਚ ਹਨ।