
ਕਿਹਾ, ‘ਅਸੀਂ ਲੋਕਾਂ ਨੂੰ ਇਸ ਤਰ੍ਹਾਂ ਮਰਨ ਲਈ ਨਹੀਂ ਛੱਡ ਸਕਦੇ’
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੇ ਮੁੱਦੇ ’ਤੇ ਸਖਤ ਰੁਖ ਅਪਣਾਇਆ। ਸੁਪਰੀਮ ਕੋਰਟ ਨੇ ਬੁਧਵਾਰ ਨੂੰ ਕਿਹਾ ਕਿ ਪਟਾਕੇ ਬਣਾਉਣ ਵਿਚ ਜਹਿਰੀਲੇ ਰਸਾਇਣਾਂ ਦੀ ਵਰਤੋਂ ਬਾਰੇ ਸੀਬੀਆਈ ਦੀ ਰਿਪੋਰਟ ਬਹੁਤ ਗੰਭੀਰ ਹੈ। ਅਸੀਂ ਲੋਕਾਂ ਨੂੰ ਇਸ ਤਰ੍ਹਾਂ ਉਨ੍ਹਾਂ ਦੇ ਹਾਲ ’ਤੇ ਮਰਨ ਲਈ ਨਹੀਂ ਛੱਡ ਸਕਦੇ।
CBI
ਹੋਰ ਪੜ੍ਹੋ: ਚੰਨੀ ਸਰਕਾਰ ਦੀ ਪ੍ਰੀਖਿਆ ਦਾ ਨਤੀਜਾ ਨਿਕਲਣ 'ਚ 90 ਦਿਨ ਬਾਕੀ ਪਰ ਕਾਂਗਰਸੀ ਆਪਸ 'ਚ ਹੀ ਉਲਝੇ ਨੇ...
ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਪਹਿਲੀ ਨਜ਼ਰ ਵਿਚ ਬੇਰੀਅਮ ਵਰਗੇ ਖ਼ਤਰਨਾਕ ਤੱਤ ਦੀ ਵਰਤੋਂ ਘਾਤਕ ਹੈ। ਪਟਾਕਿਆਂ ’ਤੇ ਲੇਬਲ ਲਗਾਉਣ ਦੇ ਮਾਮਲੇ ਵਿਚ ਵੀ ਅਦਾਲਤ ਦੇ ਆਦੇਸ਼ਾਂ ਨੂੰ ਨਜ਼ਰ ਅੰਦਾਜ ਕੀਤਾ ਗਿਆ ਹੈ। ਜਸਟਿਸ ਐਮਆਰ ਸ਼ਾਹ ਅਤੇ ਜਸਟਿਸ ਏਐਸ ਬੋਪੰਨਾ ਦੇ ਬੈਂਚ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਜਬਤ ਕੀਤੇ ਪਟਾਕਿਆਂ ਵਿਚ ਬੇਰੀਅਮ ਸਾਲਟ ਵਰਗੇ ਹਾਨੀਕਾਰਕ ਰਸਾਇਣ ਪਾਏ ਹਨ।
Supreme Court of India
ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (30 ਸਤੰਬਰ 2021)
ਨਿਰਮਾਤਾਵਾਂ ਜਿਵੇਂ ਕਿ ਹਿੰਦੁਸਤਾਨ ਆਤਿਸਬਾਜੀ ਅਤੇ ਮਿਆਰੀ ਆਤਿਸਬਾਜੀ ਨੇ ਬੇਰੀਅਮ ਨੂੰ ਥੋਕ ਵਿਚ ਖ਼ਰੀਦਿਆ ਅਤੇ ਇਸਨੂੰ ਪਟਾਕਿਆਂ ਵਿਚ ਵਰਤਿਆ। ਇੰਨਾ ਹੀ ਨਹੀਂ, ਸੁਪਰੀਮ ਕੋਰਟ ਨੇ ਇਹ ਵੀ ਨਿਰਦੇਸ਼ ਦਿਤਾ ਕਿ ਸੀਬੀਆਈ ਦੀ ਮੁਢਲੀ ਜਾਂਚ ਰਿਪੋਰਟ ਦੀ ਇਕ ਕਾਪੀ ਵੀਰਵਾਰ ਤਕ ਸਾਰੇ ਵਕੀਲਾਂ ਨੂੰ ਉਪਲਬਧ ਕਰਵਾਈ ਜਾਵੇ।
Firecrackers
ਹੋਰ ਪੜ੍ਹੋ: ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਹੋਵੇਗੀ ਆਰੰਭ
ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ’ਚ ਹਰ ਦਿਨ ਕੋਈ ਨਾ ਕੋਈ ਜਸ਼ਨ ਹੁੰਦਾ ਹੈ ਪਰ ਉਸਦੇ ਦੂਜੇ ਪਹਿਲੂਆਂ ’ਤੇ ਵੀ ਗ਼ੌਰ ਕਰਨਾ ਹੋਵੇਗਾ। ਲੋਕਾਂ ਨੂੰ ਇਸ ਤਰ੍ਹਾਂ ਮਰਨ ਲਈ ਨਹੀਂ ਛਡਿਆ ਜਾ ਸਕਦਾ। ਮਾਮਲੇ ਦੀ ਅਗਲੀ ਸੁਣਵਾਈ 6 ਅਕਤੂਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਨਿਰਮਾਤਾਵਾਂ ਨੂੰ ਕੇਂਦਰੀ ਜਾਂਚ ਏਜੰਸੀ, ਸੀਬੀਆਈ ਅਤੇ ਚੇਨਈ ਦੇ ਸੰਯੁਕਤ ਡਾਇਰੈਕਟਰ ਦੀ ਰਿਪੋਰਟ ਦੇ ਸਬੰਧ ਵਿਚ ਅਪਣਾ ਪੱਖ ਪੇਸ਼ ਕਰਨ ਦਾ ਇਕ ਹੋਰ ਮੌਕਾ ਦਿਤਾ।