Mallikarjun Kharge: ਸਟੇਜ ’ਤੇ ਭਾਸ਼ਣ ਦਿੰਦੇ ਹੋਏ ਮਲਿਕਾਰਜੁਨ ਖੜਗੇ ਦੀ ਵਿਗੜੀ ਸਿਹਤ
Published : Sep 30, 2024, 10:07 am IST
Updated : Sep 30, 2024, 10:07 am IST
SHARE ARTICLE
Mallikarjun Kharge's ill health while giving a speech on stage
Mallikarjun Kharge's ill health while giving a speech on stage

Mallikarjun Kharge: ਕਿਹਾ, ਜਦੋਂ ਤਕ ਮੋਦੀ ਨੂੰ ਸੱਤਾ ਤੋਂ ਨਹੀਂ ਹਟਾ ਦਿੰਦਾ ਮਰਾਂਗਾ ਨਹੀਂ

 

Mallikarjun Kharge: ਜੰਮੂ-ਕਸ਼ਮੀਰ ’ਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਬੀਮਾਰ ਹੋ ਗਏ। ਉਹ ਜਸਰੋਟਾ ’ਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਭਾਸ਼ਣ ਦਿੰਦੇ ਸਮੇਂ ਮੱਲਿਕਾਰਜੁਨ ਖੜਗੇ ਨੂੰ ਚੱਕਰ ਆਇਆ ਅਤੇ ਬੇਹੋਸ਼ ਹੋਣ ਲੱਗੇ। ਉਨ੍ਹਾਂ ਦੇ ਸੁਰੱਖਿਆ ਕਰਮੀਆਂ ਅਤੇ ਹੋਰ ਕਾਂਗਰਸੀ ਆਗੂਆਂ ਨੇ ਸਮੇਂ ਸਿਰ ਸੰਭਾਲ ਲਿਆ। ਇਸ ਤੋਂ ਬਾਅਦ ਕੁੱਝ ਸਮੇਂ ਲਈ ਚੋਣ ਪ੍ਰਚਾਰ ਰੋਕ ਦਿਤਾ ਗਿਆ।

ਪੜ੍ਹੋ ਇਹ ਖ਼ਬਰ :   Air Pollution: ਦੀਵਾਲੀ ਤੋਂ ਪਹਿਲਾਂ ਦਿੱਲੀ-NCR 'ਚ ਸਾਹ ਲੈਣ ਦਾ ਵਧੇਗਾ ਸੰਕਟ!

ਕੁੱਝ ਸਮੇਂ ਬਾਅਦ ਖੜਗੇ ਫਿਰ ਭਾਸ਼ਣ ਦੇਣ ਆਏ ਅਤੇ ਕਿਹਾ ਕਿ ਅਸੀਂ ਰਾਜ ਦਾ ਦਰਜਾ ਬਹਾਲ ਕਰਨ ਲਈ ਲੜਾਂਗੇ। ਮੈਂ 83 ਸਾਲਾਂ ਦਾ ਹਾਂ, ਮੈਂ ਇੰਨੀ ਜਲਦੀ ਮਰਨ ਵਾਲਾ ਨਹੀਂ ਹਾਂ। ਮੈਂ ਉਦੋਂ ਤਕ ਜਿੰਦਾ ਰਹਾਂਗਾ ਜਦੋਂ ਤਕ ਪੀਐਮ ਮੋਦੀ ਨੂੰ ਸੱਤਾ ਤੋਂ ਹਟਾਇਆ ਨਹੀਂ ਜਾਂਦਾ। ਖੜਗੇ ਨੇ ਅਪਣੇ ਭਾਸ਼ਣ ’ਚ ਕਿਹਾ ਕਿ ਮੋਦੀ ਜੀ ਜੰਮੂ-ਕਸ਼ਮੀਰ ਆ ਕੇ ਨੌਜੁਆਨਾਂ ਦੇ ਭਵਿੱਖ ਲਈ ਝੂਠੇ ਹੰਝੂ ਵਹਾ ਰਹੇ ਹਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਸਲੀਅਤ ਇਹ ਹੈ ਕਿ ਪਿਛਲੇ 10 ਸਾਲਾਂ ’ਚ ਪੂਰੇ ਦੇਸ਼ ਦੇ ਨੌਜੁਆਨਾਂ ਨੂੰ ਹਨੇਰੇ ’ਚ ਧੱਕ ਦਿਤਾ ਗਿਆ ਹੈ, ਜਿਸ ਲਈ ਮੋਦੀ ਜੀ ਖੁਦ ਜ਼ਿੰਮੇਵਾਰ ਹਨ। ਉਨ੍ਹਾਂ ਅੱਗੇ ਕਿਹਾ, ਬੇਰੁਜ਼ਗਾਰੀ ਦੇ ਅੰਕੜੇ ਹੁਣੇ ਆਏ ਹਨ। 45 ਸਾਲਾਂ ’ਚ ਸੱਭ ਤੋਂ ਵੱਧ ਬੇਰੁਜ਼ਗਾਰੀ ਮੋਦੀ ਜੀ ਦਾ ਯੋਗਦਾਨ ਹੈ। ਮੋਦੀ-ਸ਼ਾਹ ਦੀ ਸੋਚ ’ਚ ਰੁਜ਼ਗਾਰ ਦੇਣ ਦੀ ਲੋੜ ਨਹੀਂ, ਸਿਰਫ਼ ਭਾਸ਼ਣ ਦੇਣ, ਫੋਟੋਆਂ ਖਿੱਚਣ ਅਤੇ ਰਿਬਨ ਕੱਟਣ ਦੀ ਲੋੜ ਹੈ।

ਖੜਗੇ ਮੁਤਾਬਕ ਜੰਮੂ-ਕਸ਼ਮੀਰ ’ਚ ਸਰਕਾਰੀ ਵਿਭਾਗਾਂ ’ਚ 65 ਫੀ ਸਦੀ ਅਸਾਮੀਆਂ ਖਾਲੀ ਹਨ। ਇੱਥੇ ਨੌਕਰੀਆਂ ਬਾਹਰਲੇ ਲੋਕਾਂ ਨੂੰ ਦਿਤੀ ਆਂ ਜਾ ਰਹੀਆਂ ਹਨ। ਮੈਨੂੰ ਸੂਚਨਾ ਮਿਲੀ ਹੈ ਕਿ ਜੰਮੂ ਦੇ ਲੋਕਾਂ ਨੂੰ ਏਮਜ਼ ਜੰਮੂ ’ਚ ਵੀ ਨੌਕਰੀਆਂ ਨਹੀਂ ਮਿਲੀਆਂ।

ਤੁਸੀਂ ਸੁਣਿਆ ਹੋਵੇਗਾ ਕਿ ਮੋਦੀ ਜੀ ਨੇ ਜੰਮੂ-ਕਸ਼ਮੀਰ ਆਉਣ ਤੋਂ ਬਾਅਦ ਕਿੰਨੇ ਝੂਠ ਬੋਲੇ। ਕਾਂਗਰਸ ਨੂੰ ਕਿੰਨੀਆਂ ਗਾਲ੍ਹਾਂ ਦਿਤੀ ਆਂ ਗਈਆਂ, ਕਿਹੜੀ ਭਾਸ਼ਾ ਬੋਲੀ ਗਈ। ਇਸ ਤੋਂ ਉਨ੍ਹਾਂ ਦੀ ਘਬਰਾਹਟ ਵਿਖਾਈ ਦਿੰਦੀ ਹੈ ਕਿਉਂਕਿ ਉਨ੍ਹਾਂ ਦੀ ਹਾਰ ਸਾਫ਼ ਵਿਖਾ ਈ ਦੇ ਰਹੀ ਹੈ।    

(For more Punjabi news apart from Mallikarjun Kharge's ill health while giving a speech on stage, stay tuned to Rozana Spokesman)

 

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement