
ਛੱਤੀਸਗੜ੍ਹ ਦੇ ਦੰਤੇਵਾੜਾ ਵਿਚ ਅਰਨਪੁਰ ਵਿਚ ਮੀਡੀਆ ਕਰਮੀਆਂ 'ਤੇ ਨਕਸਲੀ ਹਮਲੇ ਦੀ ਖਬਰ ਆਈ ਹੈ। ਦੂਰਦਰਸ਼ਨ ਦੀ ਮੀਡੀਆ ਟੀਮ 'ਤੇ ਅਤਿਵਾਦੀਆਂ...
ਛੱਤੀਸਗੜ੍ਹ : (ਪੀਟੀਆਈ) ਛੱਤੀਸਗੜ੍ਹ ਦੇ ਦੰਤੇਵਾੜਾ ਵਿਚ ਅਰਨਪੁਰ ਵਿਚ ਮੀਡੀਆ ਕਰਮੀਆਂ 'ਤੇ ਨਕਸਲੀ ਹਮਲੇ ਦੀ ਖਬਰ ਆਈ ਹੈ। ਦੂਰਦਰਸ਼ਨ ਦੀ ਮੀਡੀਆ ਟੀਮ 'ਤੇ ਅਤਿਵਾਦੀਆਂ ਨੇ ਮੰਗਲਵਾਰ ਸਵੇਰੇ ਹਮਲਾ ਕਰ ਦਿਤਾ ਜਿਸ ਵਿਚ ਇਕ ਕੈਮਰਾਮੈਨ ਦੀ ਮੌਤ ਹੋ ਗਈ। ਉਨ੍ਹਾਂ ਦੀ ਸੁਰੱਖਿਆ ਵਿਚ ਲੱਗੇ ਦੋ ਜਵਾਨ ਵੀ ਸ਼ਹੀਦ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਕ, ਅਰਨਪੁਰ ਥਾਣਾ ਖੇਤਰ ਦੇ ਨੀਲਾਵਾਇਆ ਦੇ ਜੰਗਲਾਂ ਵਿਚ ਦੋਹਾਂ ਵਲੋਂ ਹੋ ਰਹੀ ਮੁੱਠਭੇੜ ਵਿਚ ਜਵਾਨ ਫਸ ਗਏ। ਇਕ ਮੀਡੀਆ ਕਰਮੀ ਸਮੇਤ ਦੋ ਜਵਾਨ ਦੇ ਸ਼ਹੀਦ ਹੋਣ ਦੀ ਖਬਰ ਹੈ। ਦੰਤੇਵਾੜਾ ਦੇ ਐਸਪੀ ਘਟਨਾ ਸਥਲ ਲਈ ਰਵਾਨਾ ਹੋ ਗਏ ਹਨ।
Dantewada Naxal attack: Two security personnel who were injured brought to hospital. Two security personnel and a DD cameraman lost their lives in the attack. #Chhattisgarh pic.twitter.com/ZiqbwiNbNs
— ANI (@ANI) October 30, 2018
ਦੰਤੇਵਾੜਾ ਦੇ ਐਡਿਸ਼ਨਲ ਐਸਪੀ ਗੋਰਖਨਾਥ ਬਘੇਲ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੈਮਰਾਮੈਨ ਬਹੁਤ ਜ਼ਖ਼ਮੀ ਦਸ਼ਾ ਵਿਚ ਸੀ। ਉਸ ਨੂੰ ਮੁੱਢਲੀ ਚਿਕਿਤਸਾ ਲਈ ਜਵਾਨ ਲੈ ਜਾ ਰਹੇ ਸਨ ਕਿ ਉਹ ਮਰ ਗਿਆ। ਉਨ੍ਹਾਂ ਦੇ ਮੁਤਾਬਕ ਘਟਨਾ ਥਾਂ ਲਈ ਹੈਲੀਕਾਪਟਰ ਅਤੇ ਸੁਰੱਖਿਆ ਬਲਾਂ ਦੀਆਂ ਹੋਰ ਕੰਪਨੀਆਂ ਰਵਾਨਾ ਕੀਤੀਆਂ ਗਈਆਂ ਹਨ। ਅਰਨਪੁਰ ਵਿਚ ਹੋਈ ਇਸ ਘਟਨਾ ਵਿਚ ਹੋਰ ਵੀ ਸਥਾਨਕ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
Doordarshan Cameraman Killed
ਦੱਸਿਆ ਜਾ ਰਿਹਾ ਹੈ ਕਿ ਹਮਲਾ ਉਸ ਸਮੇਂ ਹੋਇਆ ਜਦੋਂ ਦਿੱਲੀ ਦੂਰਦਰਸ਼ਨ ਦੀ ਇਕ ਟੀਮ ਜੰਗਲ ਦੇ ਅੰਦਰ ਸੁਰੱਖਿਆ ਬਲਾਂ ਦੇ ਨਾਲ ਉਨ੍ਹਾਂ ਦੀ ਗਤੀਵਿਧੀਆਂ ਦਾ ਕਵਰੇਜ ਕਰਨ ਲਈ ਪਹੁੰਚੀ ਸੀ। ਨਕਸਲੀਆਂ ਨੇ ਇਸ ਇਲਾਕੇ ਵਿਚ ਚੋਣ ਬਾਈਕਾਟ ਦੀ ਅਪੀਲ ਕੀਤੀ ਹੈ। ਉਹ ਸੰਪਾਦਕਾਂ ਸਮੇਤ ਸਾਰੇ ਰਾਜਨੀਤਿਕ ਦਲਾਂ ਦੇ ਕਰਮਚਾਰੀਆਂ ਨੂੰ ਅਪਣਾ ਨਿਸ਼ਾਨਾ ਬਣਾ ਰਹੇ ਹਨ।