
ਮੁੰਬਈ ਦੇ ਬਾਅਦ ਹੁਣ ਦਿੱਲੀ ਦੇ ਦੂਰਦਰਸ਼ਨ ਭਵਨ ਵਿਚ ਅੱਗ ਲੱਗ ਗਈ ਹੈ।
ਨਵੀਂ ਦਿੱਲੀ : ਮੁੰਬਈ ਦੇ ਬਾਅਦ ਹੁਣ ਦਿੱਲੀ ਦੇ ਦੂਰਦਰਸ਼ਨ ਭਵਨ ਵਿਚ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 8 ਫਾਇਰ ਇੰਜਣ ਨੂੰ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਅਜੇ ਤੱਕ ਕੋਈ ਜਾਨੀ ਨੁਕਸਾਨ ਜਾਂ ਸੱਟ ਦੀ ਸੂਚਨਾ ਨਹੀਂ ਦਿੱਤੀ ਮਿਲੀ ਹੈ।
ਦੂਰਦਰਸ਼ਨ ਭਵਨ ਕੇਂਦਰੀ ਦਿੱਲੀ ਦੇ ਮੰਡੀ ਹਾਊਸ ਦੇ ਕੋਲ ਸਥਿਤ ਹੈ। ਖਬਰਾਂ ਮੁਤਾਬਕ , ਦੂਰਦਰਸ਼ਨ ਭਵਨ ਦੇ ਏਸੀ ਪਲਾਂਟ `ਚ ਅੱਗ ਲੱਗੀ ਹੈ। ਇਸ ਮਾਮਲੇ ਸਬੰਧੀ ਦਿੱਲੀ ਅੱਗ ਬੁਝਾਉ ਸੇਵਾ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੱਜ 12 ਵੱਜ ਕੇ 50 ਮਿੰਟ `ਤੇ ਅੱਗ ਲੱਗਣ ਦੀ ਸੂਚਨਾ ਮਿਲੀ ,
ਜਿਸ ਦੇ ਬਾਅਦ ਫਾਇਰ ਇੰਜਣ ਦੀਆਂ ਪੰਜ ਗੱਡੀਆਂ ਘਟਨਾ ਸਥਾਨ `ਤੇ ਭੇਜੀਆਂ ਗਈਆਂ ਅਤੇ 10 ਮਿੰਟ ਦੇ ਅੰਦਰ ਹੀ ਅੱਗ `ਤੇ ਕਾਬੂ ਪਾ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।