ਸਿੱਖ ਬੱਚੀ ਨੇ ਮੋਮਬੱਤੀਆਂ ਜਗਾ ਮੁਖ਼ਰਜੀ ਨਗਰ ਥਾਣੇ ਸਾਹਮਣੇ ਕੀਤੀ ਅਰਦਾਸ
Published : Oct 30, 2019, 1:16 pm IST
Updated : Oct 30, 2019, 1:16 pm IST
SHARE ARTICLE
Sikh girl holds candles in front of Mukherjee Nagar police station
Sikh girl holds candles in front of Mukherjee Nagar police station

16 ਜੂਨ ਨੂੰ ਇਸੇ ਥਾਂ ਸਿੱਖ ਪਿਓ-ਪੁੱਤ ਦੀ ਹੋਈ ਸੀ ਕੁੱਟਮਾਰ

ਨਵੀਂ ਦਿੱਲੀ-  ਦਿੱਲੀ ਦੇ ਮੁਖ਼ਰਜੀ ਨਗਰ ਦੀ ਜਗ੍ਹਾ ਜਿੱਥੇ ਇਸੇ ਸਾਲ 16 ਜੂਨ ਨੂੰ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਪੁਲਿਸ ਨੇ ਸਿੱਖ ਪਿਓ-ਪੁੱਤ ਨੂੰ ਬੇਰਹਿਮੀ ਨਾਲ ਕੁੱਟਿਆ ਸੀ। ਪਿਓ-ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਸਿੱਖਾਂ ਵੱਲੋਂ ਬਣਾਏ ਇਨਸਾਫ਼ ਮੋਰਚੇ ਦੇ ਸਾਥੀਆਂ ਨੇ ਬੰਦੀਛੋੜ ਦਿਵਸ ਵਾਲੇ ਦਿਨ ਉਸੇ ਸਥਾਨ ’ਤੇ ਜਾ ਕੇ ਮੋਮਬੱਤੀਆਂ ਜਗਾਈਆਂ ਅਤੇ ਸਿੱਖਾਂ ਦੇ ਭਲੇ ਦੀ ਅਰਦਾਸ ਕੀਤੀ। 

1

ਸਿੱਖ ਪਿਓ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਬਣਾਇਆ ਮੋਰਚਾ ਇਕ ਪਰਿਵਾਰ ਦੀ ਤਰ੍ਹਾਂ ਸੀ ਹਰ ਉਹ ਸਿੱਖ ਉਸ ਮੋਰਚੇ ਦਾ ਮੈਂਬਰ ਸੀ ਜੋ ਪੁਲਿਸ ਦੀ ਇਸ ਕਰੂਰਤਾ ਦੇ ਖ਼ਿਲਾਫ਼ ਸੀ। ਬੰਦੀਛੋੜ ਦਿਵਸ ਵਾਲੇ ਦਿਨ ਇਕ ਛੋਟੀ ਬੱਚੀ ਹਰਲੀਨ ਕੌਰ ਨੇ ਜਿੱਥੇ ਥਾਣੇ ਦੇ ਸਾਹਮਣੇ ਉਸੇ ਸਥਾਨ ’ਤੇ ਮੋਮਬੱਤੀਆਂ ਜਗਾਈਆਂ ਉਥੇ ਹੀ ਉਸ ਨੇ  ਅਰਦਾਸ ਵੀ ਕੀਤੀ ਕਿ ਭਵਿੱਖ ਵਿਚ ਕਦੇ ਵੀ ਸਿੱਖਾਂ ਦੀ ਦਸਤਾਰ ਦੀ ਬੇਅਦਬੀ ਨਾ ਹੋਵੇ। 

16 ਜੂਨ ਨੂੰ ਦਿੱਲੀ ਪੁਲਿਸ ਵੱਲੋਂ ਸਿੱਖ ਪਿਓ-ਪੁੱਤਰ ਦੀ ਸ਼ਰ੍ਹੇਆਮ ਕੁੱਟਮਾਰ ਕੀਤੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਅੱਗ ਦੀ ਤਰ੍ਹਾਂ ਫੈਲਿਆ ਸੀ ਜਿਸ ਮਗਰੋਂ ਸਿੱਖਾਂ ਨੇ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਸਿੱਖ ਪਿਓ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਇਨਸਾਫ਼ ਮੋਰਚਾ ਬਣਾਇਆ ਸੀ। ਜਿਸ ਦਾ ਅਸਰ ਇਹ ਹੋਇਆ ਕਿ ਪੁਲਿਸ ਨੂੰ ਉਨ੍ਹਾਂ ਕੁੱਝ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨਾ ਪਿਆ, ਜੋ ਇਸ ਮੰਦਭਾਗੇ ਵਰਤਾਰੇ ਵਿਚ ਸ਼ਾਮਲ ਸਨ। 

 Mukherjee Nagar clashMukherjee Nagar clash

ਕਰੀਬ 5-6 ਮਹੀਨੇ ਦਿੱਲੀ ਵਿਚ ਵਾਪਰੀ ਕੁੱਟਮਾਰ ਦੀ ਇਸ ਘਟਨਾ ਨੇ ਸਿੱਖਾਂ ਨੂੰ ਧੁਰ ਅੰਦਰ ਤਕ ਹਿਲਾ ਕੇ ਰੱਖ ਦਿੱਤਾ ਸੀ। ਸਿੱਖਾਂ ਨੇ ਇਸ ਦੇ ਇਨਸਾਫ਼ ਲਈ ਕਰੀਬ ਦੋ ਮਹੀਨੇ ਤਕ ਸੰਘਰਸ਼ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ ਹੁਣ ਛੋਟੀ ਬੱਚੀ ਹਰਲੀਨ ਕੌਰ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਜੋ ਉਸੇ ਸਥਾਨ ’ਤੇ ਮੋਮਬੱਤੀਆਂ ਜਗਾਉਣ ਮਗਰੋਂ ਇਨਸਾਫ਼ ਦੀ ਲੜਾਈ ਲੜਨ ਵਾਲਿਆਂ ਦਾ ਧੰਨਵਾਦ ਕਰਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement