
ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਸਾਲ 2024 ਦੀਆਂ ਚੋਣਾਂ ਵਿਚ ਕੇਂਦਰ ਵਿਚ ਗਠਜੋੜ ਦੀ ਸਰਕਾਰ ਬਣੇਗੀ
ਮੁੰਬਈ: ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਸਾਲ 2024 ਦੀਆਂ ਚੋਣਾਂ ਵਿਚ ਕੇਂਦਰ ਵਿਚ ਗਠਜੋੜ ਦੀ ਸਰਕਾਰ ਬਣੇਗੀ, ਜਿਸ ਵਿਚ ਕਾਂਗਰਸ ਦੀ ਅਹਿਮ ਭੂਮਿਕਾ ਹੋਵੇਗੀ। ਉਹਨਾਂ ਕਿਹਾ ਕਿ ਇਕ ਪਾਰਟੀ ਦੀ ਸਰਕਾਰ ਦਾ ਦੌਰ ਜਾਣ ਵਾਲਾ ਹੈ। ਕਾਂਗਰਸ ਦੇਸ਼ ਦੀ ਵੱਡੀ ਪਾਰਟੀ ਹੈ ਅਤੇ ਇਸ ਦੀਆਂ ਜੜਾਂ ਜ਼ਮੀਨ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਕੋਈ ਵੀ ਸਰਕਾਰ ਕਾਂਗਰਸ ਦੀ ਭੂਮਿਕਾ ਤੋਂ ਬਿਨ੍ਹਾਂ ਨਹੀਂ ਬਣ ਸਕੇਗੀ।
Sanjay Raut
ਹੋਰ ਪੜ੍ਹੋ: ਪੰਜਾਬ ਸਰਕਾਰ ਨੇ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਫ਼ਸਲਾਂ ਦੇ ਮੁਆਵਜ਼ੇ ਲਈ ਖੋਲ੍ਹਿਆ ਖ਼ਜ਼ਾਨਾ
ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਸੰਜੇ ਰਾਉਤ ਨੇ ਕਿਹਾ ਕਿ ਕਾਂਗਰਸ ਮੁੱਖ ਵਿਰੋਧੀ ਪਾਰਟੀ ਹੈ ਅਤੇ ਬਾਕੀ ਪਾਰਟੀਆਂ ਖੇਤਰੀ ਪਾਰਟੀਆਂ ਹਨ। ਉਹਨਾਂ ਕਿਹਾ ਕਿ ਭਾਜਪਾ ਸਿਆਸਤ ਵਿਚ ਤਾਂ ਸਰਗਰਮ ਰਹੇਗੀ ਪਰ ਉਹ ਵਿਰੋਧੀ ਧਿਰ ਵਿਚ ਹੋਵੇਗੀ। ਉੱਤਰ ਪ੍ਰਦੇਸ਼ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਧਿਆਨ ਦਾਦਰਾ ਨਗਰ ਹਵੇਲੀ ਅਤੇ ਗੋਆ 'ਤੇ ਹੈ। ਉਹਨਾਂ ਕਿਹਾ ਕਿ ਅਸੀਂ ਯੂਪੀ ਵਿਚ ਛੋਟੇ ਖਿਡਾਰੀ ਹਾਂ ਪਰ ਅਸੀਂ ਚੋਣ ਲੜਾਂਗੇ।
Congress
ਹੋਰ ਪੜ੍ਹੋ: ਇਨਸਾਫ਼ ਤਾਂ ਦੂਰ, ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣੋਂ ਕਿਉਂ ਨਹੀਂ ਹਟਦੀ ਕਾਂਗਰਸ: ਬਲਜਿੰਦਰ ਕੌਰ
ਪੁਣੇ ਪ੍ਰੈੱਸ ਕਲੱਬ ਵਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਲਈ ਪੁਣੇ ਪਹੁੰਚੇ ਸੰਜੇ ਰਾਉਤ ਨੇ ਕਿਹਾ ਕਿ ਅਜੋਕੇ ਦੌਰ ਵਿਚ ਮੀਡੀਆ ਸਾਹਮਣੇ ਕਈ ਚੁਣੌਤੀਆਂ ਹਨ। ਰਾਉਤ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪੱਤਰਕਾਰਾਂ ਨੂੰ ਮਹਾਂਮਾਰੀ ਦਾ ਹਵਾਲਾ ਦਿੰਦੇ ਹੋਏ ਸੰਸਦ ਦੇ ਸੈਂਟਰਲ ਹਾਲ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ।
Sanjay Raut
ਹੋਰ ਪੜ੍ਹੋ: ਕਾਂਗਰਸ ਨਾਲ ਗੱਲਬਾਤ ਦੀਆਂ ਖ਼ਬਰਾਂ ਨੂੰ ਕੈਪਟਨ ਨੇ ਦੱਸਿਆ ਗਲਤ, ਕਿਹਾ ਹੁਣ ਨਹੀਂ ਕਰਾਂਗਾ ਵਾਪਸੀ
ਉਹਨਾਂ ਕਿਹਾ ਕਿ ਇਸ ਪਾਬੰਦੀ ਦਾ ਅਸਲ ਕਾਰਨ ਮਹਾਂਮਾਰੀ ਨਹੀਂ ਸਗੋਂ ਸਰਕਾਰ ਦਾ ਡਰ ਹੈ ਕਿ ਜੇਕਰ ਮੰਤਰੀ ਪੱਤਰਕਾਰਾਂ ਨਾਲ ਗੱਲ ਕਰਨਗੇ ਤਾਂ ਕਈ ਗੱਲਾਂ ਸਾਹਮਣੇ ਆ ਸਕਦੀਆਂ ਹਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨਹੀਂ ਚਾਹੁੰਦੀ ਕਿ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੀ ਪਾਬੰਦੀ ਅੱਜ ਮੀਡੀਆ 'ਤੇ ਹੈ, ਉਹ ਐਮਰਜੈਂਸੀ ਦੌਰਾਨ ਵੀ ਨਹੀਂ ਸੀ।