
ਗੋਆ ਪਹੁੰਚੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਂਗਰਸ ’ਤੇ ਤੰਜ਼ ਕੱਸਿਆ ਹੈ।
ਪਣਜੀ: ਗੋਆ ਪਹੁੰਚੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਂਗਰਸ ’ਤੇ ਤੰਜ਼ ਕੱਸਿਆ ਹੈ। ਉਹਨਾਂ ਕਿਹਾ ਕਿ ਮੋਦੀ ਜੀ ਇੰਨੇ ਤਾਕਤਵਰ ਸਿਰਫ ਕਾਂਗਰਸ ਦੀ ਵਜਾ ਨਾਲ ਹੋਏ ਹਨ। ਦਰਅਸਲ ਮਮਤਾ ਬੈਨਰਜੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਗੋਆ ਪਹੁੰਚੇ ਹਨ।
Mamata Banerjee
ਹੋਰ ਪੜ੍ਹੋ: ਬੈਰੀਕੇਡ ਹਟਾਉਣ ’ਤੇ ਬਲਬੀਰ ਰਾਜੇਵਾਲ ਦਾ ਬਿਆਨ, ‘ਕੇਂਦਰ ਸਰਕਾਰ ਬੌਖਲਾ ਗਈ ਹੈ’
ਮਮਤਾ ਬੈਨਰਜੀ ਨੇ ਵਿਜੈ ਸਰਦੇਸਾਈ ਦੀ ਪਾਰਟੀ ਗੋਆ ਫਾਰਵਰਡ ਪਾਰਟੀ ਨਾਲ ਗਠਜੋੜ ਦੀ ਪੁਸ਼ਟੀ ਵੀ ਕੀਤੀ ਹੈ। ਮਮਤਾ ਨੇ ਕਿਹਾ ਕਿ ਕਾਂਗਰਸ ਕਾਰਨ ਪੀਐਮ ਮੋਦੀ ਅਤੇ ਭਾਜਪਾ ਇੰਨੀ ਜ਼ਿਆਦਾ ਤਾਕਤਵਰ ਹੋ ਗਈ ਹੈ ਅਤੇ ਕਾਂਗਰਸ ਉਹਨਾਂ ਲਈ ਪ੍ਰਚਾਰ ਕਰਨ ਵਜੋਂ ਕੰਮ ਕਰ ਰਹੀ ਹੈ।
PM Modi
ਹੋਰ ਪੜ੍ਹੋ: 24 ਕੈਰਟ ਦਾ ਖਰਾ ਸੋਨਾ ਹਨ PM ਮੋਦੀ, ਕਾਲਜਾਂ ਵਿਚ ਉਹਨਾਂ 'ਤੇ ਹੋਣੀ ਚਾਹੀਦੀ ਕੇਸ ਸਟਡੀ-ਰਾਜਨਾਥ ਸਿੰਘ
ਮਮਤਾ ਨੇ ਕਿਹਾ ਕਿ ਕਾਂਗਰਸ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀ ਜ਼ਰੂਰਤ ਨੂੰ ਸਮਝਣ ਵਿਚ ਨਾਕਾਮ ਰਹੀ ਹੈ। ਉਹਨਾਂ ਨੇ ਭਾਜਪਾ ਦਾ ਸਾਹਮਣਾ ਕਰਨ ਲਈ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਅਹਿਮੀਅਤ ’ਤੇ ਜ਼ੋਰ ਨਹੀਂ ਦਿੱਤਾ ਤਾਂ ਕਿ ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ।
Mamata Banerjee
ਹੋਰ ਪੜ੍ਹੋ: ਕਰੂਜ਼ ਸ਼ਿਪ ਡਰੱਗਜ਼ ਮਾਮਲਾ: 27 ਦਿਨ ਬਾਅਦ ਜੇਲ੍ਹ 'ਚੋਂ ਬਾਹਰ ਆਏ ਆਰਯਨ ਖ਼ਾਨ
ਮਮਤਾ ਬੈਨਰਜੀ ਨੇ ਕਿਹਾ, "ਮੋਦੀ ਜੀ ਹੋਰ ਤਾਕਤਵਰ ਹੋਣ ਜਾ ਰਹੇ ਹਨ ਅਤੇ ਇਸ ਦਾ ਕਾਰਨ ਕਾਂਗਰਸ ਹੈ। ਕਾਂਗਰਸ ਭਾਜਪਾ ਦੀ ਟੈਲੀਵਿਜ਼ਨ ਰੇਟਿੰਗ ਪਾਰਟੀ ਬਣ ਗਈ ਹੈ। ਜੇਕਰ ਉਹਨਾਂ ਨੇ ਕੋਈ ਫੈਸਲਾ ਨਹੀਂ ਲਿਆ ਤਾਂ ਦੇਸ਼ ਨੂੰ ਨੁਕਸਾਨ ਹੋਵੇਗਾ। ਪਰ ਦੇਸ਼ ਕਿਉਂ ਝੱਲੇਗਾ। ਦੇਸ਼ ਕੋਲ ਕਾਫੀ ਮੌਕੇ ਹਨ।''