
ਉਪ ਮੁਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਐਲਾਨ ਕੀਤਾ ਹੈ ਕਿ ਅਯੁੱਧਿਆ ਵਿਖੇ ਰਾਮ ਜਨਮ ਭੂਮੀ 'ਤੇ ਸਿਰਫ ਰਾਮ ਮੰਦਰ ਬਣੇਗਾ।
ਉਤਰ ਪ੍ਰਦੇਸ਼ , ( ਭਾਸ਼ਾ ) : ਅਯੁੱਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਉਪ ਮੁਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਐਲਾਨ ਕੀਤਾ ਹੈ ਕਿ ਅਯੁੱਧਿਆ ਵਿਖੇ ਰਾਮ ਜਨਮ ਭੂਮੀ 'ਤੇ ਸਿਰਫ ਰਾਮ ਮੰਦਰ ਬਣੇਗਾ। ਦੁਨੀਆ ਦੀ ਕੋਈ ਵੀ ਤਾਕਤ ਉਥੇ ਬਾਬਰ ਦੇ ਨਾਮ ਦੀ ਇੱਟ ਨਹੀਂ ਰੱਖ ਸਕਦੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਨੂੰ ਸਿਰਫ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਹੈ।
Only Ram temple
ਪੀਡਬਲਊਡੀ ਅਤੇ ਸੇਤੂ ਨਿਗਮ ਦੇ ਕੰਮਾਂ ਦਾ ਨੀਂਹ ਪੱਥਰ ਰੱਖੇ ਜਾਣ ਮੌਕੇ ਬਰੇਲੀ ਪੁੱਜੇ ਕੇਸ਼ਵ ਪ੍ਰਸਾਦ ਮੌਰੀਆ ਨੇ ਕਿਹਾ ਕਿ ਰਾਮ ਮੰਦਰ ਰਾਸ਼ਟਰਵਾਦ ਅਤੇ ਸਨਮਾਨ ਦਾ ਮੁੱਦਾ ਹੈ। ਭਾਰਤ ਵਿਚ ਰਹਿਣ ਵਾਲਾ ਹਰ ਇਕ ਨਾਗਰਿਕ ਚਾਹੁੰਦਾ ਹੈ ਕਿ ਰਾਮ ਦੀ ਜਨਮਭੂਮੀ 'ਤੇ ਸ਼ਾਨਦਾਰ ਮੰਦਰ ਦੀ ਉਸਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਾਮ ਜਨਮ ਭੂਮੀ 'ਤੇ ਮੰਦਰ ਨੂੰ ਨਾ ਤਾ ਕੇਂਦਰ ਸਰਕਾਰ ਨੇ ਬਣਾਉਣਾ ਹੈ ਅਤੇ ਨਾ ਹੀ ਰਾਜ ਸਰਕਾਰ ਨੇ।
ਸਗੋਂ ਉਥੇ ਮੰਦਰ ਦੀ ਉਸਾਰੀ ਸਾਧੂ-ਸੰਤਾਂ ਅਤੇ ਰਾਮ ਭਗਤਾਂ ਵੱਲੋਂ ਕੀਤੀ ਜਾਵੇਗੀ। ਸੰਤਾਂ ਨੂੰ ਇਸ ਦੇ ਲਈ ਭਾਜਪਾ ਦਾ ਖੁੱਲ੍ਹਾ ਸਮਰਥਨ ਹਾਸਲ ਹੈ। ਉਨ੍ਹਾਂ ਕਿਹਾ ਕਿ 2019 ਦੀਆਂ ਲੋਕਸਭਾ ਚੋਣਾਂ ਵਿਚ ਭਾਜਪਾ 60 ਫ਼ੀ ਸਦੀ ਵੋਟਾਂ ਹਾਸਲ ਕਰਕੇ ਰਾਜ ਦੀ ਸਾਰੀਆਂ 80 ਸੀਟਾਂ ਤੇ ਜਿੱਤ ਹਾਸਲ ਕਰੇਗੀ ਅਤੇ ਮੋਦੀ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।