
ਭਾਰਤ ਨੂੰ ਲੈ ਕੇ ਆਈ ਗਲੋਬਲ ਨਿਊਟ੍ਰੀਸ਼ਨ ਰਿਪੋਰਟ 2018 ਬਹੁਤ ਹੀ ਖਤਰਨਾਕ ਸੰਕੇਤ ਦਿਖਾ ਰਹੀ ਹੈ। ਇਸ ਰਿਪੋਰਟ ਦੇ ਮੁਤਾਬਕ ਬਾਲ ਪੋਸ਼ਣ ਅਤੇ ਵਿਕਾਸ...
ਸੰਯੁਕਤ ਰਾਸ਼ਟਰ : (ਭਾਸ਼ਾ) ਭਾਰਤ ਨੂੰ ਲੈ ਕੇ ਆਈ ਗਲੋਬਲ ਨਿਊਟ੍ਰੀਸ਼ਨ ਰਿਪੋਰਟ 2018 ਬਹੁਤ ਹੀ ਖਤਰਨਾਕ ਸੰਕੇਤ ਦਿਖਾ ਰਹੀ ਹੈ। ਇਸ ਰਿਪੋਰਟ ਦੇ ਮੁਤਾਬਕ ਬਾਲ ਪੋਸ਼ਣ ਅਤੇ ਵਿਕਾਸ ਦੇ ਮਾਮਲੇ 'ਚ ਭਾਰਤ ਬਹੁਤ ਪਛੜਿਆ ਹੋਇਆ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਿਲ ਹੈ ਜਿੱਥੇ ਅਵਿਕਸਤ, ਕਮਜ਼ੋਰ ਅਤੇ ਵੱਧ ਭਾਰ ਬੱਚੇ ਰਹਿੰਦੇ ਹਨ। ਦੁਨੀਆਂ ਦੇ 150.8 ਮਿਲੀਅਨ ਅਵਿਕਸਤ ਬੱਚਿਆਂ ਵਿਚੋਂ ਲਗਭੱਗ ਇਕ - ਤਿਹਾਈ ਯਾਨੀ 46.6 ਮਿਲੀਅਨ ਬੱਚੇ ਭਾਰਤੀ ਹਨ। ਇਸ ਰਿਪੋਰਟ ਨੇ ਦੇਸ਼ ਵਿਚ ਬਾਲ ਪੋਸ਼ਣ ਨੂੰ ਲੈ ਕੇ ਚਿੰਤਾ ਵਧਾਉਣ ਦਾ ਕੰਮ ਕੀਤਾ ਹੈ।
Malnourished Children
ਰਿਪੋਰਟ ਦੇ ਮੁਤਾਬਕ ਕੁਪੋਸ਼ਣ ਦੇ ਮਾਮਲੇ 'ਚ ਭਾਰਤ ਦੀ ਹਾਲਤ ਸੋਚਣ-ਯੋਗ ਹੈ। ਇਹ ਰਿਪੋਰਟ ਬਹੁਤ ਸਾਰੇ ਖਤਰਨਾਕ ਸੰਕੇਤ ਦਿਖਾ ਰਹੀ ਹੈ। ਭਾਰਤ ਤੋਂ ਬਾਅਦ ਨਾਈਜੀਰੀਆ ਦਾ ਨੰਬਰ ਆਉਂਦਾ ਹੈ ਜਿੱਥੇ 13.9 ਮਿਲੀਅਨ ਅਤੇ ਤੀਜਾ ਨੰਬਰ ਪਾਕਿਸਤਾਨ ਦਾ ਹੈ ਜਿੱਥੇ 10.7 ਮਿਲੀਅਨ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਇਹ ਰਿਪੋਰਟ ਅਜਿਹੇ ਸਮੇਂ 'ਤੇ ਸਾਹਮਣੇ ਆਈ ਹੈ ਜਦੋਂ ਪਹਿਲਾਂ ਦੇ ਮੁਕਾਬਲੇ 'ਚ ਭਾਰਤ 'ਚ ਕੁਪੋਸ਼ਿਤ ਬੱਚਿਆਂ ਦੇ ਅੰਕੜਿਆਂ ਵਿਚ ਸੁਧਾਰ ਦੇਖਣ ਨੂੰ ਮਿਲਿਆ ਹੈ।
Malnourished Children
ਰਾਸ਼ਟਰੀ ਪਰਵਾਰਕ ਸਿਹਤ ਸਰਵੇ ਦੇ ਮੁਤਾਬਕ 2005 - 06 ਵਿਚ ਅਵਿਕਸਤ ਬੱਚਿਆਂ ਦੇ ਮੁਕਾਬਲੇ 2015 - 16 ਵਿਚ 10 ਫ਼ੀ ਸਦੀ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2005 - 06 ਦੇ ਦੌਰਾਨ ਜਿੱਥੇ ਇਹ ਗਿਣਤੀ 48 ਫ਼ੀ ਸਦੀ ਸੀ ਤਾਂ ਉਥੇ ਹੀ 2015 - 16 'ਚ ਇਹ ਘੱਟ ਕੇ 38.4 ਫ਼ੀ ਸਦੀ ਰਹਿ ਗਈ। ਪੂਰੀ ਤਰ੍ਹਾਂ ਨਾਲ ਬੱਚਿਆਂ ਦਾ ਵਿਕਾਸ ਨਾ ਹੋਣਾ ਜਾਂ ਲੰਮਾਈ ਘੱਟ ਰਹਿਣ ਦੀ ਵਜ੍ਹਾ ਲੰਮੇ ਸਮੇਂ ਤੱਕ ਪੂਰਾ ਪੋਸ਼ਣ ਦਾ ਨਾ ਮਿਲਣਾ ਵੀ ਹੈ। ਗਲੋਬਲ ਰਿਪੋਰਟ ਦੇ ਮੁਤਾਬਕ ਭਾਰਤ ਦੇ ਸਾਰੇ ਰਾਜਾਂ ਵਿਚ ਅਵਿਕਸਤ ਬੱਚਿਆਂ ਦਾ ਅਨੁਪਾਤ ਬਰਾਬਰ ਨਹੀਂ ਹੈ।
Malnourished Children
ਇਸ ਵਜ੍ਹਾ ਨਾਲ ਇਹ ਜਾਣਨਾ ਜ਼ਰੂਰੀ ਹੈ ਕਿ ਕਿਉਂ ਅਤੇ ਕਿਸ ਤਰ੍ਹਾਂ ਕੁਪੋਸ਼ਣ ਫੈਲ ਰਿਹਾ ਹੈ। ਖੋਜ ਕਰਨ 'ਤੇ ਪਤਾ ਲਗਿਆ ਕਿ ਕੁਪੋਸ਼ਣ ਹਰ ਜਿਲ੍ਹੇ ਵਿਚ ਵੱਖਰਾ ਹੈ। ਭਾਰਤ ਦੇ 604 ਜਿਲ੍ਹਿਆਂ ਵਿਚੋਂ 239 ਜਿਲ੍ਹਿਆਂ ਵਿਚ ਅਵਿਕਸਤ ਬੱਚਿਆਂ ਦੀ ਗਿਣਤੀ 40 ਫ਼ੀ ਸਦੀ ਤੋਂ ਵੱਧ ਹੈ। ਉਥੇ ਹੀ ਕੁੱਝ ਜਿਲ੍ਹਿਆਂ ਵਿਚ ਅਜਿਹੇ ਬੱਚਿਆਂ ਦੀ ਗਿਣਤੀ 12.4 ਫ਼ੀ ਸਦੀ ਹੈ ਤਾਂ ਕੁੱਝ ਜਿਲ੍ਹਿਆਂ ਵਿਚ ਇਹੀ ਗਿਣਤੀ 65.1 ਫ਼ੀ ਸਦੀ ਵੀ ਹੈ। ਅਵਿਕਸਤ ਬੱਚੇ ਹੋਣ ਦੇ ਨਾਲ ਹੀ ਭਾਰਤ ਵਿਚ ਦੁਨੀਆਂ ਦੇ ਸੱਭ ਤੋਂ ਜ਼ਿਆਦਾ ਘੱਟ ਲੰਮਾਈ ਵਾਲੇ 25.4 ਮਿਲੀਅਨ ਕਮਜ਼ੋਰ ਬੱਚੇ ਰਹਿੰਦੇ ਹਨ।