ਹੁਣ ਫੈਜ਼ਾਬਾਦ ਦਾ ਨਾਮ ਅਯੁਧਿਆ ਕਰਨ ਦੀ ਮੰਗ, ਹਿੰਦੂ ਸੰਤ ਯੋਗੀ ਨੂੰ ਭੇਜਣਗੇ ਤਜਵੀਜ਼ 
Published : Oct 17, 2018, 5:35 pm IST
Updated : Oct 17, 2018, 5:35 pm IST
SHARE ARTICLE
Yogi Adityanath
Yogi Adityanath

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵਲੋਂ ਬੀਤੇ ਦਿਨੀਂ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕੀਤੇ ਜਾਣ 'ਤੇ ਮਿਲੀ ਜੁਲੀ ਪ੍ਰਤਕਿਰਿਆ ਮਿਲ ਰਹੀ...

ਲਖਨਊ : (ਭਾਸ਼ਾ) ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵਲੋਂ ਬੀਤੇ ਦਿਨੀਂ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕੀਤੇ ਜਾਣ 'ਤੇ ਮਿਲੀ ਜੁਲੀ ਪ੍ਰਤਕਿਰਿਆ ਮਿਲ ਰਹੀ ਹਨ। ਹੁਣ ਵਿਸ਼ਵ ਹਿੰਦੂ ਪਰਿਸ਼ਦ ਅਤੇ ਰਾਮ ਜਨਮ ਸਥਾਨ ਨਿਆਸ ਦੇ ਸੰਤਾ ਨੇ ਸੀਐਮ ਯੋਗੀ  ਤੋਂ ਇਕ ਅਤੇ ਜਿਲ੍ਹੇ ਦਾ ਨਾਮ ਬਦਲਨ ਦੀ ਮੰਗ ਕੀਤੀ ਹੈ। ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਫੈਜ਼ਾਬਾਦ ਦਾ ਨਾਮ ਬਦਲਿਆ ਜਾਵੇ। ਇਸ ਦੀ ਜਗ੍ਹਾ 'ਤੇ ਇਸ ਨੂੰ ਅਯੁਧਿਆ ਕਰ ਦਿਤਾ ਜਾਵੇ। ਦੀਵਾਲੀ 'ਤੇ ਅਯੁਧਿਆ ਵਿਚ ਤਿਉਹਾਰ ਦਾ ਪ੍ਰਬੰਧ ਕੀਤਾ ਜਾਵੇਗਾ।

Yogi SarkaarYogi Adityanath

ਸੰਤਾਂ ਨੇ ਮੰਗ ਕੀਤੀ ਹੈ ਕਿ ਇਸ ਦਿਨ ਰਾਜ ਦੇ ਸੀਐਮ ਯੋਗੀ ਫੈਜ਼ਾਬਾਦ ਦਾ ਨਾਮ ਬਦਲ ਕੇ ਅਯੁਧਿਆ ਕਰ ਦੇਣ।  ਤਿਓਹਾਰ 'ਤੇ ਮੁੱਖ ਮੰਤਰੀ ਆਦਿਤਿਅਨਾਥ ਅਤੇ ਰਾਜਪਾਲ ਰਾਮ ਨਾਇਕ ਚੀਫ ਗੈਸਟ ਦੇ ਤੌਰ 'ਤੇ ਪ੍ਰੋਗਰਾਮ ਵਿਚ ਸ਼ਿਰਕਤ ਕਰਣਗੇ। ਤਿਓਹਾਰ ਦਾ ਪ੍ਰਬੰਧ 6 ਨਵੰਬਰ ਨੂੰ ਹੋਵੇਗਾ। ਵਿਸ਼ਵ ਹਿੰਦੂ ਪਰਿਸ਼ਦ ਦੀ ਕੇਂਦਰੀ ਸਲਾਹਕਾਰ ਕਮੇਟੀ ਦੇ ਮੈਂਬਰ ਪੁਰਸ਼ੋਤਮ ਨਾਰਾਇਣ ਸਿੰਘ ਨੇ ਕਿਹਾ ਕਿ ਜਦੋਂ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕੀਤਾ ਜਾ ਸਕਦਾ ਹੈ ਤਾਂ ਫੈਜ਼ਾਬਾਦ ਦਾ ਨਾਮ ਕਿਉਂ ਨਹੀਂ ਬਦਲਿਆ ਜਾ ਸਕਦਾ ਹੈ। ਮੌਜੂਦਾ ਫੈਜ਼ਾਬਾਦ ਜਿਲ੍ਹੇ ਅਤੇ ਅਯੁਧਿਆ ਕਸਬੇ ਨੂੰ ਮਿਲਾ ਦੇਣਾ ਚਾਹੀਦਾ ਹੈ।

FaizabadFaizabad

ਜੋ ਅਯੁਧਿਆ ਕਹਾਇਆ ਜਾਵੇਗਾ। ਇਸ ਬਾਰੇ ਵਿਚ ਵਿਸ਼ਵ ਹਿੰਦੂ ਪਰਿਸ਼ਦ ਸਰਕਾਰ ਨੂੰ ਸੰਤਾਂ ਨੂੰ ਬੇਨਤੀ ਭੇਜਣਗੇ। ਵਿਸ਼ਵ ਹਿੰਦੂ ਪਰਿਸ਼ਦ ਦੇ ਬੁਲਾਰਾ ਸ਼ਰਦ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਮੁੱਦੇ 'ਤੇ ਸੰਤਾਂ ਨਾਲ ਸਲਾਹ ਕਰ ਰਹੇ ਹਨ। ਰਾਮ ਜਨਮ ਸਥਾਨ (ਆਰਜੇਐਨ) ਅਤੇ ਸਾਰੇ ਮੁੱਖ ਸੰਤਾਂ ਨੂੰ ਨਾਮ ਬਦਲਣ ਲਈ ਮਨਾਇਆ ਜਾਵੇਗਾ। ਉਥੇ ਹੀ ਰਾਮਜਨਮ ਸਥਾਨ ਦੇ ਮੁਖੀ ਮਹੰਤ ਗੋਪਾਲ ਦਾਸ ਨੇ ਕਿਹਾ ਕਿ ਅਯੁਧਿਆ ਪ੍ਰਾਚੀਨ ਸ਼ਹਿਰ ਹੈ। ਦੁਨੀਆਂ ਵਿਚ ਇਸ ਦੀ ਪਹਿਚਾਣ ਸੱਭਿਆਚਾਰਕ ਅਤੇ ਧਾਰਮਿਕ ਵਜ੍ਹਾ ਤੋਂ ਹੈ। ਇਸ ਨਾਤੇ ਫੈਜ਼ਾਬਾਦ ਦਾ ਨਾਮ ਬਦਲ ਕੇ ਅਯੁਧਿਆ ਹੀ ਕਰ ਦੇਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement