
ਸਾਨੂੰ ਖੁਸ਼ ਦੇਖ ਕੇ ਸਰਕਾਰ ਦਾ ਮਨੋਬਲ ਵੀ ਟੁੱਟ ਹੀ ਜਾਵੇਗਾ - ਬੀਰ ਸਿੰਘ
ਨਵੀਂ ਦਿੱਲੀ - ਕਿਸਾਨ ਆਪਣਾ ਅੰਦੋਲਨ ਪੂਰੇ ਜੋਰਾਂ ਸ਼ੋਰਾ ਨਾਲ ਕਰ ਰਹੇ ਹਨ ਤੇ ਇਸ ਦੌਰਾਨ ਕਿਸਾਨ ਕਿਸਾਨੀ ਸੰਘਰਸ਼ ਵਿਚਕਾਰ ਹੀ ਕੁੰਡਲੀ ਬਾਰਡਰ 'ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ। ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਕਿਸਾਨ 'ਤੇ ਗੀਤਕਾਰ ਬੀਰ ਸਿੰਘ ਰਲ ਮਿਲ ਕੇ ਲੰਗਰ ਦੀ ਸੇਵਾ ਕਰ ਰਹੇ ਹਨ
farmer protest
ਇਸ ਦੌਰਾਨ ਬੀਰ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਜਦੋਂ ਸਰਕਾਰ ਕਿਸਾਨਾਂ ਨੂੰ ਬਾਰਡਰਾਂ 'ਤੇ ਦਿੰਦੇ ਧਰਨੇ ਦੌਰਾਨ ਵੀ ਖੁਸ਼ ਦੇਖੇਗੀ ਤਾਂ ਇਹ ਸਰਕਾਰ ਦੀ ਸਭ ਤੋਂ ਵੱਡੀ ਹਾਰ ਹੈ। ਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਹ ਲੱਗਦਾ ਸੀ ਕਿ ਐਨੀ ਠੰਢ ਵਿਚ ਕਿਸਾਨ ਪ੍ਰਦਰਸ਼ਨ ਨਹੀਂ ਕਰ ਸਕਣਗੇ ਤੇ ਅੱਕ ਕੇ ਘਰਾਂ ਨੂੰ ਤੁਰ ਪੈਣਗੇ
Farmer
ਪਰ ਸਾਡਾ ਹੌਂਸਲਾ ਦੇਖ ਕੇ ਤੇ ਸਾਨੂੰ ਖੁਸ਼ ਦੇਖ ਕੇ ਸਰਕਾਰ ਦਾ ਮਨੋਬਲ ਵੀ ਟੁੱਟ ਹੀ ਜਾਵੇਗਾ। ਬੀਰ ਸਿੰਘ ਨੇ ਕਿਹਾ ਕਿ ਸਰਕਾਰ ਭੁੱਲ ਗੀ ਹੈ ਕਿ ਅਸੀਂ ਗੁਰੂ ਗੋਬਿੰਦ ਦੇ ਪੁੱਤ ਹਾਂ ਜੋ ਆਪਣਾ ਸਭ ਕੁੱਝ ਵਾਰ ਕੇ ਵੀ ਨਹੀਂ ਹਾਰੇ ਤੇ ਅਸੀਂ ਕਿੱਥੋਂ ਹਾਰ ਮੰਨਾਂਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਨਾ ਤਾਂ ਗੁਰੂ ਗੋਬਿੰਦ ਸਿੰਘ ਦੀ ਮੌਜ ਸਮਝ ਆਉਣੀ ਹੈ ਤੇ ਨਾ ਸਾਡੀ।
Farmers Protest
ਬੀਰ ਸਿੰਘ ਨੇ ਨੈਸ਼ਨਲ ਮੀਡੀਆ ਬਾਰੇ ਬੋਲਦਿਆਂ ਕਿਹਾ ਕਿ ਨੈਸ਼ਨਲ ਮੀਡੀਆ ਨੇ ਕੋਸ਼ਿਸ਼ ਕੀਤੀ ਹੈ ਇਸ ਸੰਘਰਸ਼ ਨੂੰ ਐਂਟੀ ਨੈਸ਼ਨਲ ਦੇ ਤੌਰ ਤੇ ਦਿਖਾਇਆ ਜਾਵੇ ਤੇ ਇਸ ਮੌਕੇ ਤੇ ਪੰਜਾਬੀ ਮੀਡੀਆ ਦਾ ਰੋਲ ਹੋਰ ਵੀ ਵੱਡਾ ਹੋ ਜਾਂਦਾ ਹੈ ਕਿ ਨੈਸ਼ਨਲ ਮੀਡੀਆ ਨੂੰ ਕਿਵੇਂ ਚੁੱਪ ਕਰਵਾਉਣਾ ਹੈ। ਬੀਰ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਪਰ ਤਰੀਕੇ ਨਾਲ ਦੇਵਾਂਗੇ।