ਰਾਜ ਸਭਾ ਚੇਅਰਮੈਨ ਬੋਲੇ, 'ਸੰਸਦ ਮੈਂਬਰਾਂ ਨੇ ਅਫਸੋਸ ਜ਼ਾਹਰ ਨਹੀਂ ਕੀਤਾ, ਮੁਅੱਤਲੀ ਰੱਦ ਨਹੀਂ ਹੋਵੇਗੀ'
Published : Nov 30, 2021, 2:36 pm IST
Updated : Nov 30, 2021, 2:36 pm IST
SHARE ARTICLE
Venkaiah Naidu refuses to revoke suspension of Rajya Sabha MPs
Venkaiah Naidu refuses to revoke suspension of Rajya Sabha MPs

ਵੈਂਕਈਆ ਨਾਇਡੂ ਨੇ ਕਿਹਾ, ''ਮੁਅੱਤਲ ਕੀਤੇ ਸੰਸਦ ਮੈਂਬਰਾਂ ਨੇ ਅਫ਼ਸੋਸ ਜ਼ਾਹਰ ਨਹੀਂ ਕੀਤਾ। ਮੈਂ ਵਿਰੋਧੀ ਧਿਰ ਦੇ ਨੇਤਾ ਦੀ ਅਪੀਲ 'ਤੇ ਵਿਚਾਰ ਨਹੀਂ ਕਰ ਰਿਹਾ ਹਾਂ।

ਨਵੀਂ ਦਿੱਲੀ: ਹੰਗਾਮੇ ਕਾਰਨ ਰਾਜ ਸਭਾ ਦੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਦੇ ਨਾਲ ਹੀ ਸੰਸਦ ਦਾ ਸਰਦ ਰੁੱਤ ਇਜਲਾਸ ਹੰਗਾਮੇ ਨਾਲ ਸ਼ੁਰੂ ਹੋਇਆ ਹੈ। ਇਜਲਾਸ ਦੇ ਦੂਜੇ ਦਿਨ ਮੰਗਲਵਾਰ ਨੂੰ ਵੀ ਇਸ ਮਾਮਲੇ ਦੀ ‘ਗੂੰਜ’ ਸੁਣਾਈ ਦਿੱਤੀ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਸਰਕਾਰ ਦੀ ਇਹ ਕਾਰਵਾਈ ਨਿਯਮਾਂ ਦੇ ਖ਼ਿਲਾਫ਼ ਹੈ। ਵਿਰੋਧੀ ਧਿਰ ਮੰਗਲਵਾਰ ਸਵੇਰੇ ਬੈਠਕ ਕਰਨ ਤੋਂ ਬਾਅਦ ਸੰਸਦ ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਦੀ ਮੰਗ ਕਰ ਰਹੀ ਹੈ।

Rajya Sabha and Lok Sabha has been adjourned till 12 noonRajya Sabha Chariman M Venkaiah Naidu

ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਸਦਨ ਵਿਚ ਕਿਹਾ, ''ਮੁਅੱਤਲ ਕੀਤੇ ਸੰਸਦ ਮੈਂਬਰਾਂ ਨੇ ਅਫ਼ਸੋਸ ਜ਼ਾਹਰ ਨਹੀਂ ਕੀਤਾ। ਮੈਂ ਵਿਰੋਧੀ ਧਿਰ ਦੇ ਨੇਤਾ (ਮਲਿਕਾਰਜਨ ਖੜਗੇ) ਦੀ ਅਪੀਲ 'ਤੇ ਵਿਚਾਰ ਨਹੀਂ ਕਰ ਰਿਹਾ ਹਾਂ। ਮੁਅੱਤਲੀ ਵਾਪਸ ਨਹੀਂ ਲਈ ਜਾਵੇਗੀ'। ਰਾਜ ਸਭਾ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ 'ਚ ਮਹਾਤਮਾ ਗਾਂਧੀ ਦੇ ਬੁੱਤ 'ਤੇ ਪਹੁੰਚ ਕੇ ਕਾਰਵਾਈ ਦਾ ਵਿਰੋਧ ਕੀਤਾ।

Rajya Sabha Rajya Sabha

ਸਰਕਾਰ ਦਾ ਕਹਿਣਾ ਹੈ ਕਿ ਮੁਅੱਤਲ ਕੀਤੇ ਸੰਸਦ ਮੈਂਬਰਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ।  ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਕਿਸ ਗੱਲ ਦੀ ਮਾਫੀ? ਪਾਰਲੀਮੈਂਟ ਵਿਚ ਜਨਤਾ ਦੀ ਆਵਾਜ਼ ਚੁੱਕਣ ਲਈ? ਬਿਲਕੁਲ ਨਹੀਂ! ਇਸ ਦੇ ਨਾਲ ਹੀ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਇਹ ਸਰਕਾਰ ਦਾ ਨਵਾਂ ਤਰੀਕਾ ਹੈ। ਉਹਨਾਂ ਕਿਹਾ, "ਇੱਥੇ ਕੋਈ ਰਾਜਾ ਨਹੀਂ ਹੈ ਕਿ ਅਸੀਂ ਗੱਲ-ਗੱਲ 'ਤੇ ਇਹਨਾਂ ਦੇ ਪੈਰ ਫੜ੍ਹ ਕੇ ਮਾਫੀ ਮੰਗੀਏ। ਇਹ ਜ਼ਬਰਦਸਤੀ ਕਿਉਂ ਮਾਫੀ ਮੰਗਵਾਉਣਾ ਚਾਹੁੰਦੇ ਹਨ।"

Opposition leaders meet RS Chairman over suspension of MPsOpposition leaders 

ਦਰਅਸਲ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਰਾਜ ਸਭਾ 'ਚ ਹੰਗਾਮੇ ਦੌਰਾਨ ਧੱਕਾ-ਮੁੱਕੀ ਕਰਨ ਅਤੇ ਸਦਨ ਦੀ ਮਰਿਆਦਾ ਦੀ ਕਥਿਤ ਤੌਰ 'ਤੇ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਸੋਮਵਾਰ ਨੂੰ ਇਹਨਾਂ ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਗਈ।

Opposition leaders meet RS Chairman over suspension of MPsOpposition leaders 

ਉੱਚ ਸਦਨ ਦੇ ਜਿਨ੍ਹਾਂ 12 ਸੰਸਦ ਮੈਂਬਰਾਂ ਨੂੰ ਸੋਮਵਾਰ ਨੂੰ ਮੁਅੱਤਲ ਕੀਤਾ ਗਿਆ ਸੀ ਉਹਨਾਂ ਵਿਚ ਅਲਮਾਰਾਮ ਕਰੀਮ (ਸੀਪੀਆਈ), ਫੁਲੋ ਦੇਵੀ ਨੇਤਾਮ (ਕਾਂਗਰਸ), ਛਾਇਆ ਵਰਮਾ (ਕਾਂਗਰਸ), ਰਿਪੁਨ ਬੋਰਾ (ਕਾਂਗਰਸ), ਬਿਨੋਏ ਬਿਸਵਾਮ (ਸੀਪੀਆਈ), ਰਾਜਮਨੀ ਪਟੇਲ (ਕਾਂਗਰਸ), ਡੋਲਾ ਸੇਨ (ਤ੍ਰਿਣਮੂਲ ਕਾਂਗਰਸ), ਸ਼ਾਂਤ ਛੇਤਰੀ (ਤ੍ਰਿਣਮੂਲ ਕਾਂਗਰਸ), ਸਈਅਦ ਨਾਸਿਰ ਹੁਸੈਨ (ਕਾਂਗਰਸ), ਪ੍ਰਿਅੰਕਾ ਚਤੁਰਵੇਦੀ (ਸ਼ਿਵ ਸੈਨਾ), ਅਨਿਲ ਦੇਸਾਈ (ਸ਼ਿਵ ਸੈਨਾ) ਅਤੇ ਅਖਿਲੇਸ਼ ਪ੍ਰਸਾਦ ਸਿੰਘ (ਕਾਂਗਰਸ) ਸ਼ਾਮਲ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement