
ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ। ਲਾਠੀਚਾਰਜ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ ਅਤੇ ਕਈ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਹਿਸਾਰ: ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਦਾ ਸ਼ੁੱਕਰਵਾਰ ਨੂੰ ਹਿਸਾਰ 'ਚ ਜ਼ਬਰਦਸਤ ਵਿਰੋਧ ਹੋਇਆ। ਦਰਅਸਲ ਰਾਜ ਸਭਾ ਵਿਚ ਸੰਸਦ ਮੈਂਬਰ ਰਾਮਚੰਦਰ ਜਾਂਗੜਾ ਵਿਸ਼ਵਕਰਮਾ ਸਮਾਜ ਦੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਣ ਲਈ ਨਾਰਨੌਂਦ ਪਹੁੰਚੇ ਸਨ। ਵਿਰੋਧ ਦੌਰਾਨ ਜਾਂਗੜਾ ਦੀ ਕਾਰ ਦਾ ਅਗਲਾ ਸ਼ੀਸ਼ਾ ਟੁੱਟ ਗਿਆ।
BJP Rajya Sabha member surrounded by farmers in Narnaund
ਹੋਰ ਪੜ੍ਹੋ: NCB ਸਾਹਮਣੇ ਪੇਸ਼ ਹੋਏ ਆਰਯਨ ਖ਼ਾਨ, ਜ਼ਮਾਨਤ ਦੀਆਂ ਸ਼ਰਤਾਂ ਦਾ ਹਿੱਸਾ ਹੈ ਇਹ ਹਫ਼ਤਾਵਾਰੀ ਪੇਸ਼ੀ
ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ। ਲਾਠੀਚਾਰਜ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ ਅਤੇ ਕਈ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਹਿਰਾਸਤ ਵਿਚ ਲਏ ਕਿਸਾਨਾਂ ਦੀ ਰਿਹਾਈ ਲਈ ਭਾਰੀ ਗਿਣਤੀ ਵਿਚ ਕਿਸਾਨ ਨਾਰਨੌਂਦ ਥਾਣੇ ਦੇ ਬਾਹਰ ਇਕੱਠੇ ਹੋਏ।
BJP Rajya Sabha member surrounded by farmers in Narnaund
ਹੋਰ ਪੜ੍ਹੋ: ਮਾਨਾਂਵਾਲਾ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਅਕਸ਼ੈ ਕੁਮਾਰ ਦਾ ਕੀਤਾ ਪਿੱਟ ਸਿਆਪਾ ਤੇ ਫੂਕਿਆ ਪੁਤਲਾ
ਕਿਸਾਨਾਂ ਨੂੰ ਲੈ ਕੇ ਕਈ ਵਿਵਾਦਤ ਬਿਆਨ ਦੇ ਚੁੱਕੇ ਹਨ ਰਾਮਚੰਦਰ ਜਾਂਗੜਾ
ਦੱਸ ਦਈਏ ਕਿ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਕਿਸਾਨਾਂ ਨੂੰ ਲੈ ਕੇ ਕਈ ਵਿਵਾਦਤ ਬਿਆਨ ਦੇ ਚੁੱਕੇ ਹਨ। ਹਾਲ ਹੀ ਵਿਚ ਉਹਨਾਂ ਨੇ ਕਿਸਾਨਾਂ ਨੂੰ ਬੈਡ ਐਲੀਮੈਂਟ. ਨਿਕੰਮੇ ਅਤੇ ਦਾਰੂਬਾਜ਼ ਕਿਹਾ ਸੀ। ਇਸ ਤੋਂ ਪਹਿਲਾਂ ਵੀ ਉਹ ਕਿਸਾਨਾਂ ਨੂੰ ਨਸ਼ੇੜੀ ਕਹਿ ਚੁੱਕੇ ਹਨ।
BJP Rajya Sabha member surrounded by farmers in Narnaund
ਹੋਰ ਪੜ੍ਹੋ: ਮੋਰਿੰਡਾ ਦੇ ਵਿਸ਼ਵਕਰਮਾ ਮੰਦਰ 'ਚ ਨਤਮਸਤਕ ਹੋਏ CM ਚੰਨੀ
ਰਾਮਚੰਦਰ ਜਾਂਗੜਾ ਦੀਵਾਲੀ ਮੌਕੇ ਰੋਹਤਕ ਦੇ ਮਹਿਮ ਵਿਖੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਪਹੁੰਚੇ ਸੀ। ਇੱਥੇ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕਿ ਉਹਨਾਂ ਦਾ ਵਿਰੋਧ ਕੀਤਾ। ਭਾਰੀ ਵਿਰੋਧ ਨੂੰ ਦੇਖਦਿਆਂ ਜਾਂਗੜਾ ਦੇ ਪ੍ਰੋਗਰਾਮ ਵਾਲੀ ਥਾਂ ਨੂੰ ਬਦਲਣਾ ਪਿਆ। ਸੰਸਦ ਮੈਂਬਰ ਰਾਮਚੰਦਰ ਜਾਂਗੜਾ ਦਾ ਕਿਸਾਨਾਂ 'ਤੇ ਇਹ ਪਹਿਲਾ ਬਿਆਨ ਨਹੀਂ ਹੈ। ਇਸ ਸਾਲ 20 ਮਾਰਚ ਨੂੰ ਉਹਨਾਂ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਮੁਫ਼ਤ ਸ਼ਰਾਬ ਅਤੇ ਮੁਫ਼ਤ ਰੋਟੀਆਂ ਤੋੜਨ ਵਾਲੇ ਦੱਸਿਆ ਸੀ।
BJP Rajya Sabha member surrounded by farmers in Narnaund
ਹੋਰ ਪੜ੍ਹੋ: ਕੋਰੋਨਾ ਖਿਲਾਫ਼ ਵੱਡੀ ਸਫ਼ਲਤਾ, ਬ੍ਰਿਟੇਨ 'ਚ 'ਮਰਕ' ਗੋਲੀ ਦੀ ਵਰਤੋਂ ਨੂੰ ਮਿਲੀ ਮਨਜ਼ੂਰੀ
ਇਸ ਤੋਂ ਬਾਅਦ ਫਰਮਾਣਾ ਦੇ ਕਿਸਾਨ ਕਸ਼ਮੀਰ ਸਿੰਘ ਸਹਾਰਨ ਨੇ ਮਹਿਮ ਥਾਣੇ ਵਿਚ ਉਹਨਾਂ ਖ਼ਿਲਾਫ਼ ਸ਼ਿਕਾਇਤ ਵੀ ਦਿੱਤੀ ਸੀ। 25 ਮਾਰਚ ਨੂੰ ਜਾਂਗੜਾ ਨੇ ਆਪਣੇ ਬਿਆਨ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ ਬਾਰੇ ਨਹੀਂ ਬੋਲੇ, ਅਸਲ ਕਿਸਾਨ ਖੇਤਾਂ 'ਚ ਕੰਮ ਕਰ ਰਹੇ ਹਨ। ਰਾਮਚੰਦਰ ਜਾਂਗੜਾ ਨੇ ਮੀਨਾਕਸ਼ੀ ਲੇਖੀ ਦੇ ਉਸ ਬਿਆਨ ਦਾ ਵੀ ਸਮਰਥਨ ਕੀਤਾ ਸੀ, ਜਿਸ ਵਿਚ ਲੇਖੀ ਨੇ ਕਿਸਾਨਾਂ ਨੂੰ ਮਵਾਲੀ ਕਿਹਾ ਸੀ।