ਚੱਕਰਵਾਤੀ ਤੂਫਾਨ ਦਿਤਵਾਹ ਕਾਰਨ ਤਾਮਿਲਨਾਡੂ 'ਚ ਤਿੰਨ ਮੌਤਾਂ, ਹਜ਼ਾਰਾਂ ਏਕੜ ਫ਼ਸਲ ਤਬਾਹ
Published : Nov 30, 2025, 10:18 pm IST
Updated : Nov 30, 2025, 10:18 pm IST
SHARE ARTICLE
Cyclone Ditva kills three in Tamil Nadu, destroys thousands of acres of crops
Cyclone Ditva kills three in Tamil Nadu, destroys thousands of acres of crops

ਐਤਵਾਰ ਦੇਰ ਰਾਤ ਡੂੰਘੇ ਦਬਾਅ ਵਿਚ ਕਮਜ਼ੋਰ ਹੋਣ ਦੀ ਸੰਭਾਵਨਾ : ਮੌਸਮ ਵਿਭਾਗ

ਚੇਨਈ : ਤਾਮਿਲਨਾਡੂ ਦੇ ਕਈ ਹਿੱਸਿਆਂ ’ਚ ਚੱਕਰਵਾਤੀ ਤੂਫਾਨ ਦਿਤਵਾਹ ਕਾਰਨ ਤੇਜ਼ ਮੀਂਹ ਪਿਆ। ਤੂਫ਼ਾਨ ਨਾਲ ਸਬੰਧਤ ਘਟਨਾਵਾਂ ਕਾਰਨ ਸੂਬੇ ਵਿਚ ਤਿੰਨ ਵਿਅਕੀਤਆਂ ਦੀ ਮੌਤ ਹੋ ਗਈ। ਸੂਬੇ ਰਾਜ ਦੇ ਕਾਵੇਰੀ ਡੈਲਟਾ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਨਾਲ, ਰਾਮਨਾਥਪੁਰਮ ਅਤੇ ਨਾਗਪੱਟੀਨਮ ਜ਼ਿਲ੍ਹਿਆਂ ਨੂੰ ਨੁਕਸਾਨ ਝੱਲਣਾ ਪਿਆ। ਭਾਰੀ ਮੀਂਹ ਕਾਰਨ ਕਈ ਨੀਵੇਂ ਇਲਾਕਿਆਂ ’ਚ ਪਾਣੀ ਭਰ ਜਾਣ ਕਾਰਨ ਰਾਮੇਸ਼ਵਰਮ ਅਤੇ ਨਾਗਪੱਟੀਨਮ ਦੇ ਤੱਟਵਰਤੀ ਕਸਬਿਆਂ ’ਚ ਆਮ ਜਨਜੀਵਨ ਪ੍ਰਭਾਵਤ  ਰਿਹਾ।

ਹਾਲਾਂਕਿ ਚੱਕਰਵਾਤੀ ਤੂਫਾਨ ਦਿਤਵਾਹ ਦੇ ਡੂੰਘੇ ਦਬਾਅ ’ਚ ਕਮਜ਼ੋਰ ਹੋਣ ਦੀ ਸੰਭਾਵਨਾ ਹੈ ਅਤੇ ਐਤਵਾਰ ਅੱਧੀ ਰਾਤ ਤਕ ਮੌਸਮ ਪ੍ਰਣਾਲੀ ਉੱਤਰੀ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਤੱਟਾਂ ਤੋਂ ਘੱਟੋ-ਘੱਟ 30 ਕਿਲੋਮੀਟਰ ਦੀ ਦੂਰੀ ਉਤੇ  ਦੱਖਣ-ਪਛਮੀ  ਬੰਗਾਲ ਦੀ ਖਾੜੀ ਉਤੇ ਕੇਂਦਰਿਤ ਹੋ ਗਈ। ਚੱਕਰਵਾਤੀ ਤੂਫਾਨ 5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ।

ਰਾਜ ਦੇ ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਕੇ.ਕੇ.ਐਸ.ਐਸ.ਆਰ. ਰਾਮਚੰਦਰਨ ਨੇ ਦਸਿਆ  ਕਿ ਤੁਤੀਕੋਰਿਨ ਅਤੇ ਤੰਜਾਵੁਰ ’ਚ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਮਯਿਲਾਦੁਥੁਰਾਈ ’ਚ ਬਿਜਲੀ ਦੇ ਝਟਕੇ ਕਾਰਨ ਇਕ 20 ਸਾਲਾ ਨੌਜੁਆਨ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਡੈਲਟਾ ਜ਼ਿਲ੍ਹਿਆਂ ਵਿਚ 149 ਪਸ਼ੂਆਂ ਦੀ ਮੌਤ ਹੋ ਗਈ ਹੈ ਅਤੇ 57,000 ਹੈਕਟੇਅਰ ਖੇਤ ਪ੍ਰਭਾਵਤ  ਹੋਈ ਹੈ।

ਪੁਡੂਚੇਰੀ ’ਚ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਭਲਕੇ 1 ਦਸੰਬਰ ਨੂੰ ਬੰਦ

ਪੁਡੂਚੇਰੀ ’ਚ ਭਾਰੀ ਬਾਰਿਸ਼ ਕਾਰਨ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਭਲਕੇ 1 ਦਸੰਬਰ ਨੂੰ ਬੰਦ ਰਹਿਣਗੇ। ਪੁਡੂਚੇਰੀ ਦੇ ਗ੍ਰਹਿ ਮੰਤਰੀ ਏ. ਨਮਾਸਿਵਯਮ ਨੇ ਇਸ ਬਾਰੇ ਜਾਣਕਾਰੀ ਦਿੱਤੀ।

Location: India, Tamil Nadu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement