ਮੇਰਠ ਦੇ ਗੁਰਦੁਆਰੇ ਬਾਹਰ ਮਿਲਿਆ ਜਾਨਵਰ ਦੇ ਮਾਸ ਦਾ ਟੁਕੜਾ, ਪੁਲਿਸ ਤਾਇਨਾਤ, ਜਾਂਚ ਜਾਰੀ 
Published : Nov 30, 2025, 10:51 pm IST
Updated : Nov 30, 2025, 10:51 pm IST
SHARE ARTICLE
ਮੇਰਠ ਦੇ ਗੁਰਦੁਆਰੇ ਬਾਹਰ ਮਿਲਿਆ ਜਾਨਵਰ ਦੇ ਮਾਸ ਦਾ ਟੁਕੜਾ
ਮੇਰਠ ਦੇ ਗੁਰਦੁਆਰੇ ਬਾਹਰ ਮਿਲਿਆ ਜਾਨਵਰ ਦੇ ਮਾਸ ਦਾ ਟੁਕੜਾ

ਮੁਢਲੀ ਜਾਂਚ ਤੋਂ ਪਤਾ ਲਗਦਾ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਜਾਣਬੁਝ ਕੇ ਮਾਸ ਸੁੱਟਿਆ ਸੀ : ਪੁਲਿਸ

ਮੇਰਠ (ਉੱਤਰ ਪ੍ਰਦੇਸ਼) : ਮੇਠਰ ਸਥਿਤ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਜਾਨਵਰਾਂ ਦਾ ਮਾਸ ਮਿਲਣ ਤੋਂ ਬਾਅਦ ਥਾਪਰ ਨਗਰ ਇਲਾਕੇ ’ਚ ਐਤਵਾਰ ਸਵੇਰੇ ਤਣਾਅ ਵਧ ਗਿਆ। ਵੱਡੀ ਗਿਣਤੀ ਵਿਚ ਸਥਾਨਕ ਲੋਕ ਮੌਕੇ ਉਤੇ ਇਕੱਠੇ ਹੋਏ ਅਤੇ ਅਪਣਾ ਗੁੱਸਾ ਜ਼ਾਹਰ ਕੀਤਾ। ਵਧੀਕ ਪੁਲਿਸ ਸੁਪਰਡੈਂਟ, ਸਿਟੀ, ਆਯੂਸ਼ ਵਿਕਰਮ ਸਿੰਘ ਅਤੇ ਸਰਕਲ ਅਫਸਰ ਨਵੀਨਾ ਸ਼ੁਕਲਾ ਕਿਸੇ ਵੀ ਭੜਕਾਹਟ ਨੂੰ ਰੋਕਣ ਲਈ ਮੌਕੇ ਉਤੇ ਪਹੁੰਚ ਗਏ। ਜਾਂਚ ਵਿਚ ਸ਼ਾਮਲ ਹੋਣ ਲਈ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਨੂੰ ਬੁਲਾਇਆ ਗਿਆ ਸੀ। ਆਯੂਸ਼ ਸਿੰਘ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਦੇ ਨਾਲ ਲਗਦੀ ਇਕ ਉਸਾਰੀ ਅਧੀਨ ਇਮਾਰਤ ਨੇੜੇ ਮਾਸ ਮਿਲਿਆ। 

ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲਗਦਾ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਜਾਣਬੁਝ ਕੇ ਮਾਸ ਸੁੱਟਿਆ ਸੀ। ਵਸਨੀਕਾਂ ਨੇ ਸਵੇਰੇ ਇਸ ਨੂੰ ਵੇਖਿਆ ਅਤੇ ਪੁਲਿਸ ਨੂੰ ਸੁਚੇਤ ਕੀਤਾ। ਪੁਲਿਸ ਨੇ ਕਿਹਾ ਕਿ ਉਹ ਇਲਾਕੇ ਵਿਚ ਲਗਾਏ ਗਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੇ ਹਨ, ਹਾਲਾਂਕਿ ਉਨ੍ਹਾਂ ’ਚੋਂ ਕਈ ਬੰਦ ਪਾਏ ਗਏ ਸਨ, ਅਤੇ ਕੁੱਝ ਘਰਾਂ ਨੂੰ ਤਾਲਾ ਲਗਾ ਦਿਤਾ ਗਿਆ ਸੀ, ਜਿਸ ਨਾਲ ਫੁਟੇਜ ਤਕ ਪਹੁੰਚ ਸੀਮਤ ਸੀ। ਥਾਪਰਨਗਰ ਗੁਰਦੁਆਰਾ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਉਤੇ ਅਣਪਛਾਤੇ ਵਿਅਕਤੀਆਂ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਸ਼ਾਂਤੀ ਬਣਾਈ ਰੱਖਣ ਲਈ ਇਲਾਕੇ ਵਿਚ ਪੁਲਿਸ ਤਾਇਨਾਤ ਕੀਤੀ ਗਈ ਹੈ। 

Tags: meerut

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement