
‘ਰਾਹੁਲ’-‘ਪ੍ਰਿਅੰਕਾ’ ਕਦ ਤਕ ਸੇਕਣਗੇ ਗਾਂਧੀ ਦੇ ਨਾਮ ’ਤੇ ਰੋਟੀਆਂ
ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿਚ ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿਚ ਪ੍ਰਦਰਸ਼ਨ ਜਾਰੀ ਹੈ। ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਹਿੰਸਾ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੁਆਰਾ ਕਥਿਤ ਤੌਰ ’ਤੇ ਹਿੰਸਾ ਵਿਚ ਮਾਰੇ ਗਏ ਲੋਕਾਂ ਨੂੰ ਸ਼ਹੀਦ ਦੱਸਣ ਅਤੇ ਉਹਨਾਂ ਦੇ ਘਰ ਜਾ ਕੇ ਕੁੱਟਮਾਰ ਕਰਨ ’ਤੇ ਪਦਮ ਵਿਭੂਸ਼ਣ ਰਾਮਭਦਰਾਚਾਰਿਆ ਮਹਾਰਾਜ ਨੇ ਵਿਵਾਦਿਤ ਬਿਆਨ ਦਿੱਤਾ ਹੈ।
Padam Vibhushan Rambhacharayaਉਹਨਾਂ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਉਹਨਾਂ ਲੋਕਾਂ ਦੇ ਘਰ ਜਾਵੇ ਅਤੇ ਉਹਨਾਂ ਵਾਂਗ ਸ਼ਹੀਦ ਹੋ ਜਾਵੇ। ਚਿਤਰਕੂਟ ਵਿਚ ਪਦਮ ਵਿਭੂਸ਼ਣ ਰਾਮਭਦਰਾਚਾਰਿਆ ਨੇ ਰਾਹੁਲ ਅਤੇ ਪ੍ਰਿਅੰਕਾ ਨੇ ਸਰਨੇਮ ਵਿਚ ਗਾਂਧੀ ਦਾ ਪ੍ਰਯੋਗ ਕਰਨ ਤੇ ਵੀ ਨਿਸ਼ਾਨਾ ਲਾਇਆ। ਉਹਨਾਂ ਕਿਹਾ ਕਿ ਕਿੰਨੇ ਦਿਨ ਤਕ ਗਾਂਧੀ ਦੇ ਨਾਮ ’ਤੇ ਜਿਉਂਦੇ ਰਹਿਣਗੇ ਅਤੇ ਗਾਂਧੀ ਦੇ ਨਾਮ ’ਤੇ ਰੋਟੀਆਂ ਸੇਕਣਗੇ।
Priyanka Gandhiਉਹਨਾਂ ਅੱਗੇ ਕਿਹਾ ਕਿ ਪ੍ਰਿਅੰਕਾ ਗਾਂਧੀ ਰਾਜਨੀਤੀ ਵਿਚ ਨਵੀਂ ਹੈ ਉਹਨਾਂ ਨੂੰ ਰਾਜਨੀਤੀ ਵਿਚ ਜ਼ਿਆਦਾ ਮਤਲਬ ਨਹੀਂ ਰੱਖਣਾ ਚਾਹੀਦਾ। ‘ਨਾਗਰਿਕਤਾ ਸੋਧ ਐਕਟ’ ਪੂਰੇ ਦੇਸ਼ ਦੇ ਲੋਕਾਂ ਦੇ ਹਿੱਤ ਵਿਚ ਹੈ। ਉੱਧਰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਬਿਆਨ ਆਇਆ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਹਰ ਨਾਗਰਿਕ ਨਾਲ ਖੜ੍ਹੀ ਹੈ।
Padam Vibhushan Rambhacharayaਇਹ ਉਸ ਦਾ ਸੱਤਿਆਗ੍ਰਹਿ ਹੈ। ਭਾਜਪਾ ਸਰਕਾਰ ਕਾਇਰਾਂ ਵਾਲੀਆਂ ਹਰਕਤਾਂ ਕਰ ਰਹੀ ਹੈ। ਉਹ ਉੱਤਰ ਪ੍ਰਦੇਸ਼ ਦੀ ਇੰਚਾਰਜ ਹੈ ਤੇ ਉਹ ਕਿੱਥੇ ਜਾਣਗੇ ਤੇ ਕਿੱਥੇ ਨਹੀਂ ਇਹ ਭਾਜਪਾ ਸਰਕਾਰ ਤੈਅ ਨਹੀਂ ਕਰੇਗੀ।
Priyanka Gandhiਦਸ ਦਈਏ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪੁਲਿਸ ਤੇ ਗੰਭੀਰ ਆਰੋਪ ਲਗਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਜਦੋਂ ਉਹ ਗ੍ਰਿਫਤਾਰ ਸਾਬਕਾ ਪੁਲਿਸ ਅਧਿਕਾਰੀ ਐਸਆਰ ਦਾਰਾਪੁਰੀ ਦੇ ਪਰਵਾਰ ਨੂੰ ਦਿਲਾਸਾ ਦੇਣ ਜਾ ਰਹੀ ਸੀ ਤਾਂ ਸਥਾਨਕ ਪੁਲਿਸ ਨੇ ਉਹਨਾਂ ਦੇ ਕਾਫ਼ਲੇ ਨੂੰ ਰੋਕਿਆ, ਫਿਰ ਜਦੋਂ ਉਹ ਕਾਰ ਤੋਂ ਉਤਰ ਕੇ ਪੈਦਲ ਜਾਣ ਲੱਗੀ ਤਾਂ ਉਸ ਨੂੰ ਗਲਾ ਦਬਾ ਕੇ ਹੇਠਾਂ ਸੁੱਟ ਦਿੱਤਾ ਅਤੇ ਧੱਕਾ ਮੁੱਕੀ ਵੀ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।