
ਕੋਰੋਨਾਵਾਇਰਸ ਦੇ ਸੰਕਰਮਣ ਕਾਰਨ, ਰਾਜਨੀਤਿਕ ਦੁਨੀਆ ਤੋਂ ਮਨੋਰੰਜਨ ਦੀ ਦੁਨੀਆ ਦੀਆਂ ਕੁਝ ਮਸ਼ਹੂਰ ਹਸਤੀਆਂ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਨਵੀ ਦਿੱਲੀ- ਸਾਲ 2020 ਖ਼ਤਮ ਹੋਣ ਦੀ ਕਗਾਰ ਵਿੱਚ ਹੈ। ਇਹ ਸਾਲ ਦੁਨੀਆ ਦੀਆਂ ਇਤਿਹਾਸਕ ਘਟਨਾਵਾਂ ਲਈ ਜਾਣਿਆ ਜਾਵੇਗਾ। ਇਕ ਵਾਇਰਸ ਕਾਰਨ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਫਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਵਿਸ਼ਵ ਨੂੰ ਅਲਵਿਦਾ ਕਹਿ ਕੇ ਆਪਣੀ ਆਖਰੀ ਯਾਤਰਾ 'ਤੇ ਚਲੇ ਗਏ।
ਜਾਣੋ ਸਾਲ 2020 ਦੀਆਂ ਪ੍ਰਮੁੱਖ ਸ਼ਖਸੀਅਤਾਂ ਜੋ ਕਹਿ ਗਏ ਅਲਵਿਦਾ-----
ਕੋਰੋਨਾਵਾਇਰਸ ਦੇ ਸੰਕਰਮਣ ਕਾਰਨ, ਰਾਜਨੀਤਿਕ ਦੁਨੀਆ ਤੋਂ ਮਨੋਰੰਜਨ ਦੀ ਦੁਨੀਆ ਦੀਆਂ ਕੁਝ ਮਸ਼ਹੂਰ ਹਸਤੀਆਂ ਦਾ ਦੇਹਾਂਤ ਹੋ ਗਿਆ, ਜਦੋਂ ਕਿ ਕੁਝ ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਦਿੱਤਾ।
ਰਾਜਨੀਤਿਕ ਦੁਨੀਆ---
1. ਪ੍ਰਣਬ ਮੁਖਰਜੀ
ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 31 ਅਗਸਤ ਨੂੰ ਦਿੱਲੀ ਦੇ ਆਰ ਐਂਡ ਆਰ ਆਰਮੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਮੁਖਰਜੀ ਆਪ੍ਰੇਸ਼ਨ ਤੋਂ ਪਹਿਲਾਂ 10 ਅਗਸਤ ਨੂੰ ਉਹ ਕੋਵਿਡ -19 ਵਿੱਚ ਸੰਕਰਮਿਤ ਪਾਏ ਗਏ ਸਨ। 21 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ 31 ਅਗਸਤ 2020 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। 31 ਅਗਸਤ ਨੂੰ ਉਨ੍ਹਾਂ ਦੇ ਬੇਟੇ ਅਭਿਜੀਤ ਮੁਖਰਜੀ ਨੇ ਟਵਿੱਟਰ 'ਤੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਸੀ।
2. ਰਾਮ ਵਿਲਾਸ ਪਾਸਵਾਨ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿੱਚ ਖੁਰਾਕ, ਖਪਤਕਾਰ ਅਤੇ ਸੁਰੱਖਿਆ ਮਾਮਲਿਆਂ ਦੇ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਆਗੂ, ਰਾਮ ਵਿਲਾਸ ਪਾਸਵਾਨ ਦੀ 8 ਅਕਤੂਬਰ 2020 ਨੂੰ ਮੌਤ ਹੋ ਗਈ। 6 ਵਾਰ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ 8 ਅਕਤੂਬਰ ਨੂੰ ਦਿੱਲੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸੀ।
3. ਅਹਿਮਦ ਪਟੇਲ
ਸੋਨੀਆ ਗਾਂਧੀ ਦੇ ਨੇੜਲੇ ਰਾਜਨੀਤਿਕ ਸਲਾਹਕਾਰ ਅਤੇ ਸੀਨੀਅਰ ਕਾਂਗਰਸੀ ਨੇਤਾਵਾਂ ਅਹਿਮਦ ਪਟੇਲ ਦੀ ਕੋਵਿਡ ਹੋਣ ਤੋਂ ਬਾਅਦ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਮੌਤ ਹੋ ਗਈ। 1 ਅਕਤੂਬਰ ਨੂੰ, ਅਹਿਮਦ ਪਟੇਲ ਦਾ ਕੋਰੋਨਾ ਵਾਇਰਸ ਟੈਸਟ ਪੌਜ਼ਟਿਵ ਆਏ ਸਨਤੇ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ 'ਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ 71 ਸਾਲ ਦੀ ਉਮਰ ਵਿੱਚ 25 ਨਵੰਬਰ ਨੂੰ ਮੌਤ ਹੋ ਗਈ।
ਫਿਲਮ ਇੰਡਸਟਰੀ ਦੇ ਵੱਡੇ ਸਿਤਾਰੇ:
ਇਰਫਾਨ ਖਾਨ
ਅਦਾਕਾਰ ਇਰਫਾਨ ਖਾਨ, ਜਿਸ ਨੂੰ ਸਾਲ 2011 ਵਿੱਚ ਪਦਮ ਸ਼੍ਰੀ ਅਤੇ 2012 ਵਿੱਚ 60 ਵਾਂ ਰਾਸ਼ਟਰੀ ਫਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਨੇ ਵੀ ਸਾਲ 2020 ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਲੰਮੀ ਬਿਮਾਰੀ ਤੋਂ ਬਾਅਦ ਅਦਾਕਾਰ ਇਰਫਾਨ ਖਾਨ ਦੀ 29 ਅਪ੍ਰੈਲ ਨੂੰ ਮੁੰਬਈ ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ।
ਰਿਸ਼ੀ ਕਪੂਰ
ਅਦਾਕਾਰ ਰਿਸ਼ੀ ਕਪੂਰ ਦੀ 30 ਅਪ੍ਰੈਲ ਨੂੰ ਕੈਂਸਰ ਨਾਲ ਮੌਤ ਹੋ ਗਈ ਸੀ। ਰਿਸ਼ੀ ਨੂੰ 4 ਵਾਰ ਫਿਲਮਫੇਅਰ ਅਵਾਰਡ ਵੀ ਮਿਲਿਆ ਹੈ। ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਨਾਮ ਇਸ ਸਾਲ ਨੂੰ ਅਲਵਿਦਾ ਕਹਿਣ ਵਾਲੇ ਸਿਤਾਰਿਆਂ ਵਿਚ ਸ਼ਾਮਲ ਹੈ।। 30 ਅਪ੍ਰੈਲ, 2020 ਨੂੰ 67 ਸਾਲ ਦੀ ਉਮਰ ਵਿਚ ਲੰਮੀ ਬਿਮਾਰੀ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਹ ਇੱਕ ਅਭਿਨੇਤਾ ਦੇ ਨਾਲ-ਨਾਲ ਇੱਕ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਵੀ ਸੀ।
ਸੁਸ਼ਾਂਤ ਸਿੰਘ ਰਾਜਪੂਤ
ਬਾਲੀਵੁੱਡ ਦੇ ਨੌਜਵਾਨ ਅਤੇ ਉੱਭਰਦੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ 2020 ਨੂੰ ਖੁਦਕੁਸ਼ੀ ਕਰ ਲਈ। ਛੋਟੇ ਜਿਹੇ ਕਸਬੇ ਤੋਂ ਬਾਲੀਵੁੱਡ ਸੁਪਨੇ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਮੁੰਬਈ ਪਹੁੰਚੇ ਸੀ ਤੇ 14 ਜੂਨ 2020 ਨੂੰ ਸੁਸ਼ਾਂਤ ਸਿੰਘ ਆਪਣੇ ਘਰ ਵਿੱਚ ਪੱਖੇ ਨਾਲ ਲਟਕਦੇ ਮਿਲੇ ਸੀ। 34 ਸਾਲ ਦੀ ਉਮਰ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੀ ਅਚਾਨਕ ਮੌਤ ਨੇ ਦੇਸ਼ ਭਰ ਵਿੱਚ ਆਤਮ ਹੱਤਿਆ ਜਾਂ ਕਤਲ ਦੀ ਬਹਿਸ ਛੇੜ ਦਿੱਤੀ। ਫਿਲਹਾਲ ਮਾਮਲਾ ਸੀਬੀਆਈ ਕੋਲ ਹੈ ਅਤੇ ਇਸ ਦੀ ਅੰਤਮ ਰਿਪੋਰਟ ਸਾਹਮਣੇ ਨਹੀਂ ਆਈ ਹੈ।
ਸਰੋਜ ਖਾਨ
ਫਿਲਮ ਇੰਡਸਟਰੀ ਦੀ ਪਹਿਲੀ ਮਹਿਲਾ ਕੋਰੀਓਗ੍ਰਾਫਰ ਸਰੋਜ ਖਾਨ ਦੀ 3 ਜੁਲਾਈ 2020 ਨੂੰ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਉਹ 71 ਸਾਲਾਂ ਦੀ ਸੀ। ਸਰੋਜ ਖਾਨ ਨੇ ਸਿਰਫ 3 ਸਾਲ ਦੀ ਉਮਰ ਤੋਂ ਬਤੌਰ ਬਾਲ ਕਲਾਕਾਰ ਵਜੋਂ ਫਿਲਮ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। 68 ਸਾਲਾਂ ਦੇ ਕਰੀਅਰ ਵਿਚ ਸਰੋਜ ਖਾਨ ਨੇ ਕਈ ਮਸ਼ਹੂਰ ਅਦਾਕਾਰਾਂ ਅਤੇ ਅਭਿਨੇਤਰੀਆਂ ਦੀ ਕੋਰੀਓਗ੍ਰਾਫੀ ਕੀਤੀ ਹੈ ਜਿਸ ਵਿਚ ਮਾਧੁਰੀ ਦੀਕਸ਼ਿਤ, ਸ਼੍ਰੀਦੇਵੀ, ਐਸ਼ਵਰਿਆ ਰਾਏ ਬੱਚਨ, ਕਰੀਨਾ ਕਪੂਰ, ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਸ਼ਾਮਲ ਹਨ।
ਖੇਡ ਜਗਤ -
# ਡਿਏਗੋ ਮਾਰਾਡੋਨਾ
ਅਰਜਨਟੀਨਾ ਦੇ ਮਸ਼ਹੂਰ ਫੁੱਟਬਾਲ ਖਿਡਾਰੀ ਡਿਏਗੋ ਮਾਰਾਡੋਨਾ ਦੀ 25 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਾਰਾਡੋਨਾ ਫੁੱਟਬਾਲ ਦੇ ਮੈਦਾਨ ’ਚ ਜਿੰਨੇ ਸਨਮਾਨਤ ਖਿਡਾਰੀ ਸਨ, ਮੈਦਾਨ ਤੋਂ ਬਾਹਰ ਉਨ੍ਹਾਂ ਦੀ ਜ਼ਿੰਦਗੀ ਓਨੀ ਹੀ ਹਲਚਲ ਭਰੀ ਸੀ। ਉਨ੍ਹਾਂ ’ਤੇ ਨਸ਼ਾ ਕਰਨ ਦੇ ਦੋਸ਼ ਵੀ ਲੱਗੇ ਸਨ। ਮਾਰਾਡੋਨਾ ਨੇ ਸਾਲ 1986 ਦੀ ਵਿਸ਼ਵ ਕੱਪ ਜਿੱਤ ’ਚ ਅਰਜਨਟੀਨਾ ਲਈ ਮੁੱਖ ਭੂਮਿਕਾ ਨਿਭਾਈ ਸੀ। ਇਸ ਟੂਰਨਾਮੈਂਟ ਦੇ ਫਾਈਨਲ ਦੌਰਾਨ ਇਕ ਵਿਵਾਦਗ੍ਰਸਤ ਗੋਲ ਨੂੰ ‘ਹੈਂਡ ਆਫ ਗੌਡ’ ਦਾ ਨਾਂ ਦਿੱਤਾ ਗਿਆ ਸੀ।
#ਕੋਬੇ ਬ੍ਰਾਇਅੰਟ
ਅਮਰੀਕਾ ਦੇ ਸਦਾਬਹਾਰ ਬਾਸਕਟਬਾਲ ਚੈਂਪੀਅਨ ਕੋਬੇ ਬ੍ਰਾਇਅੰਟ ਅਤੇ ਉਨ੍ਹਾਂ ਦੀ ਬੇਟੀ ਜਾਨਾ ਸਮੇਤ 9 ਲੋਕਾਂ ਦੀ ਕੈਲੇਫੋਰਨੀਆ ਦੇ ਕਲਬਸਸ ਵਿਚ ਹੋਏ ਹੇਲੀਕਾਪਟਰ ਹਾਦਸੇ ਵਿਚ ਮੌਤ ਹੋਈ ਸੀ। 41 ਸਾਲਾ ਕੋਬੇ ਬ੍ਰਾਇਅੰਟ ਪੰਜ ਵਾਰ ਯੂਐਸ ਦੀ ਰਾਸ਼ਟਰੀ ਟੀਮ ਦਾ ਮੈਂਬਰ ਰਿਹਾ ਹੈ। ਉਸ ਨੂੰ ਮਹਾਨ ਬਾਸਕਟਬਾਲ ਖਿਡਾਰੀ ਦੱਸਿਆ ਜਾ ਰਿਹਾ ਹੈ।