PM Modi: ਪ੍ਰਧਾਨ ਮੰਤਰੀ ਦੀ ਲੋਕਾਂ ਨੂੰ ਅਪੀਲ, 22 ਜਨਵਰੀ ਨੂੰ ਅਯੁੱਧਿਆ ਨਾ ਆਇਉ, ਜਾਣੋ ਕਾਰਨ
Published : Dec 30, 2023, 5:19 pm IST
Updated : Dec 30, 2023, 5:19 pm IST
SHARE ARTICLE
Pm Modi
Pm Modi

22 ਜਨਵਰੀ ਦੀ ਰਾਮ ਲੋਕਾਂ ਨੂੰ ਘਰਾਂ ’ਚ ਸ਼੍ਰੀ ਰਾਮ ਜੋਤ ਜਗਾਉਣ ਅਤੇ ਦੀਵਾਲੀ ਮਨਾਉਣ ਦੀ ਕੀਤੀ ਅਪੀਲ

ਅਯੋਧਿਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਦੇਸ਼ ਦੇ ਨਾਗਰਿਕਾਂ ਨੂੰ 22 ਜਨਵਰੀ ਨੂੰ ਅਯੁੱਧਿਆ ਨਾ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ (ਰਾਮ ਲਲਾ ਦਾ ਪ੍ਰਾਣ ਪ੍ਰਤਿਸ਼ਠਾ ਦਾ) ਪ੍ਰੋਗਰਾਮ ਵਿਧੀਪੂਰਵਕ ਹੋਣ ਤੋਂ ਬਾਅਦ ਹੀ ਲੋਕ ਅਪਣੀ ਸਹੂਲਤ ਅਨੁਸਾਰ ਅਯੁੱਧਿਆ ਆਉਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਅਯੁੱਧਿਆ ਦਾ ਦੌਰਾ ਕੀਤਾ ਅਤੇ 22 ਜਨਵਰੀ ਨੂੰ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਪਹਿਲਾਂ ਇਕ ਰੈਲੀ ਨੂੰ ਸੰਬੋਧਨ ਕੀਤਾ। ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਚੱਲ ਰਿਹਾ ਹੈ, ਜਿਸ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਹੋਵੇਗਾ, ਜਿਸ ’ਚ ਮੋਦੀ ਸ਼ਾਮਲ ਹੋਣਗੇ। 

ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਮੈਂ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ 22 ਜਨਵਰੀ ਨੂੰ ਅਯੁੱਧਿਆ ਆਉਣ ਦਾ ਮਨ ਨਾ ਬਣਾਉਣ। ਹਰ ਕੋਈ ਚਾਹੁੰਦਾ ਹੈ ਕਿ ਉਹ (ਲੋਕ) 22 ਜਨਵਰੀ ਨੂੰ ਵੇਖਣ ਲਈ ਅਯੁੱਧਿਆ ਆਉਣ ਪਰ ਤੁਸੀਂ ਇਹ ਵੀ ਜਾਣਦੇ ਹੋ ਕਿ ਹਰ ਕਿਸੇ ਦਾ ਆਉਣਾ ਸੰਭਵ ਨਹੀਂ ਹੈ।’’
ਉਨ੍ਹਾਂ ਕਿਹਾ, ‘‘ਹਰ ਕਿਸੇ ਲਈ ਅਯੁੱਧਿਆ ਪਹੁੰਚਣਾ ਬਹੁਤ ਮੁਸ਼ਕਲ ਹੈ, ਇਸ ਲਈ ਦੇਸ਼ ਭਰ ਦੇ ਰਾਮ ਭਗਤਾਂ ਨੂੰ, ਖਾਸ ਕਰ ਕੇ ਉੱਤਰ ਪ੍ਰਦੇਸ਼ ਦੇ ਰਾਮ ਭਗਤਾਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ 22 ਜਨਵਰੀ ਨੂੰ ਵਿਧੀਪੂਰਵਕ ਪ੍ਰੋਗਰਾਮ ਹੋ ਜਾਣ ਮਗਰੋਂ 23 ਜਨਵਰੀ ਤੋਂ ਬਾਅਦ ਅਪਣੀ ਸਹੂਲਤ ਅਨੁਸਾਰ ਅਯੁੱਧਿਆ ਆਉ। 22 ਜਨਵਰੀ ਨੂੰ ਅਯੁੱਧਿਆ ਆਉਣ ਦਾ ਮਨ ਨਾ ਬਣਾਉ।’’

ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ, ‘‘ਅਸੀਂ ਭਗਤ ਅਜਿਹਾ ਕੰਮ ਨਹੀਂ ਕਰ ਸਕਦੇ ਕਿ ਭਗਵਾਨ ਰਾਮ ਨੂੰ ਦੁੱਖ ਹੋਵੇ। ਭਗਵਾਨ ਸ਼੍ਰੀ ਰਾਮ ਜੀ ਆ ਰਹੇ ਹਨ, ਇਸ ਲਈ ਸਾਨੂੰ ਵੀ ਕੁੱਝ ਦਿਨ ਉਡੀਕ ਕਰਨੀ ਚਾਹੀਦੀ ਹੈ। ਜੇ ਤੁਸੀਂ ਸਾਢੇ ਪੰਜ ਸੌ ਸਾਲ ਇੰਤਜ਼ਾਰ ਕੀਤਾ ਹੈ, ਤਾਂ ਕੁੱਝ ਹੋਰ ਦਿਨ ਉਡੀਕ ਕਰੋ। ਇਸ ਲਈ ਸੁਰੱਖਿਆ ਅਤੇ ਵਿਵਸਥਾ ਦੇ ਲਿਹਾਜ਼ ਨਾਲ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰ ਕੇ ਭਗਵਾਨ ਰਾਮ ਦੇ ਦਰਸ਼ਨ ਕਰੋ, ਅਯੁੱਧਿਆ ਦਾ ਨਵਾਂ, ਸ਼ਾਨਦਾਰ, ਮੰਦਰ ਆਉਣ ਵਾਲੀਆਂ ਸਦੀਆਂ ਤਕ ਦਰਸ਼ਨਾਂ ਲਈ ਉਪਲਬਧ ਹੈ।’’

ਉਨ੍ਹਾਂ ਇਹ ਵੀ ਕਿਹਾ, ‘‘ਮੈਂ ਅਯੁੱਧਿਆ ਦੀ ਇਸ ਪਵਿੱਤਰ ਧਰਤੀ ਤੋਂ 140 ਕਰੋੜ ਦੇਸ਼ ਵਾਸੀਆਂ ਨੂੰ ਪ੍ਰਾਰਥਨਾ ਕਰ ਰਿਹਾ ਹਾਂ, ਭਗਵਾਨ ਰਾਮ ਦੀ ਨਗਰੀ ਤੋਂ ਪ੍ਰਾਰਥਨਾ ਕਰ ਰਿਹਾ ਹਾਂ ਕਿ 22 ਜਨਵਰੀ ਨੂੰ ਜਦੋਂ ਭਗਵਾਨ ਰਾਮ ਅਯੁੱਧਿਆ ’ਚ ਬਿਰਾਜਮਾਨ ਹੋਣ ਤਾਂ ਤੁਸੀਂ ਅਪਣੇ ਘਰਾਂ ’ਚ ਸ਼੍ਰੀ ਰਾਮ ਜੋਤ ਜਗਾਉ ਅਤੇ ਦੀਵਾਲੀ ਮਨਾਉ। ਸ਼ਾਮ ਨੂੰ ਪੂਰੇ ਭਾਰਤ ’ਚ ਰੌਸ਼ਨੀ ਚੋਣੀ ਚਾਹੀਦੀ ਹੈ।’’

ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਅਯੁੱਧਿਆ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼-ਦੁਨੀਆਂ ਦੇ ਮਹਿਮਾਨਾਂ ਦਾ ਸਵਾਗਤ ਕਰਨ ਲਈ ਤਿਆਰ ਰਹਿਣ। ਮੋਦੀ ਨੇ ਅਯੁੱਧਿਆ ਨੂੰ ਸਾਫ ਸੁਥਰਾ ਬਣਾਉਣ ਦੀ ਅਪੀਲ ਕੀਤੀ ਅਤੇ ਦੇਸ਼ ਭਰ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਵਿਸ਼ਾਲ ਰਾਮ ਮੰਦਰ ਦੇ ਨਿਰਮਾਣ ਤੋਂ ਪਹਿਲਾਂ 14 ਜਨਵਰੀ ਤੋਂ 22 ਜਨਵਰੀ ਤਕ ਦੇਸ਼ ਦੇ ਸਾਰੇ ਤੀਰਥ ਸਥਾਨਾਂ ’ਤੇ ਵੱਡੇ ਪੱਧਰ ’ਤੇ ਸਫਾਈ ਮੁਹਿੰਮ ਚਲਾਉਣ। ਉਨ੍ਹਾਂ ਲੋਕਾਂ ਨੂੰ 14 ਜਨਵਰੀ ਤੋਂ 22 ਜਨਵਰੀ ਤਕ ਸਵੱਛਤਾ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਮਕਰ ਸੰਕ੍ਰਾਂਤੀ ਦੇ ਦਿਨ ਤੋਂ ਹੀ ਸਵੱਛਤਾ ਦੀ ਵੱਡੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement