ਭਾਰਤ ਲਿਆਦੇਂ ਗਏ ਅਗਸਤਾ ਵੇਸਟਲੈਂਡ ਮਾਮਲੇ ਦੇ 2 ਹੋਰ ਦਲਾਲ
Published : Jan 31, 2019, 11:04 am IST
Updated : Jan 31, 2019, 11:04 am IST
SHARE ARTICLE
Agusta Westland
Agusta Westland

ਅਗਸਤਾ ਵੇਸਟਲੈਂਡ ਹੈਲੀਕਾਪਟਰ ਮਾਮਲੇ ਵਿਚ ਕ੍ਰਿਸ਼ਚਨ ਮਿਸ਼ੇਲ ਨੂੰ ਭਾਰਤ ਲਿਆਉਣ...

ਨਵੀਂ ਦਿੱਲੀ : ਅਗਸਤਾ ਵੇਸਟਲੈਂਡ ਹੈਲੀਕਾਪਟਰ ਮਾਮਲੇ ਵਿਚ ਕ੍ਰਿਸ਼ਚਨ ਮਿਸ਼ੇਲ ਨੂੰ ਭਾਰਤ ਲਿਆਉਣ ਤੋਂ ਬਾਅਦ ਏਜੰਸੀਆਂ ਨੂੰ 2 ਹੋਰ ਦਲਾਲਾਂ ਨੂੰ ਫੜਨ ਵਿਚ ਕਾਮਯਾਬੀ ਮਿਲੀ ਹੈ। ਭਾਰਤੀ ਏਜੰਸੀਆਂ ਨੇ ਦੁਬਈ ਦੇ ਅਕਾਊਟੈਂਟ ਰਾਜੀਵ ਸ਼ਮਸ਼ੇਰ ਬਹਾਦਰ ਸਕਸੈਨਾ ਅਤੇ ਦੀਪਕ ਤਲਵਾਰ ਨੂੰ ਭਾਰਤ ਹਵਾਲਗੀ ਕਰਵਾਉਣ ਵਿਚ ਸਫ਼ਲਤਾ ਮਿਲੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਰਾਜੀਵ ਸ਼ਮਸ਼ੇਰ ਬਹਾਦਰ ਸਕਸੈਨਾ 3,600 ਕਰੋੜ ਰੁਪਏ ਦੇ ਅਗਸਤਾ ਵੇਸਟਲੈਂਡ VVIP ਹੈਲੀਕਾਪਟਰ ਕੇਸ ਵਿਚ ਲੋੜ ਹੈ।

Agusta Westland CaseAgusta Westland Case

ਉਥੇ ਹੀ ਦੀਪਕ ਤਲਵਾਰ ਵਿਦੇਸ਼ੀ ਫਡਿੰਗ ਦੇ ਜਰੀਏ ਪ੍ਰਾਪਤ 90 ਕਰੋੜ ਰੁਪਏ ਤੋਂ ਜਿਆਦਾ ਦੀ ਰਾਸ਼ੀ ਦਾ ਦੁਰਪ੍ਰਯੋਗ ਕਰਨ ਦੇ ਮਾਮਲੇ ਵਿਚ ED ਅਤੇ CBI ਦੀ ਲੋੜ ਵਾਲੀ ਸੂਚੀ ਵਿਚ ਹਨ। ਇਨ੍ਹਾਂ ਨੂੰ ਤੜਕੇ ਕਰੀਬ ਡੇਢ ਵਜੇ ਵਿਸ਼ੇਸ਼ ਜਹਾਜ਼ ਤੋਂ ਦਿੱਲੀ ਲਿਆਇਆ ਗਿਆ। ED ਨੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਬਾਅਦ ਵਿਚ ਦਿਨ ‘ਚ ਇਥੇ ਇਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਦੁਬਈ ਪ੍ਰਸ਼ਾਸਨ ਨੇ ਭਾਰਤੀ ਏਜੰਸੀਆਂ ਦੇ ਅਨੁਰੋਧ ਉਤੇ ਦੋਨਾਂ ਨੂੰ ਬੁੱਧਵਾਰ ਨੂੰ ਫੜਿਆ ਸੀ।

Agusta Westland CaseAgusta Westland Case

ਇਸ ਮਾਮਲੇ ਵਿਚ ਸਾਥੀ ਮੁਲਜ਼ਮ ਅਤੇ ਵਿਚੋਲੇ ਬ੍ਰੀਟਿਸ਼ ਨਾਗਰਿਕ ਕ੍ਰਿਸ਼ਚੀਅਨ ਜੈਸ ਮਿਸ਼ੇਲ ਨੂੰ ਹਾਲ ਹੀ ਵਿਚ ਦੁਬਈ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਇਆ ਗਿਆ ਸੀ। ਉਹ ਹੁਣ ਕਾਨੂੰਨੀ ਹਿਰਾਸਤ ਵਿਚ ਹਨ। ਸਕਸੈਨਾ ਦੇ ਵਕੀਲਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ  ਦੇ ਵਿਰੁਧ ਸੰਯੁਕਤ ਅਰਬ ਅਮੀਰਾਤ ਵਿਚ ਹਵਾਲਗੀ ਦੀ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਭਾਰਤ ਭੇਜਦੇ ਸਮੇਂ ਉਨ੍ਹਾਂ ਦੇ ਪਰਵਾਰ ਜਾਂ ਵਕੀਲਾਂ ਨਾਲ ਸੰਪਰਕ ਕਰਨ ਨਹੀਂ ਦਿਤਾ ਗਿਆ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement