ਹਰਿਆਣਾ ਸਰਕਾਰ ਬਣਾਏਗੀ ਡੰਗਰਾਂ ਦੇ ਜਨਮ ਸਰਟੀਫਿਕੇਟ, ਪਸ਼ੂ ਬਿਮਾਰ ਹੋਣ 'ਤੇ ਘਰ ਆਵੇਗਾ ਡਾਕਟਰ
Published : Jan 31, 2019, 4:04 pm IST
Updated : Jan 31, 2019, 4:04 pm IST
SHARE ARTICLE
Cattle Farm
Cattle Farm

ਪਸ਼ੂ ਧਨ ਮਾਮਲੇ ਵਿਚ ਅਵੱਲ ਹਰਿਆਣਾ ਵਿਚ ਹੁਣ ਗਾਵਾਂ ਅਤੇ ਮੱਝਾਂ ਦੇ ਜਨਮ ਸਰਟੀਫਿਕੇਟ ਬਣਨਗੇ। ਇਸ ਜਨਮ ਸਰਟੀਫਿਕੇਟ ਵਿਚ ਉਸਦੇ ਮਾਤਾ-ਪਿਤਾ ਤੋਂ ਇਲਾਵਾ...

ਚੰਡੀਗੜ੍ਹ : ਪਸ਼ੂ ਧਨ ਮਾਮਲੇ ਵਿਚ ਅਵੱਲ ਹਰਿਆਣਾ ਵਿਚ ਹੁਣ ਗਾਵਾਂ ਅਤੇ ਮੱਝਾਂ ਦੇ ਜਨਮ ਸਰਟੀਫਿਕੇਟ ਬਣਨਗੇ। ਇਸ ਜਨਮ ਸਰਟੀਫਿਕੇਟ ਵਿਚ ਉਸਦੇ ਮਾਤਾ-ਪਿਤਾ ਤੋਂ ਇਲਾਵਾ ਪਸ਼ੂ ਦੀ ਵੀ ਫੋਟੇ ਹੋਵੇਗੀ। ਇਸਦੇ ਨਾਲ ਹੀ ਉਸਦੀ ਨਸਲ ਦੀ ਜਾਣਕਾਰੀ ਵੀ ਹੋਵੇਗੀ। ਇਹ ਜਨਮ ਸਰਟੀਫਿਕੇਟ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤਾ ਜਾਵੇਗਾ। ਇਸ ਜਨਮ ਸਰਟੀਫਿਕੇਟ ਨਾਲ ਪਸ਼ੂ ਪਾਲਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਇਸਦੇ ਨਾਲ ਸੂਬੇ ਵਿਚ 30 ਲੱਖ ਪਸ਼ੂ ਪਾਲਕ ਪਰਵਾਰਾਂ ਨੂੰ ਪਸ਼ੂਆਂ ਨੂੰ ਹੋਣ ਵਾਲੀ ਦਿੱਕਤਾਂ ਨੂੰ ਲੈ ਕੇ ਚਿੰਤਾ ਕਰਨ ਦੀ ਜਰੂਰਤ ਨਹੀਂ ਹੋਵੇਗੀ।

Haryana Cattle Farm Haryana Cattle Farm

ਕਿਸੇ ਵੀ ਤਰ੍ਹਾਂ ਦੀ ਦਿੱਕਤ ਹੋਣ ਉਤੇ ਉਸ ਨੇ ਮੋਬਾਇਲ ਉਤੇ ਸਿਰਫ਼ ਜਾਣਕਾਰੀ ਦਰਜ ਕਰਨੀ ਹੈ। ਇਸ ਜਾਣਕਾਰੀ ਨੂੰ ਪੜ੍ਹ ਕੇ ਸਬੰਧਤ ਇਲਾਕੇ ਦਾ ਵੀ.ਐਲ.ਡੀ.ਏ ਦੇ ਮੋਬਾਇਲ ਉੱਤੇ ਪਹੁੰਚ ਜਾਵੇਗਾ। ਕੁਝ ਹੀ ਦਿਨ ਬਾਅਦ ਪਸ਼ੂ ਪਾਲਨ ਵਿਭਾਗ ਦਾ ਅਧਿਕਾਰੀ ਪਸ਼ੂ ਪਾਲਕ ਦੇ ਘਰ ਪਹੁੰਚ ਜਾਵੇਗਾ। ਇਲਾਜ਼ ਤੋਂ ਬਾਅਦ ਵੀ.ਐਲ.ਡੀ.ਏ ਨੂੰ ਵੀ ਪਸ਼ੂ ਦੀ ਡਿਟੇਲ ਐਪ ਉੱਤੇ ਦਰਜ ਕਰਨੀ ਹੋਵੇਗੀ। ਇਸ ਨਾਲ ਵਿਭਾਗ ਕੋਲ ਵੀ ਮੈਸੇਜ਼ ਪਹੁੰਚ ਜਾਵੇਗਾ ਕਿ ਵੀ.ਐਲ.ਡੀ.ਏ ਨੇ ਕਿਸ ਬਿਮਾਰੀ ਦਾ ਇਲਾਜ਼ ਕੀਤਾ ਹੈ।

Shahiwal Cow Shahiwal Cow

ਜੇਕਰ ਕੋਈ ਵੀ.ਐਲ.ਡੀ.ਏ ਸਮੇਂ ਸਿਰ ਇਲਾਜ਼ ਨਹੀਂ ਕਰਦਾ ਤਾਂ ਵਿਭਾਗ ਦੇ ਮੋਨਿਟਰਿੰਗ ਅਫ਼ਸਰ ਉਸ ਤੋਂ ਜਵਾਬ ਮੰਗ ਸਕੇਗਾ। ਇਸ ਐਪ ਵਿਚ ਪਸ਼ੂ ਦੇ ਜਨਮ ਤੋਂ ਲੈ ਕੇ ਉਸਦੇ ਮਾਤਾ-ਪਿਤਾ, ਉਮਰ, ਨਸਲ, ਫੋਟੋ ਉਸਦੇ ਵੈਕਸੀਨੇਸ਼ਨ, ਦੁੱਧ ਦੀ ਮਾਤਰਾ ਆਦਿ ਸਭ ਸ਼ਾਮਲ ਹੋਣਗੇ। ਐਪ ਅੱਪਲੋਡ ਕਰਨ ਤੋਂ ਬਾਅਦ ਯੂਜ਼ਰ ਦਾ ਨਾਮ ਅਤੇ ਪਾਸਵਰਡ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ 30 ਲੱਖ ਪਰਵਾਰਾਂ ਕੋਲ 98 ਲੱਖ ਪਸ਼ੂ ਹਨ।

Haryana Cattle Farm Haryana Cattle Farm

ਇਨ੍ਹਾਂ ਵਿਚੋਂ 78 ਲੱਖ ਗਾਵਾਂ ਅਤੇ ਮੱਝਾਂ ਹਨ। ਮੱਝਾਂ ਅਤੇ ਗਾਵਾਂ ਦੀ ਨਸਲ ਵਿਚ ਸੁਧਾਰ ਲਈ ਅਤੇ ਦੁੱਧ ਉਤਪਾਦਨ ਨੂੰ ਵਧਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਇਨ੍ਹਾਂ ਪਸ਼ੂਆਂ ਦੀ ਰਜਿਸਟ੍ਰੇਸ਼ਨ ਪ੍ਰੀਕ੍ਰਿਆ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਭਵਿੱਖ ਵਿਚ ਦੁਧਾਰੂ ਅਤੇ ਚੰਗੀ ਨਸਲ ਵਾਲੇ ਪਸ਼ੂਆਂ ਦਾ ਰਿਕਾਰਡ ਰੱਖਣਾ ਸੌਖਾਲਾ ਹੋ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement