
ਹੁਣ ਉਹ ਦਿਨ ਗਏ ਜਦੋਂ ਖੇਤ ਵਿੱਚ ਹਰਾ ਚਾਰਾ ਉਗਾਉਣ ਲਈ ਮਿਹਨਤ ਕਰਨੀ ਪੈਂਦੀ ਸੀ। ਹੁਣ ਪਸ਼ੂ ਪਾਲਕ ਇੱਕ ਟ੍ਰੇਅ ਵਿੱਚ ਚਾਰਾ ਉਗਾ ਸਕਦੇ ਹਨ....
ਚੰਡੀਗੜ੍ਹ : ਹੁਣ ਉਹ ਦਿਨ ਗਏ ਜਦੋਂ ਖੇਤ ਵਿੱਚ ਹਰਾ ਚਾਰਾ ਉਗਾਉਣ ਲਈ ਮਿਹਨਤ ਕਰਨੀ ਪੈਂਦੀ ਸੀ। ਹੁਣ ਪਸ਼ੂ ਪਾਲਕ ਇੱਕ ਟ੍ਰੇਅ ਵਿੱਚ ਚਾਰਾ ਉਗਾ ਸਕਦੇ ਹਨ। ਇਹੀ ਨਹੀਂ ਇਹ ਚਾਰਾ ਖੇਤ ਵਿੱਚ ਉਗਾਏ ਚਾਰੇ ਨਾਲੋਂ ਦੁੱਗਣਾ ਪੌਸ਼ਟਿਕ ਹੁੰਦਾ ਹੈ। ਇਹ ਚਾਰਾ ਸਿਰਫ਼ 7 ਦਿਨਾਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਇਹ ਚਾਰਾ ਉਨ੍ਹਾਂ ਕਿਸਾਨਾਂ ਵਾਸਤੇ ਬਹੁਤ ਫ਼ਾਇਦੇਮੰਦ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ ਜਾਂ ਜੋ ਸ਼ਹਿਰ ਵਿੱਚ ਰਹਿੰਦੇ ਹਨ। ਕਿਸਾਨ ਦੁਧਾਰੂ ਪਸ਼ੂਆਂ ਨੂੰ ਖਵਾਉਣ ਲਈ ਚਾਰੇ ਤੇ ਹਰੇ ਘਾਹ ਦੇ ਬਦਲ ਵਜੋਂ ਹਾਈਡ੍ਰੋਪੋਨਿਕ ਢੰਗ ਨਾਲ ਉਗਾਏ ਗਏ ਚਾਰੇ ਨੂੰ ਇਸਤੇਮਾਲ ਕਰ ਸਕਦੇ ਹਨ।
Hydroponic Fodder
ਇਸ ਵਿਧੀ ਵਿੱਚ ਇੱਕ ਟ੍ਰੇਅ ਵਿੱਚ ਬਿਨਾਂ ਮਿੱਟੀ ਦੇ ਹੀ ਚਾਰਾ 7 ਤੋਂ 10 ਦਿਨਾਂ ਵਿੱਚ ਹੀ ਉੱਗ ਕੇ ਤਿਆਰ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਤਕਨੀਕ ਨਾਲ ਚਾਰੇ ਨੂੰ ਕਿਸੇ ਵੀ ਮੌਸਮ ਵਿੱਚ ਲਾਇਆ ਜਾ ਸਕਦਾ ਹੈ। ਖ਼ਾਸ ਗੱਲ ਹੈ ਕਿ ਦੁਧਾਰੂ ਪਸ਼ੂਆਂ ਦੇ ਦੁੱਧ ਵਧਾਉਣ ਵਿੱਚ ਇਹ ਚਾਰਾ ਦੂਜੇ ਹਰੇ ਚਾਰੇ ਦੀ ਤੁਲਨਾ ਵਿੱਚ ਜ਼ਿਆਦਾ ਸਹਾਈ ਹੁੰਦਾ ਹੈ। ਹਾਈਡ੍ਰੋਪੋਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਘਾਹ ਵਿੱਚ ਆਮ ਹਰੇ ਚਾਰੇ ਦੀ ਤੁਲਨਾ ਵਿੱਚ 40 ਫ਼ੀਸਦੀ ਜ਼ਿਆਦਾ ਪੋਸ਼ਣ ਹੁੰਦਾ ਹੈ। ਚਾਰਾ ਉਗਾਉਣ ਦੀ ਇਹ ਤਕਨੀਕ ਵਾਤਾਵਰਨ ਨੂੰ ਗੰਧਲਾ ਨਹੀਂ ਕਰਦੀ।
Hydroponic Fodder
ਇਸ ਤਕਨੀਕ ਵਿੱਚ ਹਰੇ ਚਾਰੇ ਲਈ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਕੀਟਨਾਸ਼ਕਾਂ ਦੇ ਵੀ ਕਾਫ਼ੀ ਘੱਟ ਪ੍ਰਯੋਗ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਤਿਆਰ ਕਰੋ ਹਾਈਡ੍ਰੋਪੋਨਿਕ ਚਾਰਾ (Hydroponic Fodder) ਇਸ ਤਕਨੀਕ ਵਿੱਚ ਚਾਰਾ ਕਣਕ, ਜੋ, ਮੱਕੀ, ਜਵਾਰ ਤੋਂ ਉਗਾਇਆ ਜਾ ਸਕਦਾ ਹੈ। ਮੱਕੇ ਦਾ ਚਾਰਾ ਬੀਜਣ ਲਈ ਲਈ 1.25 ਕਿੱਲੋਗਰਾਮ ਮੱਕੇ ਦੇ ਬੀਜ ਨੂੰ ਚਾਰ ਘੰਟੇ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ। ਫਿਰ ਉਸ ਨੂੰ 90X32 ਸੈ.ਮੀ. ਦੀ ਟ੍ਰੇਅ ਵਿੱਚ ਰੱਖ ਦਿੱਤਾ ਜਾਂਦਾ ਹੈ। ਜੂਟ ਦੇ ਬੋਰੇ ਨਾਲ ਢੱਕ ਦਿੰਦੇ ਹਨ।
Hydroponic Fodder
ਇਹ ਟ੍ਰੇਅ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਜਾਂ ਫਿਰ ਆਪਣੇ ਆਪ ਵੀ ਤਿਆਰ ਕਰ ਸਕਦੇ ਹੋ। ਇਹ ਪਲਾਸਟਿਕ ਜਾਂ ਟੀਨ ਦੀ ਤਿਆਰ ਕੀਤੀ ਜਾ ਸਕਦੀ ਹੈ।
ਤਿੰਨ ਦਿਨਾਂ ਤੱਕ ਇਸ ਨੂੰ ਢੱਕੇ ਰੱਖਣ ਨਾਲ ਇਹ ਪੁੰਗਰਨ ਲੱਗ ਜਾਂਦਾ ਹੈ। ਫਿਰ ਉਸ ਨੂੰ ਪੰਜ ਟ੍ਰੇਆਂ ਵਿੱਚ ਵੰਡ ਦੇਣਾ ਹੁੰਦਾ ਹੈ। ਹਰ ਦੋ-ਤਿੰਨ ਘੰਟੇ ਵਿੱਚ ਪਾਣੀ ਪਾਉਣਾ ਹੁੰਦਾ ਹੈ। ਟ੍ਰੇਅ ਵਿੱਚ ਛੇਕ ਹੁੰਦੇ ਹਨ। ਇਸ ਕਰਕੇ ਬੂਟਿਆਂ ਨੂੰ ਜਿੰਨੇ ਪਾਣੀ ਦੀ ਜ਼ਰੂਰਤ ਹੁੰਦੀ ਹੈ, ਓਨਾ ਪਾਣੀ ਹੀ ਰੁਕਦਾ ਹੈ। ਬਾਕੀ ਪਾਣੀ ਨਿਕਲ ਜਾਂਦਾ ਹੈ। ਇੱਕ ਹਫ਼ਤੇ ਵਿੱਚ ਇਹ ਹਰਾ ਚਾਰਾ ਤਿਆਰ ਹੋ ਜਾਂਦਾ ਹੈ। ਚਾਰਾ ਉਗਾਉਣ ਵਾਸਤੇ ਤਾਪਮਾਨ 15 ਤੋਂ 35 ਤੱਕ ਹੋਣਾ ਚਾਹੀਦਾ ਹੈ।
Hydroponic Fodder
ਟ੍ਰੇਅ ਵਿੱਚੋਂ ਕੱਢਣ ਉੱਤੇ ਇਹ ਚਾਰਾ ਇੱਕ ਮੈਟ ਦੀ ਤਰ੍ਹਾਂ ਦਿੱਸਦਾ ਹੈ। ਇੱਕ ਕਿੱਲੋਗ੍ਰਾਮ ਪੀਲਾ ਮੱਕਾ (CT-818) ਤੋਂ 3 .5 ਕਿੱਲੋਗਰਾਮ ਤੇ ਇੱਕ ਕਿੱਲੋਗਰਾਮ ਸਫ਼ੇਦ ਮੱਕਾ (GM-4) ਤੋਂ 5.5 ਕਿਲੋਗਰਾਮ ਹਾਈਡ੍ਰੋਪੋਨਿਕਸ ਹਰਾ ਚਾਰਾ ਤਿਆਰ ਹੁੰਦਾ ਹੈ। ਇਹ ਤਕਨੀਕ ਨਾਲ ਮਿਹਨਤ ਵੀ ਬਚਦੀ ਹੈ। ਖੇਤਾਂ ਵਿੱਚ ਕੰਮ ਕਰਨ ਲਈ ਕਾਫ਼ੀ ਮਿਹਨਤ ਦੀ ਜ਼ਰੂਰਤ ਪੈਂਦੀ ਹੈ ਜਦੋਂਕਿ ਇਸ ਤਕਨੀਕ ਵਿੱਚ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਰਹਿੰਦੀ। ਅਜਿਹੇ ਵਿੱਚ ਫ਼ਸਲਾਂ ਦੀ ਲਾਗਤ ਘੱਟ ਰਹਿੰਦੀ ਹੈ ਤੇ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਮਿਲਦਾ ਹੈ।
Hydroponic Fodder
ਹਾਈਡ੍ਰੋਪੋਨਿਕ ਤਕਨੀਕ ਨਾਲ ਬੂਟਿਆਂ ਨੂੰ ਜ਼ਿਆਦਾ ਆਕਸੀਜਨ ਮਿਲ ਜਾਂਦੀ ਹੈ। ਬੂਟੇ ਜ਼ਿਆਦਾ ਤੇਜ਼ ਰਫ਼ਤਾਰ ਨਾਲ ਤੱਤ ਨੂੰ ਸੋਖਦੇ ਹਨ। ਆਮ ਹਰੇ ਚਾਰੀਆਂ ਵਿੱਚ ਪ੍ਰੋਟੀਨ 10.7 ਫ਼ੀਸਦੀ ਹੁੰਦੀ ਹੈ ਜਦੋਂਕਿ ਹਾਈਡ੍ਰੋਪੋਨਿਕਸ ਹਰੇ ਚਾਰੇ ਵਿੱਚ ਪ੍ਰੋਟੀਨ 13.6 ਫ਼ੀਸਦੀ ਹੁੰਦੀ ਹੈ। ਹੋਰ ਜ਼ਿਆਦਾ ਜਾਣਕਾਰੀ ਲਈ “Hydroponic Fodder” ਲਿਖ ਕੇ ਸਰਚ ਕਰੋ।