ਕੇਵਲ ਤੰਦੁਰਸਤ ਪਸ਼ੂ ਹੀ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ-2019 'ਚ ਲੈ ਸਕਣਗੇ ਹਿੱਸਾ
Published : Jan 7, 2019, 6:41 pm IST
Updated : Jan 7, 2019, 6:41 pm IST
SHARE ARTICLE
Only healthy animal will consider eligible...
Only healthy animal will consider eligible...

ਪੰਜਾਬ ਸਰਕਾਰ ਵਲੋਂ ਕਾਰਵਾਏ ਜਾ ਰਹੀ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ-2019 ਵਿਚ ਕੇਵਲ ਬਿਮਾਰੀ ਰਹਿਤ ਤੰਦਰੁਸਤ ਪਸ਼ੂ ਹੀ ਹਿੱਸਾ ਲੈਣ...

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਕਾਰਵਾਏ ਜਾ ਰਹੀ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ-2019 ਵਿਚ ਕੇਵਲ ਬਿਮਾਰੀ ਰਹਿਤ ਤੰਦਰੁਸਤ ਪਸ਼ੂ ਹੀ ਹਿੱਸਾ ਲੈਣ ਲਈ ਯੋਗ ਸਮਝੇ ਜਾਣਗੇ। ਜਿਸ ਲਈ ਪਸ਼ੂ ਪਾਲਣ ਵਿਭਾਗ, ਪੰਜਾਬ ਨੇ ਹਦਾਇਤਾਂ ਜਾਰੀ ਕਰਦਿਆਂ ਦੁਧਾਰੂ ਪਸ਼ੂਆਂ ਦਾ ਟੀਕਾਕਰਣ ਸਰਟੀਫਿਕੇਟ ਲੈਣਾ ਅਤੇ ਘੋੜਿਆਂ ਲਈ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਹੈ। 

ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 11ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਦਾ ਆਯੋਜਨ 1 ਤੋਂ 4 ਫਰਵਰੀ, 2019 ਤੱਕ ਚੱਪੜਚਿੜੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਕੀਤਾ ਜਾ ਰਿਹਾ ਹੈ। ਜਿਸ ਵਿਚ ਉੱਤਰੀ ਭਾਰਤ ਤੋਂ ਵੱਖ-ਵੱਖ ਨਸਲਾਂ ਦੇ ਪਸ਼ੂ ਮੁਕਾਬਲਿਆਂ ਵਿਚ ਭਾਗ ਲੈਣਗੇ। ਜਿਸ ਲਈ ਇਹ ਅਤਿ ਜ਼ਰੂਰੀ ਹੈ ਕਿ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੇ ਸਾਰੇ ਜਾਨਵਰ ਤੰਦਰੁਸਤ ਹੋਣ ਤਾਂ ਜੋ ਕਿਸੇ ਬਿਮਾਰੀ ਤੋਂ ਪ੍ਰਭਾਵਿਤ ਜਾਨਵਰ ਤੋਂ ਹੋਰ ਜਾਨਵਰਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ। 

ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਇਸ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਵਿਚ ਉਹ ਪਸ਼ੂ ਹੀ ਭਾਗ ਲੈ ਸਕਣਗੇ ਜਿਨ੍ਹਾਂ ਦਾ ਮੂੰਹ-ਖੂਰ ਅਤੇ ਗਲਘੋਟੂ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾ ਚੁੱਕਿਆ ਹੋਵੇਗਾ। ਜਿਸ ਉਪਰੰਤ ਸਬੰਧਤ ਇਲਾਕੇ ਦੇ ਵੈਟਨਰੀ ਅਫ਼ਸਰ ਵਲੋਂ ਪਸ਼ੂ ਨੂੰ ਹੈਲਥ ਸਰਟੀਫਿਕੇਟ ਦਿਤਾ ਜਾਵੇਗਾ ਅਤੇ ਇਹਨਾਂ ਬਿਮਾਰੀਆਂ ਤੋਂ ਬਚਾਅ ਦਾ ਟੀਕਾਕਰਨ ਸਬੰਧੀ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।

ਇਸ ਚੈਂਪੀਅਨਸ਼ਿਪ ਵਿਚ ਕੇਵਲ ਉਹ ਜਾਨਵਰ ਹੀ ਮੇਲੇ ਵਿਚ ਭਾਗ ਲੈਣ ਸਕਣਗੇ ਜੋ ਪਸ਼ੂ ਪਾਲਣ ਵਿਭਾਗ ਵਿਚ ਰਜਿਸਟਰਡ ਹੋਣਗੇ। ਉਹਨਾਂ ਦੱਸਿਆ ਕਿ ਇਸ ਨੈਸ਼ਨਲ ਲਾਈਵਸਟੋਕ ਚੈਂਪੀਅਨਸ਼ਿਪ ਵਿੱਚ ਘੋੜਿਆਂ ਦੀਆਂ ਵੱਖ-ਵੱਖ ਨਸਲਾਂ ਭਾਗ ਲੈਂਦੀਆਂ ਹਨ ਅਤੇ ਇਹ ਦੇਖਣ ਵਿਚ ਆਇਆ ਹੈ ਕਿ ਘੋੜਿਆਂ ਵਿਚ ਗਲੈਂਡਰਜ਼ ਦੀ ਬਿਮਾਰੀ ਜੀਵਾਣੂਆਂ ਰਾਹੀਂ ਇਕ ਘੋੜੇ ਤੋਂ ਦੂਜੇ ਘੋੜੇ ਨੂੰ ਬਹੁਤ ਤੇਜ਼ੀ ਨਾਲ ਫੈਲਦੀ ਹੈ।

ਉਨ੍ਹਾਂ ਕਿਹਾ ਕਿ ਜਾਨਵਰਾਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੇ ਸਮੂਹ ਘੋੜਿਆਂ ਦੇ ਪਾਲਕਾਂ ਨੂੰ 11 ਜਨਵਰੀ, 2019 ਤੱਕ ਜਲੰਧਰ ਵਿਖੇ ਸਥਾਪਿਤ ਉੱਤਰੀ ਭਾਰਤ ਦੀ ਲਬਾਰਟਰੀ ਵਿਚ ਅਪਣੇ ਘੋੜਿਆਂ ਦੇ ਖੂਨ ਦੇ ਨਮੂਨੇ ਅਪਣੇ ਸਬੰਧਤ ਇਲਾਕੇ ਦੇ ਡਿਪਟੀ ਡਾਇਰੈਕਟਰ/ਵੈਟਨਰੀ ਅਫ਼ਸਰ ਰਾਹੀਂ ਭੇਜਣ ਲਈ ਕਿਹਾ ਗਿਆ ਹੈ।

ਉਨਾਂ ਦੱਸਿਆ ਕਿ ਇਸ ਲੈਬ ਵਲੋਂ ਘੋੜਿਆਂ ਦੀ ਗਲੈਂਡਰ ਬਿਮਾਰੀ ਸਬੰਧੀ ਖ਼ੂਨ ਦੇ ਨਮੁਨੇ ਦੀ ਰਿਪੋਰਟ ਨੈਗੇਟਿਵ ਹੋਣ ਦਾ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਹੀ ਘੋੜੇ ਮੇਲੇ ਵਿਚ ਭਾਗ ਲੈਣ ਦੇ ਯੋਗ ਸਮਝੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement