
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਰਾਮ ਅਵਤਾਰ ਵਿੱਖਣ ਤੋਂ ਬਾਅਦ ਹੁਣ ਪ੍ਰਿਅੰਕਾ ਗਾਂਧੀ ਵਾਡਰਾ ਦਾ ਦੁਰਗਾ ਅਵਤਾਰ ਦੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਕਾਂਗਰਸ......
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਰਾਮ ਅਵਤਾਰ ਵਿੱਖਣ ਤੋਂ ਬਾਅਦ ਹੁਣ ਪ੍ਰਿਅੰਕਾ ਗਾਂਧੀ ਵਾਡਰਾ ਦਾ ਦੁਰਗਾ ਅਵਤਾਰ ਦੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਕਾਂਗਰਸ ਦੇ ਉਤਸ਼ਾਹੀ ਕਰਮਚਾਰੀਆਂ ਨੇ ਪਾਰਟੀ ਸਕਤੱਰ ਪ੍ਰਿਅੰਕਾ ਗਾਂਧੀ ਦਾ ਕੁੰਭ ਮੇਲੇ 'ਚ ਵਿਵਾਦਿਤ ਪੋਸਟਰ ਲਗਾਇਆ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਉਨ੍ਹਾਂ ਦਾ ਇਹ ਪੋਸਟਰ ਕੁੰਭ ਮੇਲਾ ਖੇਤਰ 'ਚ ਆਉਣ ਵਾਲੇ ਬੰਧਵਾ ਸਥਿਤ ਲਿਟੇ ਹਨੁਮਾਨ ਮੰਦਰ ਦੇ ਕੋਲ ਲਗਵਾਇਆ ਗਿਆ।
Priyanka Gandhi Vadra Poster
ਇਸ 'ਚ ਪ੍ਰਿਅੰਕਾ ਗਾਂਧੀ ਮਹਿਸ਼ਾਸੁਰ ਮਰਦਿਨੀ ਮਾਂ ਦੁਰਗੇ ਦੇ ਰੂਪ 'ਚ ਨਜ਼ਰ ਆ ਰਹੀ ਹੈ। ਕੁੰਭ ਮੇਲੇ 'ਚ ਲੱਗੇ ਪ੍ਰਿਅੰਕਾ ਗਾਂਧੀ ਵਾਡਰਾ ਦੇ ਇਸ ਬੈਨਰ 'ਤੇ ਲਿਖਿਆ ਹੈ, ਕਾਂਗਰਸ ਦੀ ਦੁਰਗਾ ਕਰੇਗੀ ਆਂਸ਼ਤਰੁਵਾਂਦਾ ਹੱਤਿਆ। ਇਸਦੇ ਨਾਲ ਹੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਵੀ ਵੱਡੀ ਤਸਵੀਰ ਲਗਾਈ ਗਈ ਹੈ। ਸ਼ਹਿਰ ਪ੍ਰਯਾਗਰਾਜ ਕਾਂਗਰਸ ਕਮੇਟੀ ਦੇ ਸਕਤੱਰ ਇਰਸ਼ਾਦ ਉੱਲਾਹ ਅਤੇ ਕਾਂਗਰਸ ਕਰਮਚਾਰੀ ਅਨਿਲ ਚੌਧਰੀ ਦੇ ਚਿਹਰੇ ਵੀ ਬੈਨਰ 'ਚ ਨਜ਼ਰ ਆ ਰਹੇ ਹਨ।
Priyanka Gandhi Vadra Poster
ਬੈਨਰ 'ਚ ਦਾਅਵਾ ਕੀਤਾ ਗਿਆ ਹੈ ਕਿ ਔਰਤਾਂ ਦੀ ਸੁਰੱਖਿਆ, ਮਹਿੰਗਾਈ ਉੱਤੇ ਰੋਕ , ਨੌਜਵਾਨਾ ਨੂੰ ਰੋਜਗਾਰ, ਕਿਸਾਨਾਂ ਦੀ ਕਰਜ ਮਾਫੀ ਅਤੇ ਵਪਾਰੀਆਂ ਨੂੰ ਜੀਐਸਟੀ ਵਿਚ ਰਾਹਤ ਦੇਣ ਵਰਗੀ ਗੱਲਾਂ ਹੋਣਗੀਆਂ। ਇਰਸ਼ਾਦ ਉੱਲਾਹ ਦਾ ਕਹਿਣਾ ਹੈ ਕਿ ਕਿਸੇ ਸਮੇ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਕਿਹਾ ਸੀ ਅਤੇ ਪ੍ਰੀਅੰਕਾ ਗਾਂਧੀ 'ਚ ਇੰਦਰਾ ਗਾਂਧੀ ਦਾ ਅਕਸ ਹੈ, ਇਸ ਲਈ ਉਹ ਕਾਂਗਰਸ ਦੀ ਦੁਰਗਾ ਹੈ। ਪ੍ਰਿਅੰਕਾ ਆਉਣ ਵਾਲੇ ਚੋਣਾ 'ਚ ਬਹੁਤ ਉਲਟਫੇਰ ਕਰਾਂਗੀਆਂ ।
Priyanka Gandhi Vadra Poster
ਦੁਰਗਾ ਰੂਪ ਤੋਂ ਉਲਟਾ ਫਿਰ ਪਹਿਲਾਂ ਪ੍ਰਿਅੰਕਾ ਗਾਂਧੀ ਨੂੰ ਝਾਂਸੀ ਦੀ ਰਾਣੀ ਦੇ ਰੂਪ 'ਚ ਵਖਾਇਆ ਗਿਆ ਸੀ। ਇਹ ਪੋਸਟਰ ਯੂਪੀ ਦੇ ਗੋਰਖਪੁਰ 'ਚ ਕਾਂਗਰਸ ਕਰਮਚਾਰੀਆਂ ਵਲੋਂ ਲਗਾਏ ਗਏ ਸਨ ਅਤੇ ਨਾਲ ਹੀ ਪੋਸਟਰ 'ਚ ਨਾਰਾ ਦਿਤਾ ਗਿਆ ਕਿ ਗੋਰਖਪੁਰ ਦੀ ਇਹੀ ਪੁਕਾਰ, ਪ੍ਰਿਅੰਕਾ ਗਾਂਧੀ ਸੰਸਦ ਇਸ ਵਾਰ ਪ੍ਰਿਅੰਕਾ ਦੇ ਦੁਰਗੇ ਰੂਪ ਤੋਂ ਪਹਿਲਾਂ ਪਟਨਾ 'ਚ ਰਾਹੁਲ ਗਾਂਧੀ ਨੂੰ ਰਾਮ ਅਵਤਾਰ ਵਿਚ ਵਖਾਇਆ ਗਿਆ ਸੀ।
ਪਟਨਾ ਦੇ ਗਾਂਧੀ ਮੈਦਾਨ ਵਿਚ ਕਾਂਗਰਸ ਦੀ ਤਿੰਨ ਫਰਵਰੀ ਨੂੰ ਜਨ ਇਛਾ ਰੈਲੀ ਹੋਣ ਵਾਲੀ ਹੈ ਅਤੇ ਇਸ ਨੂੰ ਲੈ ਕੇ ਪਟਨਾ ਦੀਆਂ ਸੜਕਾਂ 'ਤੇ ਕਾਂਗਰਸ ਨੇ ਜੋ ਪੋਸਟਰ ਲਗਾਏ ਹਨ ਉਸ 'ਚ ਰਾਹੁਲ ਗਾਂਧੀ ਨੂੰ ਭਗਵਾਨ ਰਾਮ ਦੇ ਰੂਪ 'ਚ ਵਖਾਇਆ ਗਿਆ ਹੈ। ਪੋਸਟਰ 'ਚ ਵਿਰੋਧੀ ਪੱਖ 'ਤੇ ਤੰਜ ਕਸਦੇ ਹੋਏ ਲਿਖਿਆ ਗਿਆ ਹੈ, ਉਹ ਰਾਮ ਨਾਮ ਜਪਦੇ ਰਹੇ, ਤੁਸੀ ਰਾਮ ਬਣ ਕੇ ਜਿਓ। ਦੱਸ ਦਈਏ ਕਿ ਉਸਦੇ ਹੇਠਾਂ ਕਾਂਗਰਸ ਨੇਤਾ ਵਿਜੈ ਕੁਮਾਰ ਸਿੰਘ ਦਾ ਨਾਮ ਲਿਖਿਆ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਸ਼ਿਵ ਭਗਤ ਦੇ ਰੂਪ ਵਿਚ ਵਖਾਇਆ ਗਿਆ ਸੀ।