
ਉੱਤਰ ਭਾਰਤ ਦਾ ਮੌਸਮ ਵਾਰ - ਵਾਰ ਬਦਲ ਰਿਹਾ.....
ਨਵੀਂ ਦਿੱਲੀ : ਉੱਤਰ ਭਾਰਤ ਦਾ ਮੌਸਮ ਵਾਰ - ਵਾਰ ਬਦਲ ਰਿਹਾ ਹੈ। ਦਿੱਲੀ - ਐਨਸੀਆਰ ਸਮੇਤ ਉੱਤਰ ਭਾਰਤ ਦੇ ਹੋਰ ਇਲਾਕਿਆਂ ਵਿਚ ਅਸਮਾਨ ਵਿਚ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਮੈਦਾਨੀ ਇਲਾਕਿਆਂ ਵਿਚ ਮੀਂਹ ਹੋ ਸਕਦਾ ਹੈ। ਮੀਂਹ ਹੋਣ ਦੇ ਨਾਲ ਹੀ ਮੌਸਮ ਵੀ ਕਰਵਟ ਲਵੇਗਾ ਅਤੇ ਠੰਡ ਵਧੇਗੀ।
Cold
ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਬਰਫ਼ਵਾਰੀ ਵੀ ਹੋ ਰਹੀ ਹੈ। ਜਿਸ ਦੇ ਚਲਦੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਬਰਫੀਲੀਆਂ ਹਵਾਵਾਂ ਚੱਲ ਰਹੀਆਂ ਹਨ। ਇੰਨਾ ਹੀ ਨਹੀਂ ਵਰਖਾ ਹੋਣ ਦੇ ਨਾਲ ਹੀ ਲੋਕਾਂ ਨੂੰ ਠੰਡ ਝੱਲਣੀ ਪਵੇਗੀ। ਇਸ ਸੰਬੰਧ ਵਿਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲੋਕ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਖਾਸ ਇੰਤਜ਼ਾਮ ਰੱਖਣ। ਵੱਧ ਤੋਂ ਵੱਧ ਗਰਮ ਕੱਪੜੇ ਪਾ ਕੇ ਨਿਕਲਣ।
Cold
ਇਸ ਦੇ ਨਾਲ ਹੀ ਮੀਂਹ ਤੋਂ ਬਚਣ ਦੇ ਇੰਤਜਾਮ ਵੀ ਕੀਤੇ ਜਾਣ। ਉਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮੁੜਦੀ ਠੰਡ ਹੈ ਜੋ ਸਹਿਤ ਦੇ ਲਿਹਾਜ਼ ਨਾਲ ਜਿਆਦਾ ਨੁਕਸਾਨ ਦਾਇਕ ਹੋ ਸਕਦੀ ਹੈ।