11 ਘੰਟੇ, 23 ਮਾਸੂਮ ਬੱਚੇ ਅਤੇ ਇਕ ਬਦਮਾਸ਼, ਪੁਲਿਸ ਨੇ ਇਵੇਂ ਪੂਰਾ ਕੀਤਾ ਬਚਾਅ ਅਭਿਆਨ
Published : Jan 31, 2020, 11:16 am IST
Updated : Jan 31, 2020, 12:56 pm IST
SHARE ARTICLE
File Photo
File Photo

ਪੂਰੀ ਘਟਨਾ ਦੀ ਪੁਲਿਸ ਕਰ ਰਹੀ ਹੈ ਹਰ ਪਾਸਿਓ ਜਾਂਚ

ਲਖਨਉ : ਅੱਜ ਸ਼ੁੱਕਰਵਾਰ ਸਵੇਰੇ ਤੜਕੇ 1 ਵਜੇ ਉੱਤਰ ਪ੍ਰਦੇਸ਼ ਦੇ ਫਰੁਖਾਬਾਦ ਵਿਚ ਯੂਪੀ ਪੁਲਿਸ ਨੇ ਇਕ ਵੱਡੇ ਆਪਰੇਸ਼ਨ ਨੂੰ ਅੰਜ਼ਾਮ ਦੇ ਕੇ 23 ਬੱਚਿਆਂ ਨੂੰ ਇਕ ਬਦਮਾਸ਼ ਦੀ ਕੈਦ ਤੋਂ ਸੁਰੱਖਿਅਤ ਛੁਡਾ ਲਿਆ ਹੈ। ਆਪਰੇਸ਼ਨ ਇੰਨਾਂ ਖਤਰਨਾਕ ਹੋ ਚੁੱਕਿਆ ਸੀ ਕਿ ਗੱਲ ਐਨਐਸਜੀ ਨੂੰ ਬਲਾਉਣ ਤੱਕ ਪਹੁੰਚ ਗਈ ਸੀ ਕਿਉਂਕਿ ਹਥਿਆਰਬੰਦ ਬਦਮਾਸ਼ ਸੁਭਾਸ਼ ਬਾਥਮ ਦੇ ਨਿਸ਼ਾਨੇ 'ਤੇ ਇਕ ਦੋ ਨਹੀਂ ਬਲਕਿ 23 ਮਾਸੂਮ ਬੱਚੇ ਸਨ।

PhotoPhoto

ਦਰਅਸਲ ਵੀਰਵਾਰ ਦੁਪਹਿਰ 2 ਵਜੇ ਬਦਮਾਸ਼ ਸੁਭਾਸ ਆਪਣੀ ਲੜਕੀ ਦੇ ਜਨਮਦਿਨ ਉੱਤੇ ਆਯੋਜਿਤ ਕੀਤੀ ਪਾਰਟੀ 'ਤੇ ਬੱਚਿਆ ਨੂੰ ਬਲਾਉਂਦਾ ਹੈ। ਲਗਭਗ 4 ਵਜੇ ਸਾਰੇ ਬੱਚੇ ਸੁਭਾਸ਼ ਦੇ ਘਰ ਪਾਰਟੀ 'ਤੇ ਪਹੁੰਚ ਜਾਂਦੇ ਹਨ। ਇਸ ਤੋਂ ਬਾਅਦ ਪੰਜ ਵਜੇ ਸੁਭਾਸ਼ ਛੱਤ 'ਤੇ ਪਹੁੰਚ ਕੇ ਦੱਸਦਾ ਹੈ ਕਿ ਉਸ ਨੇ ਬੱਚਿਆਂ ਨੂੰ ਬੰਧਕ ਬਣਾ ਲਿਆ ਹੈ ਜਿਸ ਤੋਂ ਬਾਅਦ ਸਾਢੇ ਪੰਜ ਵਜੇ ਪਿੰਡ ਵਾਲਿਆਂ ਨੇ ਇਕ ਵਿਅਕਤੀ ਨੂੰ ਸੁਭਾਸ਼ ਦੇ ਨਾਲ ਗੱਲ ਕਰਨ ਲਈ ਭੇਜਿਆ ਪਰ ਬਦਮਾਸ਼ ਨੇ ਉਸ ਦੇ ਪੈਰ ਤੇ ਗੋਲੀ ਮਾਰ ਦਿੱਤੀ। ਮਾਮਲਾ ਵੱਧਦਾ ਵੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ 6 ਵਜੇ ਪੂਰੀ ਪੁਲਿਸ ਫੋਰਸ ਪਹੁੰਚ ਗਈ।

PhotoPhoto

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੁਭਾਸ਼ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਪਰ ਆਰੋਪੀ ਨੇ ਫਾਇਰਿੰਗ ਕਰ ਦਿੱਤੀ ਜਿਸ ਕਰਕੇ 2 ਪੁਲਿਸ ਵਾਲੇ ਜਖ਼ਮੀ ਹੋ ਗਏ।ਮਾਮਲਾ ਖਤਰਨਾਕ ਸਥਿਤੀ 'ਤੇ ਪਹੁੰਚਦਾ ਜਾ ਰਿਹਾ ਸੀ ਅਤੇ ਪੁਲਿਸ ਨੂੰ ਇਹ ਵੀ ਡਰ ਸੀ ਕਿ ਕਿਧਰੇ ਆਰੋਪੀ ਬਦਮਾਸ਼ ਬੱਚਿਆ 'ਤੇ ਗੋਲੀ ਨਾ ਚਲਾ ਦੇਵੇ। ਮੌਕੇ ਉੱਤੇ ਡੀਐਮ-ਐਸਪੀ ਵੀ ਪਹੁੰਚਦੇ ਹਨ। ਇਸ ਵਿਚਾਲੇ ਆਰੋਪੀ ਸਥਾਨਕ ਵਿਧਾਇਕ ਨੂੰ ਬਲਾਉਣ ਲਈ ਕਹਿੰਦਾ ਹੈ ਅਤੇ ਫਿਰ ਫਾਇਰ ਕਰਦਾ ਹੈ। ਵਿਗੜ ਰਹੇ ਹਲਾਤਾਂ ਦੀ ਜਾਣਕਾਰੀ ਵੱਡੇ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਯੂਪੀ ਦੇ ਡੀਜੀਪੀ ਨੇ ਏਟੀਐਸ ਦੀ ਟੀਮ ਨੂੰ ਮੌਕੇ 'ਤੇ ਪਹੁੰਚਣ ਦਾ ਹੁਕਮ ਦਿੱਤਾ ਅਤੇ ਐਨਐਸਜੀ ਨਾਲ ਵੀ ਰਾਬਤਾ ਕਾਇਮ ਕੀਤਾ।

PhotoPhoto

ਰਾਤ 9:10 ਮਿੰਟ ਉੱਤੇ ਸੂਬੇ ਦੇ ਸੀਐਮ ਯੋਗੀ ਨੇ ਵੱਡੇ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ। ਦੂਜੇ ਪਾਸੇ ਏਟੀਐਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਘਰ ਨੂੰ ਚਾਰੇ ਪਾਸਿਓ ਘੇਰ ਲਿਆ ਅਤੇ ਸਥਾਨਕ ਪੁਲਿਸ ਨਾਲ ਮਿਲ ਕੇ ਬਚਾਅ ਅਭਿਆਨ ਸ਼ੁਰੂ ਕੀਤਾ। 11 ਵਜੇ ਆਰੋਪੀ ਨੇ ਇਕ ਛੋਟੇ ਬੱਚੇ ਨੂੰ ਆਪਣੀ ਘਰਵਾਲੀ ਦੇ ਨਾਲ ਬਾਹਰ ਭੇਜਿਆ ਅਤੇ ਨਾਲ ਇਕ ਪੱਤਰ ਵੀ ਦਿੱਤਾ ਜਿਸ ਵਿਚ ਉਸ ਨੇ ਘਰ ਅਤੇ ਟਾਇਲਟ ਨਾਂ ਮਿਲਣ ਦੀ ਗੱਲ ਕਹੀ ਪਰ ਪੁਲਿਸ ਹੁਣ ਤੱਕ ਆਪਣੇ ਅਸਲੀ ਰੂਪ ਵਿਚ ਆ ਚੁੱਕੀ ਸੀ 12 ਵੱਜਦੇ ਪੁਲਿਸ ਨੇ ਸੁਭਾਸ਼ ਨੂੰ ਗੱਲਾਂਬਾਤਾਂ ਵਿਚ ਉਲਝਾਇਆ ਅਤੇ ਪਿੱਛੇ ਦੇ ਦਰਵਾਜ਼ੇ ਰਾਹੀਂ ਘਰ ਅੰਦਰ ਦਾਖਲ ਹੋ ਗਈ।

PhotoPhoto

ਪੁਲਿਸ ਦੇ ਘਰ ਅੰਦਰ ਦਾਖਲ ਹੁੰਦਿਆ ਹੀ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਠਭੇੜ ਸ਼ੁਰੂ ਹੋ ਗਈ ਅਤੇ ਇਸੇ ਦੌਰਾਨ ਸੁਭਾਸ਼ ਮਾਰਿਆ ਗਿਆ ਅਤੇ ਫਿਰ ਪੁਲਿਸ ਉਸ ਨੂੰ ਹਸਪਤਾਲ ਲੈ ਕੇ ਗਈ ਜਿੱਥੇ ਡਾਕਟਰਾਂ ਨੇ ਸੁਭਾਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਸੁਭਾਸ਼ ਦੇ ਮਾਰੇ ਜਾਣ ਤੋਂ ਬਾਅਦ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਸੁਭਾਸ਼ ਦੀ ਇਕ ਸਾਲ ਦੀ ਕੁੜੀ ਨੂੰ ਵੀ ਸੁਰੱਖਿਅਤ ਥਾਂ ਪਹੁੰਚਾ ਦਿੱਤਾ ਗਿਆ। ਪੂਰਾ ਆਪਰੇਸ਼ਨ ਰਾਤ 1 ਵਜੇ ਦੇ ਲਗਭਗ ਪੂਰਾ ਹੋਇਆ।

PhotoPhoto

ਪੂਰੀ ਘਟਨਾ ਉੱਤੇ ਪੁਲਿਸ ਨੇ ਦੱਸਿਆ ਕਿਹਾ ਕਿ ਆਰੋਪ ਸੁਭਾਸ਼ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਸੀ ਉਸ ਨੇ ਆਪਣੇ ਘਰ ਵਿਚ ਹਥਿਆਰਾਂ ਦੀ ਪੂਰਾ ਜਖੀਰਾ ਇੱਕਠਾ ਕੀਤਾ ਹੋਇਆ ਸੀ ਜਿਸ ਵਿਚ ਬਾਰੂਦ ਅਤੇ ਗੋਲਿਆਂ ਤੋਂ ਲੈ ਕੇ ਬੰਦੂਕਾਂ ਤੱਕ ਸ਼ਾਮਲ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement