
ਜਸਵਿੰਦਰ ਸਿੰਘ ਲੱਕੀ ਵਜੋਂ ਹੋਈ ਪਛਾਣ
Gurpatwant Singh Pannu: ਦਿੱਲੀ ਪੁਲਿਸ ਨੇ ਗਰਮਖਿਆਲੀ ਗੁਰਪਤਵੰਤ ਸਿੰਘ ਪੰਨੂ ਦੇ ਸਲੀਪਰ ਸੈੱਲ ਨਾਲ ਜੁੜੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ ਦਾ ਨਾਮ ਜਸਵਿੰਦਰ ਸਿੰਘ ਲੱਕੀ ਹੈ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੰਨੂ ਦੇ ਕਹਿਣ ’ਤੇ ਦਿੱਲੀ ਵਿਚ ਭਾਰਤ ਵਿਰੋਧੀ ਨਾਅਰੇ ਲਿਖਦਾ ਸੀ। ਫਿਲਹਾਲ ਦਿੱਲੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਗੁਰਪਤਵੰਤ ਸਿੰਘ ਪੰਨੂ ਦੇ ਸਲੀਪਰ ਸੈੱਲ ਨਾਲ ਜੁੜੇ ਇਕ ਵਿਅਕਤੀ ਨੇ ਦਸਿਆ ਕਿ ਉਹ ਪੰਨੂ ਦੇ ਕਹਿਣ 'ਤੇ ਹੀ ਦਿੱਲੀ 'ਚ ਭਾਰਤ ਵਿਰੋਧੀ ਨਾਅਰੇ ਲਗਾਉਂਦਾ ਸੀ ਅਤੇ ਕੰਧਾਂ 'ਤੇ ਭਾਰਤ ਵਿਰੋਧੀ ਗੱਲਾਂ ਲਿਖਦਾ ਸੀ। ਜਸਵਿੰਦਰ ਸਿੰਘ ਲੱਕੀ ਨੇ ਪੁਲਿਸ ਨੂੰ ਜਾਣਕਾਰੀ ਦਿਤੀ ਕਿ ਪੰਨੂ ਦੇ ਕਹਿਣ 'ਤੇ ਉਸ ਨੇ ਦਿੱਲੀ ਦੇ ਉੱਤਮ ਨਗਰ, ਤਿਲਕ ਨਗਰ ਅਤੇ ਨਿਹਾਲ ਵਿਹਾਰ ਦੇ ਸਕੂਲਾਂ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ ਸਨ।
(For more Punjabi news apart from Person associated with Gurpatwant Singh Pannu's sleeper cell arrested, stay tuned to Rozana Spokesman)