INSV Tarini: ਜ਼ਮੀਨ ਤੋਂ ਸਭ ਤੋਂ ਦੂਰ ਇਲਾਕੇ ਵਿਚ 'ਪੁਆਇੰਟ ਨੀਮੋ' ਪਹੁੰਚੇ ਭਾਰਤੀ ਜਲ ਸੈਨਾ ਦੇ ਦੋ ਜ਼ਾਬਾਜ਼ ਮਹਿਲਾ ਅਧਿਕਾਰੀ
Published : Jan 31, 2025, 1:21 pm IST
Updated : Jan 31, 2025, 1:22 pm IST
SHARE ARTICLE
2 Indian Navy Women Officers Cross Point Nemo News in punjabi
2 Indian Navy Women Officers Cross Point Nemo News in punjabi

ਲੈਫ਼ਟੀਨੈਂਟ ਕਮਾਂਡਰ ਦਿਲਨਾ ਕੇ ਅਤੇ ਲੈਫ਼ਟੀਨੈਂਟ ਕਮਾਂਡਰ ਰੂਪਾ ਏ, ਸਮੁੰਦਰ ਤੋਂ ਪੂਰੀ ਦੁਨੀਆ ਦਾ ਸਰਵੇਖਣ ਕਰਨ ਦੇ ਮਿਸ਼ਨ 'ਤੇ ਨਿਕਲੇ

2 Indian Navy Women Officers Cross Point Nemo News in punjabi : ਭਾਰਤੀ ਜਲ ਸੈਨਾ ਦੀਆਂ ਦੋ ਬਹਾਦਰ ਮਹਿਲਾ ਅਧਿਕਾਰੀਆਂ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਦਰਅਸਲ, ਇਹ ਦੋਵੇਂ ਅਧਿਕਾਰੀ ਆਈਐਨਐਸਵੀ ਤਾਰਿਣੀ 'ਤੇ ਦੁਨੀਆ ਦੀ ਸੈਰ ਕਰਨ ਲਈ ਨਿਕਲੇ ਹਨ। ਇਸ ਮਿਸ਼ਨ ਦੇ ਹਿੱਸੇ ਵਜੋਂ, ਆਈਐਨਐਸਵੀ ਤਾਰਿਣੀ ਨੇ ਦੁਨੀਆ ਦੇ ਸਭ ਤੋਂ ਦੂਰ-ਦੁਰਾਡੇ ਪੁਆਇੰਟ ਨੀਮੋ ਨੂੰ ਪਾਰ ਕੀਤਾ। 

ਭਾਰਤੀ ਜਲ ਸੈਨਾ ਨੇ ਸੋਸ਼ਲ ਮੀਡੀਆ 'ਤੇ ਜਾਰੀ ਇਕ ਪੋਸਟ 'ਚ ਲਿਖਿਆ ਕਿ ਇਹ ਲੜਨ ਦੀ ਭਾਵਨਾ, ਸਾਹਸ ਦੀ ਮਿਸਾਲ ਹੈ। ਭਾਰਤੀ ਜਲ ਸੈਨਾ ਦੇ ਦੋ ਅਧਿਕਾਰੀ, ਲੈਫ਼ਟੀਨੈਂਟ ਕਮਾਂਡਰ ਦਿਲਨਾ ਕੇ ਅਤੇ ਲੈਫ਼ਟੀਨੈਂਟ ਕਮਾਂਡਰ ਰੂਪਾ ਏ, ਸਮੁੰਦਰ ਤੋਂ ਪੂਰੀ ਦੁਨੀਆ ਦਾ ਸਰਵੇਖਣ ਕਰਨ ਦੇ ਮਿਸ਼ਨ 'ਤੇ ਨਿਕਲੇ ਹਨ। ਦੋਵੇਂ ਮਹਿਲਾ ਅਧਿਕਾਰੀ ਨਵਿਕਾ ਸਾਗਰ ਪਰਿਕਰਮਾ 2 ਦੇ ਤਹਿਤ ਪੁਆਇੰਟ ਨੇਮੋ ਪਹੁੰਚੀਆਂ। ਇਹ ਖੇਤਰ ਦੁਨੀਆ ਤੋਂ ਪੂਰੀ ਤਰ੍ਹਾਂ ਕੱਟਿਆ ਹੋਇਆ ਹੈ ਅਤੇ ਧਰਤੀ ਤੋਂ ਸਭ ਤੋਂ ਦੂਰ ਸਮੁੰਦਰੀ ਖੇਤਰ ਹੈ।

ਪੁਆਇੰਟ ਨੀਮੋ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਪਾਣੀ ਦਾ ਇੱਕ ਖੇਤਰ ਹੈ। ਜਿਸ ਦੀ ਅੰਟਾਰਕਟਿਕਾ ਤੋਂ ਦੂਰੀ 1,674 ਮੀਲ ਹੈ। ਡਸੀ ਟਾਪੂ ਤੋਂ ਇਸ ਦੀ ਦੂਰੀ 1,666 ਮੀਲ ਹੈ, ਈਸਟਰ ਟਾਪੂ ਤੋਂ ਇਹ 1,666 ਮੀਲ ਹੈ, ਚਿਲੀ ਤੋਂ ਇਹ 2,624 ਮੀਲ ਹੈ ਅਤੇ ਨਿਊਜ਼ੀਲੈਂਡ ਦੇ ਵੈਲਿੰਗਟਨ ਤੋਂ ਇਹ ਲਗਭਗ 2,980 ਮੀਲ ਦੂਰ ਹੈ।

ਪਿਛਲੇ ਸਾਲ ਅਕਤੂਬਰ ਵਿੱਚ ਸਾਬਕਾ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਨਵਿਕਾ ਸਾਗਰ ਪਰਿਕਰਮਾ ਦੇ ਦੂਜੇ ਸੰਸਕਰਣ ਲਈ ਆਈਐਨਐਸਵੀ ਤਾਰਿਣੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਸ ਮੁਹਿੰਮ ਤਹਿਤ ਜਲ ਸੈਨਾ ਦੀਆਂ ਦੋਵੇਂ ਮਹਿਲਾ ਅਧਿਕਾਰੀ 240 ਦਿਨਾਂ ਵਿੱਚ 23,400 ਨੌਟੀਕਲ ਮੀਲ ਦਾ ਸਫ਼ਰ ਤੈਅ ਕਰ ਰਹੀਆਂ ਹਨ।

ਇਸ ਮੁਹਿੰਮ ਦੇ ਤਹਿਤ, INSV ਤਾਰਿਣੀ ਕਿਸ਼ਤੀ ਚਾਰ ਮਹਾਂਦੀਪਾਂ, ਤਿੰਨ ਸਮੁੰਦਰਾਂ ਅਤੇ ਤਿੰਨ ਮੁਸ਼ਕਲ ਕੈਪਾਂ ਨੂੰ ਪਾਰ ਕਰੇਗੀ। ਇਹ ਮੁਹਿੰਮ ਭਾਰਤ ਦੀ ਸਮੁੰਦਰੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਮਿਸ਼ਨ ਹੈ। ਗੋਆ ਤੋਂ ਸ਼ੁਰੂ ਹੋਈ ਇਹ ਯਾਤਰਾ ਆਸਟ੍ਰੇਲੀਆ ਦੇ ਫਰੀਮੇਂਟਲ, ਨਿਊਜ਼ੀਲੈਂਡ ਦੇ ਲਿਟਲਟਨ ਅਤੇ ਲਿਟਲਟਨ ਤੋਂ ਹੁੰਦੀ ਹੋਈ ਫਾਕਲੈਂਡ ਟਾਪੂ ਦੇ ਪੋਰਟ ਸਟੈਨਲੇ ਪਹੁੰਚੇਗੀ। ਇਸ ਤੋਂ ਬਾਅਦ ਇਹ ਯਾਤਰਾ ਦੱਖਣੀ ਅਫ਼ਰੀਕਾ ਦੇ ਕੇਪਟਾਊਨ ਤੋਂ ਹੋ ਕੇ ਵਾਪਸ ਗੋਆ ਪਹੁੰਚ ਕੇ ਸਮਾਪਤ ਹੋਵੇਗੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement