ਹੁਣ ਭਾਜਪਾ ਨੇ ਰਾਹੁਲ ਗਾਂਧੀ ਵਿਰੁਧ ਦਰਜ ਕਰਵਾਇਆ ਮਾਣਹਾਨੀ ਦਾ ਮੁਕੱਦਮਾ
Published : Mar 31, 2018, 11:59 am IST
Updated : Mar 31, 2018, 11:59 am IST
SHARE ARTICLE
BJP Leader files defamation Case against Rahul Gandhi
BJP Leader files defamation Case against Rahul Gandhi

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਿਛਲੇ ਦਿਨਾਂ ਤੋਂ ਹਾਵੀ ਹੋ ਰਹੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਬਿਆਨ ਸਬੰਧੀ ਘੇਰਨ ਦੀ ਕੋਸ਼ਿਸ਼ ਕੀਤੀ ਹੈ।

ਗੋਰਖ਼ਪੁਰ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਿਛਲੇ ਦਿਨਾਂ ਤੋਂ ਹਾਵੀ ਹੋ ਰਹੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਬਿਆਨ ਸਬੰਧੀ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਸੀ, ਜਿਸ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਦੀ ਤੁਲਨਾ ਦੇਸ਼ ਦੇ ਸਭ ਤੋਂ ਵੱਡੇ ਘਪਲੇਬਾਜ਼ ਨੀਰਵ ਮੋਦੀ ਨਾਲ ਕੀਤੀ ਸੀ। 

BJP Leader files defamation Case against Rahul GandhiBJP Leader files defamation Case against Rahul Gandhi

ਰਾਹੁਲ ਦੀ ਇਸ ਟਿੱਪਣੀ ਵਿਰੁਧ ਦੇਵਰੀਆ ਜ਼ਿਲ੍ਹੇ ਵਿਚ ਇਕ ਮਾਮਲਾ ਦਰਜ ਹੋਇਆ ਹੈ। ਜਿਸ ਦੀ ਸੁਣਵਾਈ ਇੱਥੋਂ ਦੀ ਜ਼ਿਲ੍ਹਾ ਅਦਾਲਤ ਵਿਚ ਹੋਵੇਗਾ। ਇਹ ਮਾਮਲਾ ਆਈਪੀਸੀ ਦੀ ਧਾਰਾ 499 ਅਤੇ 500 ਤਹਿਤ ਦਰਜ ਹੋਇਆ ਹੈ। ਭਾਵ ਇਸ ਨੂੰ ਮਾਣਹਾਨੀ ਕੇਸ ਵਜੋਂ ਲਿਆ ਜਾਵੇਗਾ। 

BJP Leader files defamation Case against Rahul GandhiBJP Leader files defamation Case against Rahul Gandhi

ਸ਼ਿਕਾਇਤ ਕਰਤਾ ਉੱਤਰ ਪ੍ਰਦੇਸ਼ ਭਾਜਪਾ ਦੇ ਬੁਲਾਰੇ ਸ਼ੁਲਭ ਮਣੀ ਤ੍ਰਿਪਾਠੀ ਨੇ ਦੋਸ਼ ਲਗਾਇਆ ਹੈ ਕਿ ਰਾਹੁਲ ਗਾਂਧੀ ਨੇ ਦਿੱਲੀ ਵਿਚ ਪਾਰਟੀ ਦੇ ਰਾਸ਼ਟਰੀ ਇਜਲਾਸ ਵਿਚ ਇਹ ਬਿਆਨ ਦਿਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਵਿਚ ਕਈ ਸਮਾਨਤਾਵਾਂ ਹਨ।

BJP Leader files defamation Case against Rahul GandhiBJP Leader files defamation Case against Rahul Gandhi

ਤ੍ਰਿਪਾਠੀ ਨੇ ਕਿਹਾ ਕਿ ਰਾਹੁਲ ਦੇ ਇਸ ਬਿਆਨ ਨਾਲ ਨਾ ਕੇਵਲ ਭਾਜਪਾ ਵਰਕਰਾਂ ਦੇ ਮਨ ਨੂੰ ਠੇਸ ਲੱਗੀ ਹੈ ਬਲਕਿ ਇਸ ਨਾਲ ਦੇਸ਼ ਦੀ ਪ੍ਰਤਿਸ਼ਠਾ ਨੂੰ ਵੀ ਭਾਰੀ ਸੱਟ ਲੱਗੀ ਹੈ। ਇਸ ਮਾਮਲੇ ਦੀ ਪੈਰਵਾਈ ਕਰ ਰਹੇ ਵਕੀਲ ਨੇ ਦਸਿਆ ਕਿ ਅਗਲੀ ਸੁਣਵਾਈ 5 ਅਪ੍ਰੈਲ ਨੂੰ ਹੋਵੇਗੀ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement