
ਫਿਰ ਬੱਸਾਂ-ਟਰੱਕਾਂ ਵਿਚ ਕੀਤਾ ਰਵਾਨਾ
ਪਟਨਾ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਅਨੁਮਾਨ ਵੀ ਲਗਾਏ ਜਾ ਰਹੇ ਹਨ। ਪ੍ਰਭਾਵ ਤੇਜ਼ੀ ਨਾਲ ਨਾ ਵਧੇ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੇ ਦੇਸ਼ ਨੂੰ 21 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੇ ਦਿਹਾੜੀ ਮਜ਼ਦੂਰ ਅਪਣੇ-ਅਪਣੇ ਘਰ ਜਾਣ ਲਈ ਮਜਬੂਰ ਹੋ ਗਏ।
ਲੌਕਡਾਊਨ ਦੇ ਚਲਦੇ ਸਾਰੇ ਸੂਬਿਆਂ ਨੇ ਅਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ, ਜਿਸ ਦੇ ਚਲਦੇ ਆਵਾਜਾਈ ਦਾ ਕੋਈ ਵੀ ਸਾਧਨ ਨਹੀਂ ਚੱਲ ਰਿਹਾ। ਅਜਿਹੇ ਵਿਚ ਇਹ ਮਜ਼ਦੂਰ ਪੈਦਲ ਚੱਲ ਕੇ ਅਪਣੇ-ਅਪਣੇ ਘਰਾਂ ਨੂੰ ਜਾ ਰਹੇ ਹਨ। ਬਿਹਾਰ ਦੇ ਮਜ਼ਦੂਰਾਂ ਨਾਲ ਪ੍ਰਸ਼ਾਸਨ ਨੇ ਜਾਨਵਰਾਂ ਵਰਗਾ ਵਰਤਾਅ ਕੀਤਾ ਹੈ।
ਮੀਡੀਆ ਰਿਪੋਰਟ ਮੁਤਾਬਕ ਲੌਡਕਾਊਨ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਿਹਾਰ ਪਹੁੰਚਣ ਵਾਲੇ ਮਜ਼ਦੂਰਾਂ ਨਾਲ ਕਈ ਥਾਵਾਂ ‘ਤੇ ਜਾਨਵਰਾਂ ਵਰਗਾ ਵਰਤਾਅ ਕੀਤਾ ਜਾ ਰਿਹਾ ਹੈ। ਆਈਸੋਲੇਸ਼ਨ ਦੇ ਨਾਂਅ ‘ਤੇ ਸੈਂਕੜੇ ਲੋਕਾਂ ਨੂੰ ਇਕੱਠੇ ਬੰਦ ਕਰਨ ਦੀ ਘਟਨਾ ਸੀਵਾਨ ਵਿਚ ਸਾਹਮਣੇ ਆਈ ਹੈ। ਇੱਥੇ ਕਰੀਬ 1000 ਮਜ਼ਦੂਰਾਂ ਨੂੰ ਸਕੂਲ ਵਿਚ ਕੈਦ ਕਰ ਦਿੱਤਾ ਗਿਆ।
ਇਸ ਦੌਰਾਨ ਉਹਨਾਂ ਨੂੰ ਕਈ ਘੰਟਿਆਂ ਤੱਕ ਬੰਦ ਕਰਕੇ ਰੱਖਿਆ ਗਿਆ। ਫਿਰ ਇਹਨਾਂ ਨੂੰ ਐਤਵਾਰ ਸ਼ਾਮ ਨੂੰ ਇੱਥੋਂ ਕੱਢਿਆ ਗਿਆ ਅਤੇ ਕੁਝ ਕੁ ਬੱਸਾਂ ਅਤੇ ਟਰੱਕਾਂ ਵਿਚ ਭਰ ਕੇ ਵੱਖ-ਵੱਖ ਥਾਵਾਂ ਲਈ ਰਵਾਨਾ ਕਰ ਦਿੱਤਾ ਗਿਆ। ਦੱਸ ਦਈਏ ਕਿ ਲੌਕਡਾਊਨ ਦੇ ਚਲਦਿਆਂ ਇਹਨਾਂ ਦਿਹਾੜੀ ਮਜ਼ਦੂਰਾਂ ਕੋਲ ਨਾ ਤਾਂ ਕੋਈ ਕੰਮ ਸੀ ਅਤੇ ਨਾ ਹੀ ਖਾਣ-ਪੀਣ ਲਈ ਪੈਸੇ। ਇਹਨਾਂ ਨੂੰ ਇਕ ਸਮੇਂ ਦੀ ਰੋਟੀ ਵੀ ਮੁਸ਼ਕਿਲ ਨਾਲ ਮਿਲ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।