95% ਬੱਚਿਆਂ ਦਾ ਟੀਕਾਕਰਣ ਕਰ ਕੇ ਪੰਜਾਬ ਮੋਹਰੀ ਸੂਬਾ ਬਣਿਆ
Published : Oct 22, 2019, 6:47 pm IST
Updated : Oct 22, 2019, 6:47 pm IST
SHARE ARTICLE
Punjab becomes one of the leading states in immunisation coverage of children
Punjab becomes one of the leading states in immunisation coverage of children

ਬਿਨਾਂ ਟੀਕਾਕਰਣ ਵਾਲੇ ਬੱਚਿਆਂ ਦੀ ਮੌਤ ਦਰ ਟੀਕਾਕਰਣ ਵਾਲੇ ਬੱਚਿਆਂ ਦੇ ਮੁਕਾਬਲੇ ਵਧੇਰੇ : ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ : ਹੈਲਥ ਮੈਨੇਜਮੈਂਟ ਇੰਫੋਰਮੇਸ਼ਨ ਸਿਸਟਮ 2018-19 ਅਨੁਸਾਰ ਬੱਚਿਆਂ ਦਾ 95 ਫ਼ੀ ਸਦੀ ਟੀਕਾਕਰਣ ਅਤੇ ਨੈਸ਼ਨਲ ਫ਼ੈਮਲੀ ਹੈਲਥ ਸਰਵੇ-4 ਅਨੁਸਾਰ ਬੱਚਿਆਂ ਦਾ 89.1 ਫੀਸਦੀ ਟੀਕਾਕਰਣ ਕਰਨ ਨਾਲ ਪੰਜਾਬ ਦੇਸ਼ ਭਰ ‘ਦੇ ਮੋਹਰੀ ਸੂਬਿਆਂ ਵਿਚ ਆ ਗਿਆ ਹੈ। 

Immunisation Immunisation

ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਮੇਂ ਸਿਹਤ ਵਿਭਾਗ ਬੱਚਿਆਂ ਦਾ ਟੀ.ਬੀ., ਹੈਪੇਟਾਈਟਸ ਬੀ, ਪੋਲੀਓਮਾਈਲਾਇਟਿਸ, ਡਾਈਫਥੇਰੀਆ, ਪਰਟੂਸਿਸ, ਟੈਟਨਸ, ਹੀਮੋਫਿਲਸ ਇਨਫਲੂਐਂਜਾ ਬੀ, ਰੋਟਾਵਾਇਰਸ ਡਾਈਰੀਆ, ਮੀਜ਼ਲਜ਼ (ਖਸਰਾ) ਅਤੇ ਰੁਬੇਲਾ ਸਮੇਤ ਦਸ ਬਿਮਾਰੀਆਂ ਦੀ ਰੋਕਥਾਮ ਲਈ ਟੀਕਾਕਰਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਜਰੂਰੀ ਟੀਕੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਯਕੀਨੀ ਬਣਾਉਂਦੇ ਹਨ ਅਤੇ ਦੇਸ਼ ਵਿਚ ਲੱਖਾਂ ਬੱਚਿਆਂ ਦੀ ਮੌਤ ਦਾ ਕਾਰਨ ਬਣਨ ਵਾਲੇ ਖਤਰਨਾਕ ਰੋਗਾਂ ਤੋਂ ਬੱਚਿਆਂ ਦਾ ਬਚਾਅ ਵੀ ਕਰਦੇ ਹਨ।

Immunisation Immunisation

ਮੰਤਰੀ ਨੇ ਕਿਹਾ ਕਿ ਜਿਹੜੇ ਬੱਚੇ ਇਹ ਸਾਰੇ ਟੀਕੇ ਲਗਵਾਉਣ ਵਿਚ ਅਸਫਲ ਰਹਿੰਦੇ ਹਨ, ਉਹ ਅਕਸਰ ਜ਼ਿਆਦਾ ਬੀਮਾਰ ਰਹਿੰਦੇ ਹਨ ਅਤੇ  ਉਹ ਕੁਪੋਸਣ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਬਿਨਾਂ ਟੀਕਾਕਰਨ ਵਾਲੇ ਬੱਚਿਆਂ ਦੀ ਮੌਤ ਦਰ ਟੀਕਾਕਰਨ ਵਾਲੇ ਬੱਚਿਆਂ ਦੇ ਮੁਕਾਬਲੇ ਵਧੇਰੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਵਿਚ ਨਵਜੰਮੇ ਬੱਚਿਆਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਵੇਖੀ ਗਈ ਹੈ ਜਦਕਿ ਇਸ ਕੌਮੀ ਪ੍ਰਾਪਤੀ ਦੇ ਮੁਕਾਬਲੇ ਪੰਜਾਬ ਸੂਬੇ ਵਿੱਚ ਕਾਫੀ ਜ਼ਿਆਦਾ ਕਮੀ ਦਰਜ ਕੀਤੀ ਗਈ ਹੈ।

Balbir Singh SidhuBalbir Singh Sidhu

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਟੀਕਾਕਰਨ ਨੇ ਬੱਚਿਆਂ ਵਿਚ ਪ੍ਰਮੁੱਖ ਬਿਮਾਰੀਆਂ ਅਤੇ ਮੌਤ ਦਰ ਵਿਚ ਕਮੀ ਲਿਆਉਣ ਸਬੰਧੀ ਅਹਿਮ ਭੂਮਿਕਾ ਨਿਭਾਈ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ ਹੈ। ਉਨਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸਰਕਾਰ ਵੱਲੋਂ ਪੋਲੀਓ ਦਾ ਖ਼ਾਤਮਾ ਕੀਤਾ, ਮੀਜਲਜ਼ ਦੀ ਦੂਜੀ ਖੁਰਾਕ, ਪੈਂਟਾਵੈਲੰਟ ਟੀਕਾ, ਟ੍ਰੀਵਾਲੈਂਟ ਤੋਂ ਬਾਈਵਾਲੈਂਟ ਓ.ਪੀ.ਵੀ. ਵਿਚ ਸ਼ਿਫਟਿੰਗ, ਟੀਕਾਕਰਨਯੋਗ ਪੋਲੀਓ ਟੀਕੇ ਦੀ ਸ਼ੁਰੂਆਤ ਕੀਤੀ, ਇੱਕ ਸਫਲ ਮੀਜਲਜ-ਰੁਬੇਲਾ (ਐਮ.ਆਰ.) ਮੁਹਿੰਮ ਚਲਾਈ ਅਤੇ ਐਮ.ਆਰ. ਟੀਕਾਕਰਣ ਵੀ ਸ਼ੁਰੂ ਕੀਤਾ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement