
ਮੋਹਾਲੀ ਵਿਖੇ 3 ਅਰਬਨ ਕਮਿਊਨੀਟੀ ਹੈਲਥ ਸੈਂਟਰ ਕੀਤੇ ਜਾਣਗੇ ਸਥਾਪਤ : ਬਲਬੀਰ ਸਿੰਘ ਸਿੱਧੂ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਛੋਟੇ ਬੱਚਿਆਂ ਦਰਮਿਆਨ ਡਾਈਰੀਆ ਦੇ ਮਾਮਲਿਆਂ ਨੂੰ ਠੱਲ ਪਾਉਣ ਲਈ ਰੂਟੀਨ ਟੀਕਾਕਰਨ ਪ੍ਰੋਗਰਾਮ ਅਧੀਨ 'ਰੋਟਾਵਾਈਰਸ ਟੀਕਾ' ਲਾਂਚ ਕੀਤਾ। ਇਸ ਮੌਕੇ ਰੋਟਾਵਾਈਰਸ ਟੀਕਾ ਲਾਂਚ ਕਰਨ ਸਬੰਧੀ ਕਰਵਾਏ ਸੂਬਾ ਪਧਰੀ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰੋਟਾਵਾਈਰਸ ਇਕ ਬਿਮਾਰੀ ਹੈ ਜੋ ਦੇਸ਼ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ 30-40 ਫੀਸਦੀ (80,000 ਤੋਂ ਵੱਧ) ਮੌਤਾਂ ਦਾ ਕਾਰਨ ਬਣਦੀ ਹੈ, ਜਿਸ ਵਿਚੋਂ 50 ਫੀਸਦੀ ਮੌਤਾਂ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਰਿਕਾਰਡ ਕੀਤੀਆਂ ਗਈਆਂ ਹਨ।
Punjab Govt launched ‘Rotavirus Vaccine’ to control diarrhoea cases
ਉਨ੍ਹਾਂ ਕਿਹਾ ਕਿ ਰੋਟਾਵਾਈਰਸ ਟੀਕਾ ਆਪਣੇ ਬੱਚਿਆਂ ਨੂੰ ਸਿਹਤ ਸੁਰੱਖਿਆ ਪ੍ਰਦਾਨ ਕਰੇਗੀ ਅਤੇ ਸੂਬੇ ਵਿਚ ਮੌਤ ਦਰ ਨੂੰ ਕੰਟਰੋਲ ਕਰਨ ਵਿਚ ਵੀ ਸਹਾਈ ਹੋਵੇਗੀ। ਹਲਾਂਕਿ ਪੰਜਾਬ ਵਿਚ ਕੌਮੀ ਪ੍ਰਾਪਤੀਆਂ ਦੀ ਤੁਲਨਾ ਵਿਚ ਪਿਛਲੇ 5 ਸਾਲਾਂ ਦੌਰਾਨ ਨਵਜਾਤ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿਚ ਭਾਰੀ ਕਮੀ ਦਰਜ ਕੀਤੀ ਗਈ ਹੈ। ਇਹ ਟੀਕਾਕਰਨ ਇਸ ਦਰ ਨੂੰ ਹੋਰ ਘਟਾਉਣ ਵਿਚ ਸਹਾਇਤਾ ਕਰੇਗਾ। ਸਿਹਤ ਵਿਭਾਗ ਵਲੋਂ ਪ੍ਰਾਪਤ ਟੀਚਿਆਂ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਹ ਇਹ ਦਸਦੇ ਖੁਸ਼ੀ ਮਹਿਸੂਸ ਕਰਦੇ ਹਨ ਕਿ ਪੰਜਾਬ ਨੇ ਦੇਸ਼ ਵਿਚ ਐਨ.ਐਫ.ਐਚ.ਐਸ-4 ਅਨੁਸਾਰ 89.1 ਫੀਸਦੀ ਅਤੇ ਐਚ.ਐਮ.ਆਈ.ਐਸ 2018-19 ਅਨੁਸਾਰ 95 ਫੀਸਦੀ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਨੇ ਟੀਕਾਕਰਨ ਪ੍ਰੋਗਰਾਮ ਨੂੰ ਵਧੇਰੇ ਮਜ਼ਬੂਤੀ ਪ੍ਰਦਾਨ ਕਰਨ ਲਈ ਜਰੂਰੀ ਕਦਮ ਚੁਕਣ ਅਤੇ ਸੂਬੇ ਦਾ ਹਰ ਇਕ ਬੱਚੇ ਤੱਕ ਇਹ ਟੀਕਾ ਪਹੁੰਚਾਉਣ ਦਾ ਭੋਰਸਾ ਦਵਾਇਆ।
Punjab Govt launched ‘Rotavirus Vaccine’ to control diarrhoea cases
ਸਿੱਧੂ ਨੇ ਦੱਸਿਆ ਕਿ ਇਹ ਸਿਹਤ ਵਿਭਾਗ ਲਈ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਹਸਪਤਾਲ ਰੁਟੀਨ ਟੀਕਾਕਰਨ ਪ੍ਰੋਗਰਾਮ ਦੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਬੱਚਿਆਂ ਦਾ 90 ਫ਼ੀਸਦੀ ਟੀਕਾਕਰਨ ਕਰ ਰਹੀ ਹੈ। ਇਹ ਟੀਕਾਕਰਨ ਲੜੀ ਸਾਰੇ ਸਿਹਤ ਕੇਂਦਰਾਂ ਵਿਚ ਸੁਚੱਜੇ ਢੰਗ ਨਾਲ ਚਲਾਈ ਜਾ ਰਹੀ ਹੈ ਅਤੇ ਇਸ ਟੀਕਾਕਰਨ ਲਈ ਐਕਸਲੇਰੀ ਨਰਸ ਮਿਡਵਾਈਫਸ ਅਤੇ ਸਟਾਫ਼ ਨਰਸਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਪਿਛਲੇ ਦਸ ਸਾਲਾਂ ਵਿਚ ਵਿਭਾਗ ਨੇ ਪੋਲੀਓ ਦਾ ਖ਼ਾਤਮਾ ਕੀਤਾ, ਮੀਸਲਜ਼ ਪੈਂਟਾਵੇਲੈਂਟ ਵੈਕਸੀਨ ਦੀ ਦੂਜੀ ਖ਼ੁਰਾਕ ਦਿੱਤੀ ਅਤੇ ਤਿੰਨ ਵਾਰ ਦਿੱਤਾ ਜਾਣ ਵਾਲਾ ਪੋਲੀਓ ਦਾ ਟੀਕਾ ਦੋ ਵਾਰ ਕੀਤਾ, ਨਿਯਮਤ ਟੀਕਾਕਰਨ ਤਹਿਤ ਕਾਮਯਾਬੀ ਨਾਲ ਮੀਜ਼ਲਜ਼-ਰੁਬੇਲਾ (ਐਮ.ਆਰ) ਮੁਹਿੰਮ ਚਲਾਈ। ਹਾਲ ਹੀ ਵਿੱਚ ਸਿਹਤ ਵਿਭਾਗ ਵੱਲੋਂ ਆਪਣੇ ਟੀਕਾਕਰਣ ਪ੍ਰੋਗਰਾਮ ਵਿੱਚ ਵਡੇਰੀ ਉਮਰ ਵਾਲੇ ਵਿਅਕਤੀਆਂ ਵਿਚ ਵੱਧ ਰਹੇ ਡਿਪਥੀਰਆ ਨਾਲ ਨਜਿੱਠਣ ਲਈ ਡਿਪਥੀਰਆ ਟੀਕੇ (ਟੀ.ਟੀ ਦੀ ਥਾਂ ਟੀ.ਡੀ) ਨੂੰ ਵੀ ਸ਼ਾਮਲ ਕੀਤਾ ਗਿਆ।
Punjab Govt launched ‘Rotavirus Vaccine’ to control diarrhoea cases
ਉਨ੍ਹਾਂ ਦਸਿਆ ਅੱਜ ਵਿਭਾਗ ਵਲੋਂ ਰੋਟਾਵਾਇਰਸ ਟੀਕੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੋ ਕਿ ਬੱਚਿਆਂ ਦੀ ਮੌਤ ਦਰ ਵਿਸ਼ੇਸ਼ ਕਰ ਕੇ ਨਵਜਨਮੇ ਬੱਚਿਆਂ ਦੀ ਮੌਤ ਦਰ ਨੂੰ ਹੋਰ ਘਟਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਬਲਬੀਰ ਸਿੰਘ ਨੇ ਮੋਹਾਲੀ ਸ਼ਹਿਰ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ 3 ਕਮਿਊਨਿਟੀ ਸਿਹਤ ਕੇਂਦਰ ਸਥਾਪਤ ਕਰਨ ਦਾ ਐਲਾਨ ਵੀ ਕੀਤਾ।