CM Bhagwant Mann: CM ਭਗਵੰਤ ਮਾਨ ਦਾ ਮੋਦੀ ਸਰਕਾਰ 'ਤੇ ਤੰਜ਼, ਦਿਹਾੜੀ ਦੇ ਕੇ ਮੋਦੀ-ਮੋਦੀ ਕਰਵਾਉਣਾ ਬਹੁਤ ਸੌਖਾ ਹੈ
Published : Mar 31, 2024, 4:34 pm IST
Updated : Mar 31, 2024, 6:34 pm IST
SHARE ARTICLE
CM Bhagwant Mann
CM Bhagwant Mann

ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ, ਇਹ ਦੇਸ਼ 140 ਕਰੋੜ ਲੋਕਾਂ ਦਾ ਹੈ - ਮੁੱਖ ਮੰਤਰੀ 

CM Bhagwant Mann: ਨਵੀਂ ਦਿੱਲੀ - ਅੱਜ ਦਿੱਲੀ ਦੇ ਰਾਮਲੀਲਾ ਮੌਦਾਨ ਵਿਚ ਹੋਈ ਇੰਡੀਆ ਗਠਜੋੜ ਦੀ ਰੈਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਤੰਜ਼ ਕੱਸਿਆ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖ਼ਤਰੇ ਵਿਚ ਹੈ। ਉਹ (ਮੋਦੀ ਸਰਕਾਰ) ਸੋਚਦੇ ਹਨ ਕਿ ਉਹ ਡੰਡੇ ਨਾਲ ਚਲਾ ਲੈਣਗੇ। ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ, ਇਹ ਦੇਸ਼ 140 ਕਰੋੜ ਲੋਕਾਂ ਦਾ ਹੈ। ਇਹ ਆਜ਼ਾਦੀ ਸਾਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ, ਰਾਜਗੁਰੂ, ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ, ਚੰਦਰਸ਼ੇਖਰ ਆਜ਼ਾਦ ਵਰਗੇ ਹਜ਼ਾਰਾਂ ਨੇਤਾਵਾਂ ਨੇ ਦਿੱਤੀ ਹੈ।

ਇਹ ਕੀ ਸਮਝਦੇ ਨੇ ਕਿ ਇਸ ਨੂੰ ਵੀ ਅੰਦਰ ਕਰ ਦਿਓ ਤੇ ਉਸ ਨੂੰ ਵੀ ਅੰਦਰ ਕਰੋ, ਕਿਸੇ ਦੇ ਖਾਤੇ ਫ੍ਰੀਜ਼ ਕਰ ਦਿਉ, ਕਿਸੇ ਪਾਰਟੀ ਦੇ ਲੀਡਰ ਨੂੰ ਜੇਲ ਵਿਚ ਕਰੋ। ਅਸੀਂ ਟਾਹਣੀ ਦੇ ਪੱਤੇ ਨਹੀਂ ਜੋ ਟਾਹਣੀ ਤੋਂ ਟੁੱਟ ਕੇ ਡਿੱਗ ਜਾਏ। ਤੂਫਾਨਾਂ ਨੂੰ ਕਹੋ ਅਪਣੀ ਔਕਾਤ ਵਿਚ ਰਹਿਣ। ਕੇਜਰੀਵਾਲ ਜੀ ਦੇ ਘਰ ਈਡੀ ਭੇਜੋ, ਉਸ ਦਾ ਘਰ ਢਾਹ ਦਿੱਤਾ ਜਾਵੇ। ਇਹ ਗਲਤ ਧਾਰਨਾਵਾਂ ਹਨ। ਹਕੂਮਤ ਉਹ ਕਰਦੇ ਹਨ, ਜਿਹਨਾਂ ਦਾ ਦਿਲਾਂ 'ਤੇ ਰਾਜ ਹੁੰਦਾ ਹੈ, ਵੈਸੇ ਤਾਂ ਕਹਿਣ ਨੂੰ ਮੁਰਗੀ ਦੇ ਸਿਰ 'ਤੇ ਵੀ ਤਾਜ਼ ਹੁੰਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਇੱਥੇ ਸੁਨੀਤਾ ਕੇਜਰੀਵਾਲ ਅਤੇ ਕਲਪਨਾ ਸੋਰੇਨ ਵੀ ਮੌਜੂਦ ਹਨ। ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ ਉਨ੍ਹਾਂ ਨੇ ਜੋ ਕਠਿਨਾਈਆਂ ਝੱਲੀਆਂ ਹਨ। ਐਵੇਂ ਹੀ ਤਾੜੀਆਂ ਨਹੀਂ ਵੱਜਦੀਆਂ, ਉਹਨਾਂ ਨੂੰ ਦਿਹਾੜੀ ਦੇ ਕੇ ਮੋਦੀ-ਮੋਦੀ ਕਰਵਾਉਣਾ ਬਹੁਤ ਸੌਖਾ ਹੈ। ਜੋ ਵੀ ਦਿਲ ਤੋਂ ਬੋਲਿਆ ਜਾਂਦਾ ਹੈ ਉਸ ਦਾ ਅਸਰ ਹੁੰਦਾ ਹੈ। ਉਹ ਦੇਸ਼ ਦੇ ਟੁਕੜੇ-ਟੁਕੜੇ ਕਰਨਾ ਚਾਹੁੰਦੇ ਹਨ।  

ਸਰਕਾਰ ਦੇਸ਼ ਨੂੰ ਨਫ਼ਰਤ ਦੇ ਤੂਫ਼ਾਨ ਵਿਚ ਧੱਕ ਰਹੀ ਹੈ। ਉਹ CAA ਲੈ ਕੇ ਆਏ। ਮੈਂ ਸੰਸਦ ਵਿਚ ਸੀ। ਮੈਂ ਕਿਹਾ- ਮੈਨੂੰ 30 ਸਕਿੰਟ ਬੋਲਣ ਦਿਓ। ਮੈਨੂੰ ਕਿਹਾ ਗਿਆ- ਨਹੀਂ। ਮੈਂ ਫਿਰ ਕਿਹਾ ਕਿ 20 ਸਕਿੰਟ ਬੋਲਣ ਦਿਓ। ਉਹਨਾਂ ਨੇ ਕਿਹਾ, ਤੁਸੀਂ ਇਸ ਸਮੇਂ ਵਿਚ ਕੀ ਕਹੋਗੇ? ਮੈਂ ਕਿਹਾ- ਲੰਬੇ ਸਫ਼ਰ ਨੂੰ ਮੀਲਾਂ ਵਿਚ ਨਾ ਵੰਡੋ... ਕੌਮ ਨੂੰ ਕਬੀਲਿਆਂ ਵਿਚ ਨਾ ਵੰਡੋ... ਮੇਰਾ ਦੇਸ਼ ਭਾਰਤ ਇੱਕ ਵਗਦਾ ਦਰਿਆ ਹੈ, ਇਸ ਨੂੰ ਦਰਿਆਵਾਂ ਅਤੇ ਝੀਲਾਂ ਵਿਚ ਨਾ ਵੰਡੋ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਦੌਰਾਨ ਕਿਹਾ- ਆਉਣ ਵਾਲੇ ਦਿਨਾਂ 'ਚ ਤੁਸੀਂ ਬਹੁਤ ਸਾਰੇ ਕੈਚਫ੍ਰੇਸ ਸੁਣੋਗੇ। ਇਨ੍ਹਾਂ ਬਿਆਨਾਂ 'ਤੇ ਵਿਸ਼ਵਾਸ ਨਾ ਕਰੋ। ਜਦੋਂ ਮੈਂ 15 ਲੱਖ ਰੁਪਏ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ, ਜਦੋਂ ਮੈਂ ਕਾਲੇ ਧਨ ਬਾਰੇ ਸੋਚਦਾ ਹਾਂ ਤਾਂ ਸਿਆਹੀ ਸੁੱਕ ਜਾਂਦੀ ਹੈ। ਸਭ ਕੁਝ ਮਜ਼ਾਕ ਬਣ ਗਿਆ, ਮੋਦੀ ਜੀ, ਹੁਣ ਤਾਂ ਇਹ ਵੀ ਸ਼ੱਕ ਹੈ ਕਿ ਕੀ ਤੁਹਾਨੂੰ ਚਾਹ ਬਣਾਉਣਈ ਆਉਂਦੀ ਹੈ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰੋਗੇ, ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰ ਲਓਗੇ ਮੋਦੀ ਜੀ? ਲੱਖਾਂ ਜੰਮਣ ਵਾਲੇ ਕੇਜਰੀਵਾਲ ਨੂੰ ਕਿਵੇਂ ਰੋਕੋਗੇ? ਅਰਵਿੰਦ ਕੇਜਰੀਵਾਲ ਸੋਚ ਦਾ ਨਾਂ ਹੈ। ਇੰਡੀਆ ਗਠਜੋੜ ਇਕੱਠਾ ਹੋ ਗਿਆ ਹੈ। ਕਈਆਂ ਦੇ ਕੈਮਰੇ ਵੀ ਕੰਬਣ ਲੱਗ ਪਏ ਹੋਣਗੇ ਕਿ ਸਾਰੇ ਇਕੱਠੇ ਕਿਵੇਂ ਬੈਠ ਗਏ। 

ਮੁੱਖ ਮੰਤਰੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਅਸੀਂ ਇਕਜੁੱਟ ਹੋਈਏ। ਇਸ ਲਈ ਮੈਂ ਸਾਰਿਆਂ ਨੂੰ ਇਕੱਠੇ ਹੋਣ ਲਈ ਕਹਿਣਾ ਚਾਹੁੰਦਾ ਹਾਂ। ਇਹ ਭ੍ਰਿਸ਼ਟ ਲੋਕ ਜਿੰਨਾ ਮਰਜ਼ੀ ਪੈਸਾ, ਸੋਨਾ, ਚਾਂਦੀ ਤੇ ਗਹਿਣੇ ਇਕੱਠੇ ਕਰ ਲੈਣ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਫ਼ਨ ਦੀ ਕੋਈ ਜੇਬ ਨਹੀਂ ਹੁੰਦੀ। ਕੋਈ ਪੈਸਾ ਸਾਡੇ ਨਾਲ ਨਹੀਂ ਜਾਵੇਗਾ, ਦੇਸ਼ ਨੂੰ ਲੁੱਟੋ ਜਿੰਨਾ ਲੁੱਟਣਾ ਹੈ ਪਰ ਗਰੀਬਾਂ ਦੀ ਬਦਦੁਆ ਨਾ ਲਓ। 

 (For more news apart from CM Bhagwant Mann taunts Modi government News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement