Kerala News: RSS ਨੇਤਾ ਦੇ ਘਰੋਂ 770 ਕਿਲੋ ਵਿਸਫੋਟਕ ਬਰਾਮਦ, ਕੇਰਲ 'ਚ ਜਾਂਚ ਸ਼ੁਰੂ
Published : Mar 31, 2024, 4:24 pm IST
Updated : Mar 31, 2024, 4:24 pm IST
SHARE ARTICLE
Over 770 kg of explosives seized from local RSS leader's
Over 770 kg of explosives seized from local RSS leader's

ਪੁਲਿਸ ਅਧਿਕਾਰੀ ਨੇ ਕਿਹਾ- "ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਵਿਸਫੋਟਕਾਂ ਦਾ ਮਕਸਦ ਗੈਰ ਕਾਨੂੰਨੀ ਵੰਡ ਸੀ

Kerala News:  ਕੇਰਲ - ਕੇਰਲ ਪੁਲਿਸ ਨੇ ਕੰਨੂਰ ਜ਼ਿਲ੍ਹੇ ਦੇ ਪੋਇਲੀਲੁਰ ਇਲਾਕੇ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਨੇਤਾ ਦੇ ਘਰ ਤੋਂ 700 ਕਿਲੋਗ੍ਰਾਮ ਤੋਂ ਜ਼ਿਆਦਾ ਵਿਸਫੋਟਕ ਬਰਾਮਦ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਆਰਐਸਐਸ ਦੇ ਕਾਰਕੁਨ ਵਡਾਕਾਇਲ ਪ੍ਰਮੋਦ ਅਤੇ ਉਸ ਦੇ ਰਿਸ਼ਤੇਦਾਰ ਵਦਾਕਾਇਲ ਸ਼ਾਂਤਾ ਦੇ ਘਰੋਂ ਵਿਸਫੋਟਕ ਮਿਲੇ ਹਨ।

ਪ੍ਰਮੋਦ ਨਾਂ ਦਾ ਇੱਕ ਹੋਰ ਵਿਅਕਤੀ ਫਰਾਰ ਦੱਸਿਆ ਜਾ ਰਿਹਾ ਹੈ। ਮਕਤੂਬ ਮੀਡੀਆ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ, "ਗੁਪਤ ਸੂਚਨਾ ਦੇ ਅਧਾਰ 'ਤੇ, ਕੋਲਾਵੱਲੁਰ ਪੁਲਿਸ ਦੀ ਅਗਵਾਈ ਵਿਚ ਮੁਹਿੰਮ ਚਲਾਈ ਗਈ ਸੀ, ਜਿਸ ਦੇ ਨਤੀਜੇ ਵਜੋਂ ਮਹੱਤਵਪੂਰਨ ਸਮਾਨ ਜ਼ਬਤ ਕੀਤਾ ਗਿਆ।" ਪੁਲਿਸ ਨੇ ਕਿਹਾ ਕਿ ਅਜਿਹੀ ਕਿਸੇ ਵੀ ਗਤੀਵਿਧੀ 'ਤੇ ਸਥਾਨਕ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ।

ਪੁਲਿਸ ਅਧਿਕਾਰੀ ਨੇ ਕਿਹਾ- "ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਵਿਸਫੋਟਕਾਂ ਦਾ ਮਕਸਦ ਗੈਰ ਕਾਨੂੰਨੀ ਵੰਡ ਸੀ। ਜਿਸ ਦੇ ਚੱਲਦਿਆਂ ਅਸੀਂ ਇਸ ਘਟਨਾ ਦੇ ਸਬੰਧ ਵਿਚ ਦੋ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। “ਅਸੀਂ ਇਨ੍ਹਾਂ ਘਟਨਾਵਾਂ ਦੇ ਵਿਚਕਾਰ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਤਨ ਤੇਜ਼ ਕਰ ਰਹੇ ਹਾਂ।” ਇਹ ਵਿਸਫੋਟਕ ਅਜਿਹੇ ਸਮੇਂ ਬਰਾਮਦ ਹੋਏ ਹਨ ਜਦੋਂ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਮਕਸਦ ਚੋਣਾਂ ਦੌਰਾਨ ਹਫੜਾ-ਦਫੜੀ ਮਚਾਉਣਾ ਅਤੇ ਵੋਟਰਾਂ ਨੂੰ ਡਰਾਉਣਾ ਵੀ ਹੋ ਸਕਦਾ ਹੈ। 

ਹਾਲਾਂਕਿ ਦੋਸ਼ੀ ਦੇ ਪਰਿਵਾਰ ਦਾ ਕਹਿਣਾ ਸੀ ਕਿ ਵਿਸਫੋਟਕ ਪਟਾਕੇ ਬਣਾਉਣ ਲਈ ਲਿਆਂਦਾ ਗਿਆ ਸੀ। ਪਰ ਪੁਲਿਸ ਦਾ ਕਹਿਣਾ ਹੈ ਕਿ ਪਟਾਕੇ ਬਣਾਉਣ ਅਤੇ ਅਜਿਹੇ ਵਿਸਫੋਟਕ ਰੱਖਣ ਲਈ ਲਾਇਸੈਂਸ ਦੀ ਲੋੜ ਹੁੰਦੀ ਹੈ। ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਾਵੇ। ਆਰਐਸਐਸ ਆਗੂ ਦਾ ਪਰਿਵਾਰ ਅਜੇ ਤੱਕ ਕੋਈ ਲਾਇਸੈਂਸ ਨਹੀਂ ਦਿਖਾ ਸਕਿਆ ਹੈ।

 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement