
ਪਾਕਿਸਤਾਨ ਦੀ ਤਾਕਤਵਰ ਫ਼ੌਜ ਨੇ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਸਾਬਕਾ ਮੁਖੀ ਤੋਂ ਜਵਾਬ ਤਲਬ ਕੀਤਾ ਹੈ। ਭਾਰਤ ਦੇ ਸਾਬਕਾ ਰਾਅ ਮੁਖੀ ਏ.ਐਸ. ਦੁਲਟ ਨਾਲ...
ਪਾਕਿਸਤਾਨ ਦੀ ਤਾਕਤਵਰ ਫ਼ੌਜ ਨੇ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਸਾਬਕਾ ਮੁਖੀ ਤੋਂ ਜਵਾਬ ਤਲਬ ਕੀਤਾ ਹੈ। ਭਾਰਤ ਦੇ ਸਾਬਕਾ ਰਾਅ ਮੁਖੀ ਏ.ਐਸ. ਦੁਲਟ ਨਾਲ ਕਿਤਾਬ ਲਿਖਣ ਨੂੰ ਲੈ ਕੇ ਉਨ੍ਹਾਂ ਉਪਰ ਮਿਲਟਰੀ ਕੋਡ ਆਫ਼ ਕੰਡਕਟ ਦੇ ਉਲੰਘਣ ਦਾ ਦੋਸ਼ ਲਗਾਇਆ ਗਿਆ ਹੈ। ਅਗਸਤ 1990 ਤੋਂ ਲੈ ਕੇ ਮਾਰਚ 1992 ਤਕ ਆਈ.ਐਸਅ.ਾਈ. ਦੇ ਮੁਖੀ ਰਹੇ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਦੁਰਾਨੀ ਅਤੇ ਦੌਲਤ ਨੇ ਮਿਲ ਕੇ 'ਦੀ ਸਪਾਈ ਕ੍ਰੋਨਿਕਲਸ : ਰਾਅ, ਆਈ.ਐਸ.ਆਈ. ਐਂਡ ਦੀ ਇਲਯੂਜਨ ਆਫ਼ ਪੀਸ' ਸਿਰਲੇਖ ਨਾਲ ਇਕ ਕਿਤਾਬ ਲਿਖੀ ਹੈ।
ਇਹ ਕਿਤਾਬ ਬੀਤੇ ਬੁਧਵਾਰ ਜਾਰੀ ਕੀਤੀ ਗਈ ਸੀ। ਇਸ 'ਚ ਕਸ਼ਮੀਰ ਸਮੱਸਿਆ, ਕਾਰਗਿਲ ਯੁੱਧ, ਉਸਾਮਾ ਬਿਨ ਲਾਦੇਨ ਦਾ ਮਰਿਆ ਜਾਣਾ, ਕੁਲਭੂਸ਼ਣ ਜਾਧਵ ਦੀ ਗ੍ਰਿਫ਼ਤਾਰੀ, ਹਾਫ਼ਿਜ਼ ਸਈਦ, ਬੁਰਹਾਨ ਵਾਨੀ ਸਮੇਤ ਕਈ ਮੁੱਦਿਆਂ 'ਤੇ ਗੱਲ ਹੈ। ਪਾਕਿਸਤਾਨ ਫ਼ੌਜ ਨੇ ਇਕ ਬਿਆਨ 'ਚ ਕਿਹਾ ਕਿ ਦੁਰਾਨੀ ਨੂੰ 28 ਮਈ ਨੂੰ ਫ਼ੌਜ ਮੁੱਖ ਦਫ਼ਤਰ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਤੋਂ ਸਪਾਈ ਕ੍ਰੋਨਿਕਲਸ 'ਚ ਦਿਤੇ ਗਏ ਉਨ੍ਹਾਂ ਦੇ ਵਿਚਾਰਾਂ ਸਬੰਧੀ ਪੁਛਿਆ ਜਾਵੇਗਾ।
ਸ਼ੁਕਰਵਾਰ ਰਾਤ ਜਾਰੀ ਬਿਆਨ 'ਚ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਦੋਸ਼ ਉਹ ਚਾਹੇ ਮੌਜੂਦਾ ਰੱਖਿਆ ਕਰਮਚਾਰੀ ਹੋਵੇ ਜਾਂ ਸੇਵਾਮੁਕਤ ਉਨ੍ਹਾਂ ਸਾਰਿਆਂ ਦੇ ਉਪਰ ਫ਼ੌਜ ਦੇ ਜ਼ਾਬਤੇ ਦੇ ਉਲੰਘਣ ਦਾ ਨਿਯਮ ਲਾਗੂ ਹੋਵੇਗਾ।ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਬੇਦਖ਼ਲ ਬਾਹਰ ਹੋਏ ਨਵਾਜ਼ ਸ਼ਰੀਫ਼ ਵਲੋਂ ਕਿਤਾਬ 'ਚ ਛਪੀਆਂ ਗੱਲਾਂ ਨੂੰ ਲੈ ਕੇ ਸ਼ੁਕਰਵਾਰ ਨੂੰ ਤੁਰੰਤ ਉਚ ਪਧਰੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਬੁਲਾਉਣ ਦੀ ਮੰਗ ਤੋਂ ਬਾਅਦ ਦੁਰਾਨੀ ਨੂੰ ਸੰਮਨ ਭੇਜਿਆ ਗਿਆ ਸੀ।
ਪਾਕਿਸਤਾਨ ਸੀਨੇਟ ਦੇ ਸਾਬਕਾ ਚੇਅਰਮੈਨ ਰਜ਼ਾ ਰੱਬਾਨੀ ਨੇ ਇਸ ਕਿਤਾਬ 'ਤੇ ਸਵਾਲ ਉਠਾਉਂਦੇ ਹੋਏ ਵਿਰੋਧੀ ਸਾਬਕਾ ਖ਼ੁਫ਼ੀਆ ਮੁਖੀ ਦੀ ਕਿਤਾਬ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇ ਇਹੀ ਚੀਜ਼ ਰਾਜਨੇਤਾ ਵਲੋਂ ਕੀਤੀ ਜਾਂਦੀ ਤਾਂ ਉਨ੍ਹਾਂ ਨੂੰ ਗੱਦਾਰ ਕਿਹਾ ਜਾਂਦਾ। (ਪੀਟੀਆਈ)