ਪਿਛਲੇ ਇਕ ਸਾਲ ’ਚ ਜਨਤਾ ਬੇਵੱਸ ਅਤੇ ਸਰਕਾਰ ਬੇਰਹਿਮ ਹੋਈ : ਕਾਂਗਰਸ
Published : May 31, 2020, 5:49 am IST
Updated : May 31, 2020, 5:49 am IST
SHARE ARTICLE
Congress
Congress

ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਇਕ ਸਾਲ ਨੂੰ ਦੇਸ਼ ਲਈ ‘ਭਾਰੀ ਨਿਰਾਸ਼ਾ, ਮਾੜਾ ਪ੍ਰਬੰਧਨ ਅਤੇ ਬੇਅੰਤ

ਨਵੀਂ ਦਿੱਲੀ, 30 ਮਈ: ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਇਕ ਸਾਲ ਨੂੰ ਦੇਸ਼ ਲਈ ‘ਭਾਰੀ ਨਿਰਾਸ਼ਾ, ਮਾੜਾ ਪ੍ਰਬੰਧਨ ਅਤੇ ਬੇਅੰਤ ਦਰਦ ਦੇਣ ਵਾਲਾ ਸਾਲ’ ਕਰਾਦ ਦਿੰਦੇ ਹੋਏ ਸਨਿਚਰਵਾਰ ਨੂੰ ਕਿਹਾ ਕਿ ਜਨਤਾ ਬੇਵੱਸ ਹੋ ਗਈ ਅਤੇ ਸਰਕਾਰ ਬੇਰਹਿਮ ਹੁੰਦੀ ਚਲੀ ਗਈ। ਪਾਰਟੀ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਲਾ ਦੀ ਪਹਿਲੀ ਵਰ੍ਹੇਗੰਢ ਮੌਕੇ ‘ਬੇਵੱਸ ਲੋਕ, ਬੇਰਹਿਮ ਸਰਕਾਰ’ ਦਾ ਨਾਅਰਾ ਦਿਤਾ ਹੈ ਕਿ ਸਰਕਾਰ ਦੀ ਅਰਥਵਿਵਸਥਾ, ਰੋਜ਼ਗਾਰ, ਖੇਤੀਬਾੜੀ, ਸੁਰੱਖਿਆ ਅਤੇ ਵਿਦੇਸ਼ ਨੀਤੀ ਸਮੇਤ ਸਾਰੇ ਖੇਤਰਾਂ ’ਚ ‘ਅਸਫ਼ਲਤਾਵਾਂ’ ਦੀ ਇਕ ਸੂਚੀ ਵੀ ਜਾਰੀ ਕੀਤੀ ਹੈ। 

ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੇ ਵੀਡੀਉ Çਲੰਕ ਰਾਹੀਂ ਪੱਤਰਕਾਰਾਂ ਨੂੰ ਕਿਹਾ, ‘‘ਭਾਰੀ ਨਿਰਾਸ਼ਾ, ਅਪਰਾਧ ਪ੍ਰਬੰਧ ਅਤੇ ਬੇਅੰਤ ਦਰਦ ਦਾ ਸਾਲ, ਸੱਤਵੇਂ ਸਾਲ ਦੀ ਸੁਰੂਆਤ ’ਚ ਭਾਰਤ ਇਕ ਅਜਿਹੇ ਮੁਕਾਮ ’ਤੇ ਆ ਕੇ ਖੜ੍ਹਾ ਹੈ, ਜਿਥੇ ਦੇਸ਼ ਦੇ ਨਾਗਰਿਕ ਸਰਕਾਰ ਵਲੋਂ ਦਿਤੇ ਗਏ ਅਣਗਿਣਤ ਜ਼ਖ਼ਮਾਂ ਅਤੇ ਬੇਰਹਿਮ ਸੰਵੇਨਸ਼ੀਲਤਾ ਦਾ ਦਰਦ ਸਹਿਣ ਨੂੰ ਮਜ਼ਬੂਰ ਹਨ।’’ ਉਨ੍ਹਾਂ ਦਾਅਵਾ ਕੀਤਾ, ‘‘ਪਿਛਲੇ 6 ਸਾਲ ’ਚ ਦੇਸ਼ ’ਚ ਵਿਗਾੜ ਦੀ ਰਾਜਨੀਤੀ ਅਤੇ ਝੂੱਠੇ ਸ਼ੋਰ ਸ਼ਰਾਬੇ ਦੀ ਚੜ੍ਹਾਈ ਮੋਦੀ ਸਰਕਾਰ ਦੇ ਕੰਮਕਾਜ ਦੀ ਪਹਿਚਾਣ ਬਣ ਗਈ। ਬਦਕਿਸਮਤੀ, ਵਿਗਾੜ ਦੇ ਇਸ ਪਾਖੰਡ ਨੇ ਮੋਦੀ ਸਰਕਾਰ ਦੀ ਰਾਜਨੀਤੀਕ ਇਛਾਵਾਂ ਨੂੰ ਪੂਰਾ ਤਾਂ ਕੀਤਾ, ਪਰ ਦੇਸ਼ ਨੂੰ ਭਾਰੀ ਸਮਾਜਕ ਤੇ ਆਰਥਕ ਨੁਕਸਾਨ ਪਹੁੰਚਾਇਆ।’’ 

File photoFile photo

ਮੋਦੀ ਸਰਕਾਰ ਨੇ ਜੀ.ਡੀ.ਪੀ ਦਾ ਅਰਥ ਹੀ ਬਦਲ ਕੇ ਰੱਖ ਦਿਤਾ : ਸੁਰਜੇਵਾਲਾ
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਪਿਛਲੇ ਇਕ ਸਾਲ ’ਚ ਜਨਤਾ ਬੇਬੱਸ ਹੋ ਗਈ ਅਤੇ ਸਰਕਾਰ ਬੇਰਹਿਮ ਰਹੀ ਅਤੇ ਇਸ ਸਰਕਾਰ ਨੇ ਦੇਸ਼ ਦੀ ਜਨਤਾ ਵਿਰੁਧ ਜੰਗ ਜਾਰੀ ਰੱਖੀ। ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਹਰ ਸਾਲ 2 ਕਰੋੜ ਨੌਕਰੀ ਦੇਣ ਦੇ ਵਾਅਦੇ ਨਾਲ ਸੱਤਾ ’ਚ ਆਈ। ਪਰ 2017-18 ’ਚ ਭਾਰਤ ਵਿਚ ਪਿਛਲੇ 45 ਸਾਲ ’ਚ ਸੱਭ ਤੋਂ ਵੱਧ ਬੇਰੁਜ਼ਗਾਰੀ ਦਰ ਰਹੀ। ਕੋਵਿਡ ਦੇ ਬਾਅਦ ਭਾਰਤ ਦੀ ਬੇਰੁਜ਼ਗਾਰੀ ਦਰ ਵੱਧ ਕੇ  27.11 ਫ਼ੀ ਸਦੀ ਹੋ ਗਈ ਹੈ। ਆਰਥਕ ਵਿਕਾਸ ਦਰ ’ਚ ਗਿਰਾਵਟ ਨੂੰ ਲੈ ਕੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੇ ਕਾਰਜਕਾਲ ’ਚ ਜੀ.ਡੀ.ਪੀ ਦਾ ਅਰਥ ਹੋ ਗਿਆ ਹੈ - ‘ਗ੍ਰਾਸਲੀ ਡਿਕਲਾਈਟਿੰਗ ਪਰਫ਼ੋਰਮੈਂਸ’ ਯਾਨੀ ‘ਲਗਾਤਾਰ ਡਿਗਦਾ ਪ੍ਰਦਸ਼ਰਨ’।

ਸੁਰਜੇਵਾਲਾ ਨੇ ਦਾਅਵਾ ਕੀਤਾ, ‘‘ਮੋਦੀ ਸਰਕਾਰ ਨੇ 6 ਸਾਲਾਂ ’ਚ ਬੈਂਕਾਂ ਦੇ 6,66,000 ਕਰੋੜ ਰੁਪਏ ਦੇ ਕਰਜ ਬੱਟੇ ਖਾਤੇ ’ਚ ਪਾ ਦਿਤੇ। ਬੈਂਕ ਧੋਖਾਧੜੀ ਦੇ 32,86 ਮਾਮਲੇ ਹੋਏ ਜਿਨ੍ਹਾਂ ’ਚ ਦੇਸ਼ ਦੇ ਖਜ਼ਾਨੇ ਨੂੰ 2,70,513 ਕਰੋੜ ਰੁਪਏ ਦਾ ਚੁਨਾ ਲਗਿਆ।’’ ਉਨ੍ਹਾਂ ਕਿਹਾ, ‘‘ਪਿਛਲੇ 6 ਸਾਲਾਂ ’ਚ ਪ੍ਰਧਾਨ ਮੰਤਰੀ ਨੇ ਇਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਜਨਤਾ ਦੇ ਪ੍ਰਤੀ ਜਵਾਬਦੇਹ ਹੋਣ ਦਾ ਦਿਖਾਵਾ ਤਕ ਨਹੀਂ ਕੀਤਾ ਗਿਆ। ਇਸ ਦੇ ਉਲਟ ਗ਼ਲਤ ਪ੍ਰਚਾਰ ਅਤੇ ਫਰਜ਼ੀ ਅੰਕੜਿਆਂ ਦਾ ਸਹਾਰਾ ਲਿਆ ਗਿਆ। ਉਨ੍ਹਾਂ ਦੋਸ ਲਗਾਇਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਦਾਮ ਨਹੀਂ ਮਿਲਿਆ ਅਤੇ ਫਸਲ ਬੀਮਾ ਯੋਜਨਾ ਦੇ ਨਾਂ ’ਤੇ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਗਿਆ।     (ਪੀਟੀਆਈ)

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement