
NA ਕਲਚਰਲ ਸੁਸਾਇਟੀ ਦੇ ਮੈਂਬਰਾਂ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੈਕਟਰ 17 ਵਿਖੇ 200 ਫੁੱਟ ਲੰਬੀ ਸਿਗਰਟ ਬਣਾ ਕੇ ਦਿੱਤਾ NO SMOKING ਦਾ ਸੁਨੇਹਾ
ਚੰਡੀਗੜ੍ਹ: ਕੌਮਾਂਤਰੀ ਤਮਾਕੂ-ਰਹਿਤ ਦਿਹਾੜਾ ਮੌਕੇ ਚੰਡੀਗੜ੍ਹ ਵਿਚ ਵਿਦਿਆਰਥੀਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ। ਮੰਗਲਵਾਰ ਸ਼ਾਮ ਨੂੰ ਸੈਕਟਰ ਸੈਕਟਰ 17 ਦੇ ਅੰਡਰਪਾਸ ਵਿਚ ਬੱਚਿਆਂ ਨੇ 200 ਫੁੱਟ ਲੰਬੀ ਸਿਗਰੇਟ ਬਣਾਈ। ਇਸ ਸਾਲ ਦੇ ਕੌਮਾਂਤਰੀ ਤਮਾਕੂ-ਰਹਿਤ ਦਿਹਾੜੇ ਦਾ ਥੀਮ ਹੈ "ਤਮਾਕੂ ਸਾਨੂੰ ਅਤੇ ਸਾਡੇ ਗ੍ਰਹਿ ਨੂੰ ਮਾਰ ਰਿਹਾ ਹੈ"। ਇਸ ਜਾਗਰੂਕਤਾ ਪ੍ਰੋਗਰਾਮ ਵਿਚ ਕਈ ਸਕੂਲੀ ਬੱਚਿਆਂ ਨੇ ਹਿੱਸਾ ਲਿਆ।
Children in Chandigarh raise awareness on World No-Tobacco Day
ਐਨਏ ਕਲਚਰਲ ਸੁਸਾਇਟੀ ਨਾਮਕ ਇਕ ਐਨਜੀਓ ਵੱਲੋਂ ਕੌਮਾਂਤਰੀ ਤਮਾਕੂ-ਰਹਿਤ ਦਿਹਾੜੇ ਮੌਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਿਗਰਟਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਸਮੇਤ ਪੈਸਿਵ ਸਮੋਕਿੰਗ ਕਾਰਨ ਹੋਣ ਵਾਲੇ ਨੁਕਸਾਨ ਵੀ ਦੱਸੇ ਗਏ। ਇਸ ਤੋਂ ਇਲਾਵਾ ਹੋਰ ਤਮਾਕੂ ਪਦਾਰਥਾਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ। ਖ਼ਾਸ ਗੱਲ ਇਹ ਹੈ ਕਿ ਤਮਾਕੂ ਦਾ ਸੇਵਨ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦਾ ਇਕ ਵੱਡਾ ਕਾਰਨ ਹੈ। ਮਾਹਿਰਾਂ ਅਨੁਸਾਰ ਇਕ ਸਿਗਰਟ ਪੀਣ ਨਾਲ ਸਾਡੀ ਉਮਰ ਕਰੀਬ 10 ਮਿੰਟ ਘੱਟ ਜਾਂਦੀ ਹੈ।
Children in Chandigarh raise awareness on World No-Tobacco Day
ਇਕ ਜਾਣਕਾਰੀ ਅਨੁਸਾਰ ਭਾਰਤ ਵਿਚ 26.70 ਕਰੋੜ ਲੋਕ ਤਮਾਕੂ ਦਾ ਸੇਵਨ ਕਰਦੇ ਹਨ। ਇਹਨਾਂ ਵਿਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਸ਼ਾਮਲ ਹਨ। ਲਗਭਗ 29 ਫੀਸਦੀ ਬਾਲਗ ਸਿਗਰਟਾਂ, ਬੀੜੀਆਂ ਆਦਿ ਦੇ ਰੂਪ ਵਿਚ ਤਮਾਕੂ ਦਾ ਸੇਵਨ ਕਰਦੇ ਹਨ। ਅਜਿਹੀ ਸਥਿਤੀ ਵਿਚ ਭਾਰਤ ਤਮਾਕੂ ਉਤਪਾਦਾਂ ਲਈ ਇਕ ਵੱਡਾ ਬਾਜ਼ਾਰ ਬਣਿਆ ਹੋਇਆ ਹੈ। 42.4 ਫੀਸਦੀ ਪੁਰਸ਼ ਅਤੇ 14.2 ਫੀਸਦੀ ਔਰਤਾਂ ਇਸ ਦਾ ਸੇਵਨ ਕਰਦੀਆਂ ਹਨ।
Children in Chandigarh raise awareness on World No-Tobacco Day
ਇਸ ਦੇ ਨਾਲ ਹੀ 13-15 ਸਾਲ ਦੀ ਉਮਰ ਵਰਗ ਦੀ 8.5 ਪ੍ਰਤੀਸ਼ਤ ਆਬਾਦੀ ਕਿਸੇ ਨਾ ਕਿਸੇ ਰੂਪ ਵਿਚ ਤਮਾਕੂ ਦੀ ਵਰਤੋਂ ਕਰਦੀ ਹੈ, ਜਿਸ ਵਿਚ 9.6 ਪ੍ਰਤੀਸ਼ਤ ਲੜਕੇ ਅਤੇ 7.4 ਪ੍ਰਤੀਸ਼ਤ ਲੜਕੀਆਂ ਹਨ। ਤਮਾਕੂ ਨਾਲ ਸਬੰਧਤ ਉਤਪਾਦਾਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 31 ਮਈ ਨੂੰ ਵਿਸ਼ਵ ਤਮਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ।